ਘਰ 'ਚ ਚੋਰੀ ਕਰਨ ਲਈ ਵੜੇ ਸੀ ਨੌਜਵਾਨ, ਭੱਜਣ ਲੱਗਿਆਂ ਖੂਹ 'ਚ ਡਿੱਗ ਕੇ ਮੌਤ
ਸੂਤਰਾਂ ਅਨੁਸਾਰ ਰੇਖਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਚੋਰੀ ਕਰਨ ਦੇ ਇਰਾਦੇ ਨਾਲ ਸਵੇਰੇ 3 ਵਜੇ ਉਸਦੇ ਘਰ ਵਿੱਚ ਦਾਖਲ ਹੋਏ ਸਨ, ਪਰ ਜਦੋਂ ਘਰ ਦੇ ਲੋਕ ਜਾਗਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦੋਵੇਂ ਵਿਹੜੇ ਵਿੱਚ ਖੂਹ 'ਚ ਡਿੱਗ ਪਏ।
ਬਾਂਦਾ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਂਦਾ ਦੇ ਬਿਸੰਦਾ ਖੇਤਰ ਵਿੱਚ ਇੱਕ ਘਰ 'ਚ ਦਾਖਲ ਹੋਏ ਚੋਰ ਦੀ ਕਥਿਤ ਤੌਰ 'ਤੇ ਵਿਹੜੇ ਵਿੱਚ ਖੂਹ 'ਚ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਪਿੰਡ ਅਕੌਨਾ ਵਿੱਚ ਰੇਖਾ ਨਾਂ ਦੀ ਮਹਿਲਾ ਦੇ ਘਰ 'ਚ ਬਣੇ ਖੂਹ ਤੋਂ ਐਤਵਾਰ ਸਵੇਰੇ ਇਸੇ ਪਿੰਡ ਦੇ ਨੌਜਵਾਨਾਂ ਠੋਕੀਆ ਉਰਫ ਸੁਨੀਲ (28) ਤੇ ਕਰਨ ਲੋਧੀ (29) ਨੂੰ ਬਾਹਰ ਕੱਢਿਆ ਗਿਆ। ਉਸ ਵੇਲੇ ਠੋਕੀਆ ਦੀ ਮੌਤ ਹੋ ਚੁੱਕੀ ਸੀ।
ਸੂਤਰਾਂ ਅਨੁਸਾਰ ਰੇਖਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਚੋਰੀ ਕਰਨ ਦੇ ਇਰਾਦੇ ਨਾਲ ਸਵੇਰੇ 3 ਵਜੇ ਉਸਦੇ ਘਰ ਵਿੱਚ ਦਾਖਲ ਹੋਏ ਸਨ, ਪਰ ਜਦੋਂ ਘਰ ਦੇ ਲੋਕ ਜਾਗਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦੋਵੇਂ ਵਿਹੜੇ ਵਿੱਚ ਖੂਹ 'ਚ ਡਿੱਗ ਪਏ।
ਪੁਲਿਸ ਨੇ ਦੱਸਿਆ ਕਿ ਰੇਖਾ ਦੀ ਸ਼ਿਕਾਇਤ ‘ਤੇ ਇਕ ਹੋਰ ਨੌਜਵਾਨ ਕਰਨ ਲੋਧੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦੋਂਕਿ ਠੋਕੀਆ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਖਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਸਨ।