Har Ghar Tiranga : 2 ਲੱਖ ਰੁਪਏ ਖਰਚ ਕੇ ਇੱਕ ਵਿਅਕਤੀ ਨੇ ਕਾਰ 'ਤੇ ਬਣਾਇਆ ਤਿਰੰਗਾ, ਪੀਐਮ ਮੋਦੀ ਨੂੰ ਮਿਲਣ ਦੀ ਇੱਛਾ
Independence Day 2022: ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (Azadi Ka Amrit Mahotsav) ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਚੱਲ ਰਹੀ ਹੈ।
Independence Day 2022: ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (Azadi Ka Amrit Mahotsav) ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਚੱਲ ਰਹੀ ਹੈ। ਇਹ ਮੁਹਿੰਮ 15 ਅਗਸਤ ਤੱਕ ਚੱਲੇਗੀ। ਇਸ ਮੁਹਿੰਮ ਤਹਿਤ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਘਰਾਂ 'ਤੇ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਹੈ। ਇਸੇ ਕੜੀ 'ਚ ਗੁਜਰਾਤ ਦੇ ਇਕ ਵਿਅਕਤੀ ਨੇ ਆਪਣੀ ਕਾਰ 'ਤੇ ਹੀ ਤਿਰੰਗੇ ਦਾ ਪ੍ਰਿੰਟ ਛਪਵਾ ਲਿਆ ਹੈ।
ਗੁਜਰਾਤ ਦਾ ਇੱਕ ਵਿਅਕਤੀ ਕਾਰ ਚਲਾ ਕੇ ਦਿੱਲੀ ਪਹੁੰਚਿਆ ਹੈ। ਇਸ ਵਿਅਕਤੀ ਨੇ ਆਪਣੀ ਕਾਰ 'ਤੇ (Tricolour On Car) ਬਣਾਇਆ ਹੋਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਗੁਜਰਾਤ ਦੇ ਸਿਧਾਰਥ ਦੋਸ਼ੀ ਨੇ ਆਪਣੀ ਕਾਰ 'ਤੇ 2 ਲੱਖ ਰੁਪਏ ਖਰਚ ਕਰਕੇ ਤਿਰੰਗਾ ਬਣਾਇਆ ਹੈ। ਸਿਧਾਰਥ ਨੇ ਦੱਸਿਆ ਕਿ ਉਹ ਇਸ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
#WATCH | Delhi: A youth from Gujarat spent Rs 2 lakhs to revamp his car on the theme of #HarGharTiranga
— ANI (@ANI) August 14, 2022
“To make people aware of the campaign, I drove from Surat (Gujarat) to Delhi in my car in 2 days... we want to meet PM Modi & HM Amit Shah," said Sidharth Doshi pic.twitter.com/yC34603HaY
ਕਾਰ 'ਤੇ ਬਣਾਇਆ ਤਿਰੰਗਾ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਗੁਜਰਾਤ ਤੋਂ ਦਿੱਲੀ ਆਏ ਸਿਧਾਰਥ ਦੋਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਾ ਚਾਹੁੰਦੇ ਹਨ। ਕਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਪੂਰੀ ਤਰ੍ਹਾਂ ਤਿਰੰਗੇ ਦੇ ਰੰਗ 'ਚ ਰੰਗੀ ਹੋਈ ਹੈ।
ਕੀ ਹੈ ਹਰ ਘਰ ਤਿਰੰਗਾ ਮੁਹਿੰਮ?
ਭਾਰਤ 2022 ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਵਿੱਚ ਜੰਗੀ ਪੱਧਰ ’ਤੇ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਲੋਕਾਂ ਨੂੰ ‘ਹਰ ਘਰ ਤਿਰੰਗਾ ਅਭਿਆਨ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਰਾਸ਼ਟਰੀ ਪੱਧਰ 'ਤੇ ਮਨਾਏ ਜਾ ਰਹੇ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਇੱਕ ਕੜੀ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਹੈ।