New Power Tariff in Punjab: ਪੰਜਾਬ ਦੇ ਲੋਕਾਂ ਨੂੰ ਮਿਲੀ ਰਾਹਤ! ਘਰੇਲੂ ਬਿਜਲੀ ਦਰਾਂ 'ਚ ਕਟੌਤੀ
ਪਿਛਲੇ ਸਾਲ ਮਹਾਮਾਰੀ ਕਾਰਨ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ (PSERC) ਨੇ 300 ਯੂਨਿਟਾਂ ਤੱਕ ਬਿਜਲੀ ਖ਼ਰਚ ਕਰਨ ਵਾਲੇ ਘਰੇਲੂ ਖਪਤਕਾਰਾਂ ਲਈ ਦਰਾਂ 25 ਤੋਂ 50 ਪੈਸੇ ਪ੍ਰਤੀ ਯੂਨਿਟ ਘਟਾਈਆਂ ਸਨ।
ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਬਿਜਲੀ ਦਰਾਂ (Power Tariff in Punjab) ਵਿੱਚ ਰਾਹਤ ਮਿਲੀ ਹੈ। ਘਰੇਲੂ ਖਪਤਕਾਰਾਂ (Domestic Consumers) ਨੂੰ 50 ਪੈਸੇ ਤੋਂ ਇਕ ਰੁਪਇਆ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਚੋਣ ਵਰ੍ਹੇ ਤੋਂ ਪਹਿਲਾਂ ਲੋਕਾਂ ਨੂੰ ਸਸਤੀ ਬਿਜਲੀ (Cheap Electricity) ਮਿਲਣੀ ਸ਼ੁਰੂ ਹੋ ਗਈ ਹੈ। ਇਹ ਫੈਸਲਾ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ (Punjab State Electricity Regulatory Commission) ਦੇ ਨਵੇਂ ਚੇਅਰਮੈਨ ਵਿਸ਼ਵਾਜੀਤ ਖੰਨਾ ਵੱਲੋਂ ਕੀਤੀ ਮੀਟਿੰਗ ਵਿੱਚ ਕੀਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਘਰੇਲੂ ਖਪਤਕਾਰਾਂ ਨੂੰ 50 ਪੈਸੇ ਤੋਂ ਇਕ ਰੁਪਇਆ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਜਦਕਿ ਸਨਅਤੀ ਤੇ ਕਮਰਸ਼ੀਅਲ ਖਪਤਕਾਰਾਂ ਦੀਆਂ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਹ ਦਰਾਂ ਇਸ ਸਾਲ ਪਹਿਲੀ ਜੂਨ ਤੋਂ ਲਾਗੂ ਹੋਣਗੀਆਂ ਤੇ 3 ਮਾਰਚ 2022 ਤਕ ਲਾਗੂ ਰਹਿਣਗੀਆਂ। ਦੂਜੇ ਪਾਸੇ ਵੱਡੇ ਸਨਅਤੀ ਖਪਤਕਾਰਾਂ ਦੀਆਂ ਦਰਾਂ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ। ਦੋ ਹਜ਼ਾਰ ਕਿਲੋਵਾਟ ਤਕ ਦੇ ਖਪਤਕਾਰਾਂ ਨੂੰ ਪਹਿਲੀਆਂ 100 ਯੂਨਿਟਾਂ ’ਤੇ ਇੱਕ ਰੁਪਏ ਤੇ 101 ਤੋਂ 300 ਯੂਨਿਟ ਤਕ 50 ਪੈਸੇ ਦੀ ਕਟੌਤੀ ਕੀਤੀ ਗਈ ਹੈ।
ਇਸ ਵੇਰੇ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 4.49 ਰੁਪਏ ਤੋਂ ਲੈ ਕੇ 7.30 ਰੁਪਏ ਪ੍ਰਤੀ ਯੂਨਿਟ ਹਨ। ਉਦਯੋਗਿਕ ਖਪਤਕਾਰਾਂ ਲਈ ਇਹ ਦਰਾਂ 5.98 ਰੁਪਏ ਤੋਂ ਲੈ ਕੇ 6.41 ਰੁਪਏ ਪ੍ਰਤੀ ਯੂਨਿਟ ਹਨ ਤੇ ਵਪਾਰਕ ਖਪਤਕਾਰਾਂ ਲਈ 6 ਰੁਪਏ ਤੋਂ 7.29 ਰੁਪਏ ਪ੍ਰਤੀ ਯੂਨਿਟ ਹਨ।
ਪਿਛਲੇ ਸਾਲ ਮਹਾਮਾਰੀ ਕਾਰਨ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ (PSERC) ਨੇ 300 ਯੂਨਿਟਾਂ ਤੱਕ ਬਿਜਲੀ ਖ਼ਰਚ ਕਰਨ ਵਾਲੇ ਘਰੇਲੂ ਖਪਤਕਾਰਾਂ ਲਈ ਦਰਾਂ 25 ਤੋਂ 50 ਪੈਸੇ ਪ੍ਰਤੀ ਯੂਨਿਟ ਘਟਾਈਆਂ ਸਨ। ਛੋਟੇ ਦੁਕਾਨਦਾਰਾਂ ਤੇ ਉਦਯੋਗਾਂ ਲਈ ਤਦ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ।
ਉਂਝ, ਇਸ ਵਰ੍ਹੇ ‘ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ’ (PSPCL) ਨੇ ਪਹਿਲਾਂ ਆਪਣੀ ਸਾਲਾਨਾ ਆਮਦਨ ਆਵਸ਼ਕਤਾ ਅਨੁਸਾਰ ਬਿਜਲੀ ਦਰਾਂ ਵਿੱਚ 8 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਸੀ; ਜੋ ਦਸੰਬਰ 2020 ’ਚ ਬਿਜਲੀ ਰੈਗੂਲੇਟਰ ਨੂੰ ਭੇਜਿਆ ਗਿਆ ਸੀ ਪਰ ਹੁਣ ਚੋਣ ਵਰ੍ਹੇ ਕਾਰਣ ਬਿਜਲੀ ਦਰਾਂ ਵਿੱਚ ਕਮੀ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin