Manipur Violence: ਨਗਨ ਪਰੇਡ ਵਾਲੇ ਮਾਮਲੇ 'ਚ ਛੇਵਾਂ ਦੋਸ਼ੀ ਨਾਬਾਲਗ ਗ੍ਰਿਫਤਾਰ, ਹੋਰ ਦੋਸ਼ੀਆਂ ਦੀ ਭਾਲ ਜਾਰੀ
Manipur Women Parade: 3 ਮਈ ਨੂੰ ਮਣੀਪੁਰ ਵਿੱਚ ਕਬਾਇਲੀ ਏਕਤਾ ਮਾਰਚ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ। ਸੂਬੇ 'ਚ ਹਿੰਸਾ 'ਚ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
Manipur Women Parade: ਮਨੀਪੁਰ ਵਿੱਚ ਹਿੰਸਾ ਜਾਰੀ ਹੈ। ਮਣੀਪੁਰ ਪੁਲਿਸ ਨੇ ਸ਼ਨੀਵਾਰ ਨੂੰ ਸੂਬੇ 'ਚ ਦੋ ਔਰਤਾਂ ਦੀ ਨਗਨ ਪਰੇਡ ਕਰਨ ਦੇ ਮਾਮਲੇ 'ਚ ਛੇਵੇਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਛੇਵਾਂ ਲੜਕਾ ਨਾਬਾਲਗ ਹੈ।
ਮਨੀਪੁਰ ਪੁਲਿਸ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਉਹ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਸਬੰਧੀ ਅਸੀਂ ਲਗਾਤਾਰ ਛਾਪੇਮਾਰੀ ਕਰ ਰਹੇ ਹਾਂ। ਅੱਜ ਹੀ ਪੰਜਵੇਂ ਮੁਲਜ਼ਮ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਨਿਊਜ਼ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਪੰਜਵੇਂ ਦੋਸ਼ੀ ਦੀ ਪਛਾਣ 19 ਸਾਲਾ ਨੌਜਵਾਨ ਵਜੋਂ ਹੋਈ ਹੈ। 4 ਮਈ ਨੂੰ ਮਣੀਪੁਰ 'ਚ ਦੋ ਔਰਤਾਂ ਦੀ ਨਗਨ ਪਰੇਡ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਨੂੰ ਸ਼ੁੱਕਰਵਾਰ ਯਾਨੀਕਿ 21 ਜੁਲਾਈ ਨੂੰ 11 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਮੁੱਖ ਮੁਲਜ਼ਮ ਦਾ ਘਰ ਸਾੜ ਦਿੱਤਾ ਗਿਆ
ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ਹੀ ਭੀੜ ਨੇ ਉਸ ਦੇ ਘਰ ਨੂੰ ਅੱਗ ਲਾ ਦਿੱਤੀ। ਪੁਲਿਸ ਮੁਤਾਬਕ ਵੀਡੀਓ 'ਚ ਮੁੱਖ ਦੋਸ਼ੀ ਕੰਗਪੋਕਪੀ ਜ਼ਿਲੇ ਦੇ ਬੀ ਫੇਨੋਮ ਪਿੰਡ 'ਚ ਭੀੜ ਨੂੰ ਭੜਕਾਉਂਦਾ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋ ਔਰਤਾਂ ਨਾਲ ਇਹ ਸ਼ਰਮਨਾਕ ਘਟਨਾ ਵਾਪਰੀ ਹੈ, ਉਨ੍ਹਾਂ ਵਿੱਚੋਂ ਇੱਕ ਭਾਰਤੀ ਫੌਜ ਦੇ ਸਾਬਕਾ ਸੈਨਿਕ ਦੀ ਪਤਨੀ ਹੈ, ਜਿਸ ਨੇ ਅਸਾਮ ਰੈਜੀਮੈਂਟ ਵਿੱਚ ਸੂਬੇਦਾਰ ਵਜੋਂ ਸੇਵਾ ਨਿਭਾਈ ਸੀ ਅਤੇ ਕਾਰਗਿਲ ਜੰਗ ਵਿੱਚ ਵੀ ਹਿੱਸਾ ਲਿਆ ਸੀ। ਘਟਨਾ ਨਾਲ ਸਬੰਧਤ ਵੀਡੀਓ ਨੂੰ ਲੈ ਕੇ 21 ਜੂਨ ਨੂੰ ਕਾਂਗਪੋਕਪੀ ਜ਼ਿਲੇ ਦੇ ਸੈਕੁਲ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
*6 (six) including 1 (one) Juvenile Arrested/Apprehended:*
— Manipur Police (@manipur_police) July 22, 2023
As regard to the viral video of 02 (two) women on 4th May, 2023, another accused was arrested today. Altogether 06 (six) persons including 05 (five) main accused and
1/2
ਮਾਮਲਾ ਕੀ ਹੈ?
ਪੀਟੀਆਈ ਨੇ ਮਾਮਲੇ ਵਿੱਚ ਐਫਆਈਆਰ ਦੇ ਹਵਾਲੇ ਨਾਲ ਕਿਹਾ ਕਿ ਭੀੜ ਨੇ 4 ਮਈ ਨੂੰ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ, ਜਿਸ ਨੇ ਕੁਝ ਲੋਕਾਂ ਨੂੰ ਉਸਦੀ ਭੈਣ ਨਾਲ ਬਲਾਤਕਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਐਫਆਈਆਰ ਅਨੁਸਾਰ, ਦੋ ਔਰਤਾਂ ਨੂੰ ਫਿਰ ਨਗਨ ਪਰੇਡ ਕੀਤਾ ਗਿਆ ਅਤੇ ਹੋਰ ਲੋਕਾਂ ਦੇ ਸਾਹਮਣੇ ਜਿਨਸੀ ਸ਼ੋਸ਼ਣ ਕੀਤਾ ਗਿਆ।
ਮਨੀਪੁਰ ਵਿੱਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੇਈਟੀ ਭਾਈਚਾਰੇ ਵੱਲੋਂ 3 ਮਈ ਨੂੰ ਕੱਢੇ ਗਏ 'ਕਬਾਇਲੀ ਏਕਤਾ ਮਾਰਚ' ਤੋਂ ਬਾਅਦ ਭੜਕੀ ਹਿੰਸਾ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।