(Source: ECI/ABP News/ABP Majha)
ਪਤਨੀ ਦਾ ਪਿੱਛਾ ਕਰਨ ਲਈ ਉਸ ਦੀ ਕਾਰ 'ਚ ਜੀਪੀਐਸ ਟ੍ਰੈਕਰ ਲਾਉਣ ਵਾਲੇ ਪਤੀ 'ਤੇ ਕੇਸ ਦਰਜ
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਂ ਕਾਰ 'ਚ ਮਰੀਜ਼ ਦਾ ਇੰਤਜ਼ਾਰ ਕਰ ਰਹੀ ਸੀ। ਉਸ ਵੇਲੇ ਮੇਰੇ ਹੱਥੋਂ ਸਲਿੱਪ ਹੋਕੇ ਫੋਨ ਗੀਅਰਬੌਕਸ ਕੋਲ ਡਿੱਗਿਆ।
ਗੁਰੂਗ੍ਰਾਮ: ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਿਸ ਨੇ ਆਪਣੀ ਵੱਖ ਹੋ ਚੁੱਕੀ ਪਤਨੀ ਦਾ ਪਿੱਛਾ ਕਰਨ ਲਈ ਉਸ ਦੀ ਕਾਰ 'ਚ GPS ਇਨੇਬਲਡ ਟ੍ਰੈਕਿੰਗ ਡਿਵਾਈਸ ਲਾਈ ਹੋਈ ਸੀ।
ਗੁੜਗਾਂਵ ਦੀ ਡਾਕਟਰ ਤੇ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ 26 ਸਤੰਬਰ ਨੂੰ GPS S20 ਪੋਰਟੇਬਲ ਟ੍ਰੈਕਰ ਉਸ ਦੀ ਕਾਰ ਮਾਰੂਤੀ ਸੁਜ਼ੂਕੀ ਐਸ-ਪਰੈਸੋ 'ਚੋਂ ਮਿਲਿਆ। ਉਸ ਨੂੰ ਇਹ ਡਿਵਾਈਸ ਉਸ ਵੇਲੇ ਮਿਲੀ ਜਦੋਂ ਉਹ ਕਾਰ 'ਚ ਡਿੱਗਿਆ ਆਪਣਾ ਮੋਬਾਇਲ ਫੋਨ ਲੱਭ ਰਹੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਂ ਕਾਰ 'ਚ ਮਰੀਜ਼ ਦਾ ਇੰਤਜ਼ਾਰ ਕਰ ਰਹੀ ਸੀ। ਉਸ ਵੇਲੇ ਮੇਰੇ ਹੱਥੋਂ ਸਲਿੱਪ ਹੋਕੇ ਫੋਨ ਗੀਅਰਬੌਕਸ ਕੋਲ ਡਿੱਗਿਆ। ਇਸ ਦੌਰਾਨ ਉਸ ਨੇ ਆਪਣੀ ਕਾਰ 'ਚ ਇਕ ਕਾਲੇ ਰੰਗ ਦਾ ਡੱਬਾ ਦੇਖਿਆ। ਇਹ ਮੇਰੇ ਲਈ ਹੈਰਾਨ ਕਰਨ ਵਾਲੀ ਸੀ ਕਿਉਂਕਿ ਮੈਂ ਕਦੇ ਕਾਰ 'ਚ ਇਸ ਤਰ੍ਹਾਂ ਦਾ ਬੌਕਸ ਨਹੀਂ ਰੱਖਿਆ। ਉਸ ਨੇ ਛੇਤੀ ਨਾਲ ਉਹ ਬੌਕਸ ਚੁੱਕਿਆ ਤੇ ਦੇਖਿਆ ਕਿ ਇਹ ਪੋਰਟੇਬਲ ਟ੍ਰੈਕਰ ਸੀ।
ਇਸ ਤੋਂ ਬਾਅਦ ਉਨ੍ਹਾਂ ਇਸ ਡਿਵਾਈਸ ਦੀਆਂ ਤਸਵੀਰਾਂ ਆਪਣੇ ਭਰਾ ਨੂੰ ਭੇਜੀਆਂ ਜਿਸ ਨੇ ਇਸ ਨੂੰ ਖੋਲ੍ਹਣ ਬਾਰੇ ਗਾਈਡ ਕੀਤਾ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਇਸ ਡੀਵਾਈਸ ਚੋਂ ਇਕ ਸਿੰਮ ਕਾਰਡ ਬਰਾਮਦ ਕੀਤਾ। ਇਹ ਮੇਰੀਆਂ ਲੋਕੇਸ਼ਨਜ ਤੇ ਮੂਵਮੈਂਟਸ ਰਿਕੌਰਡ ਕਰਦਾ ਸੀ ਤੇ ਦੂਜੀ ਡਿਵਾਈਸ ਨੂੰ ਟ੍ਰਾਂਸਮਿਚਟ ਕਰਦਾ ਸੀ। ਡਾਕਟਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਪ੍ਰਾਈਵੇਸੀ ਨੂੰ ਠੇਸ ਪਹੁੰਚੀ ਹੈ।
ਮਹਿਲਾ ਡਾਕਟਰ ਨੇ ਸ਼ਿਕਾਇਤ 'ਚ ਕਿਹਾ ਕਿ ਇਹ ਸਭ ਉਸ ਦੇ ਪਤੀ ਨੇ ਕਾਰ ਸਾਫ਼ ਕਰਨ ਵਾਲੇ ਨਾਲ ਰਲ ਕੇ ਕੀਤਾ ਹੈ। ਜਿਸ ਕੋਲ ਕਾਰ ਦੀਆਂ ਚਾਬੀ ਹੁੰਦੀ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਮਹਿਲਾ ਡਾਕਟਰ ਦੀ ਸ਼ਿਕਾਇਤ 'ਤੇ 354ਡੀ, 354ਸੀ, ਆਈਪੀਸੀ ਦੀ ਧਾਰਾ 506 ਤੇ ਸੈਕਸ਼ਨ 67 ਤਹਿਤ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।