ਪੜਚੋਲ ਕਰੋ
ਸਿਹਤ ਵਿਭਾਗ ਦੇ ਦਫਤਰ ਨੂੰ ਲੱਗੀ ਅੱਗ, ਇਮਾਰਤ ਨੂੰ ਵੱਡਾ ਨੁਕਸਾਨ
ਪੂਰਬੀ ਦਿੱਲੀ ਦੇ ਕੜਕੜਡੂਮਾ ਇਲਾਕੇ ‘ਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਇਸ ਇਮਾਰਤ ‘ਚ ਸਿਹਤ ਸੇਵਾ ਵਿਭਾਗ ਦਾ ਦਫਤਰ ਹੈ। ਦਿੱਲੀ ਅੱਗ ਬਝਾਊ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਕੜਕੜਡੂਮਾ ਇਲਾਕੇ ‘ਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਇਸ ਇਮਾਰਤ ‘ਚ ਸਿਹਤ ਸੇਵਾ ਵਿਭਾਗ ਦਾ ਦਫਤਰ ਹੈ। ਦਿੱਲੀ ਅੱਗ ਬਝਾਊ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਅੱਗ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਨੂੰ ਦਪਹਿਰ ਇੱਕ ਵੱਜਕੇ 50 ਮਿੰਟ ‘ਤੇ ਅੱਗ ਲੱਗਣ ਦੀ ਸੂਚਨਾ ਫੋਨ ‘ਤੇ ਮਿਲੀ। ਇਸ ਤੋਂ ਬਾਅਦ ਮੌਕੇ ‘ਤੇ ਅੱਗ ਬੁਝਾਊ ਵਿਭਾਗ ਦੀਆਂ 2 ਗੱਡੀਆਂ ਨੂੰ ਭੇਜਿਆ ਗਿਆ।
ਮੁੱਖ ਅਧਿਕਾਰੀ ਅਤੁਲ ਗਰਗ ਨੇ ਕਿਹਾ, “ਅੱਗ ਬੁਝਾਉਣ ਦੇ ਕੰਮ ‘ਚ 60 ਤੋਂ ਜ਼ਿਆਦਾ ਕਰਮੀ ਲੱਗੇ। ਅਜੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।” ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਵੀ ਕੁਝ ਨਹੀਂ ਪਤਾ ਲੱਗ ਸੱਕਿਆ।#WATCH Delhi: A fire breaks out at Directorate General of Health Services (DGHS) Office, Karkardooma. Total 22 fire tender at the spot. More details awaited. pic.twitter.com/BtpMmE2j67
— ANI (@ANI) 5 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















