ਕੋਈ ਵੀ ਸੰਸਥਾ ਕਿਸੇ ਵੀ ਔਰਤ ਨੂੰ ਮੈਟਰਨਿਟੀ ਲੀਵ ਲੈਣ ਤੋਂ ਨਹੀਂ ਰੋਕ ਸਕਦੀ, ਸੁਪਰੀਮ ਕੋਰਟ ਦਾ ਅਹਿਮ ਫੈਸਲਾ
Supreme Court on Maternity Leave: ਕੋਈ ਵੀ ਸੰਸਥਾ ਕਿਸੇ ਵੀ ਔਰਤ ਨੂੰ ਮੈਟਰਨਿਟੀ ਲੀਵ ਲੈਣ ਤੋਂ ਨਹੀਂ ਰੋਕ ਸਕਦੀ ਹੈ। ਤਮਿਲਨਾਡੂ ਦੀ ਇੱਕ ਮਹਿਲਾ ਸਰਕਾਰੀ ਮੁਲਾਜ਼ਮ ਦੀ ਅਰਜ਼ੀ ‘ਤੇ ਅਦਾਲਤ ਨੇ ਇਹ ਹੁਕਮ ਦਿੱਤਾ ਹੈ।

Supreme Court on Maternity Leave: ਮੈਟਰਨਿਟੀ ਲੀਵ ਨੂੰ ਲੈਕੇ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਣੇਪਾ ਲਾਭ ਨਿਯਮਾਂ ਦਾ ਇੱਕ ਅਨਿੱਖੜਵਾ ਹਿੱਸਾ ਹੈ। ਕੋਈ ਵੀ ਸੰਸਥਾ ਕਿਸੇ ਵੀ ਔਰਤ ਨੂੰ ਮੈਟਰਨਿਟੀ ਲੀਵ ਲੈਣ ਤੋਂ ਨਹੀਂ ਰੋਕ ਸਕਦੀ ਹੈ। ਤਮਿਲਨਾਡੂ ਦੀ ਇੱਕ ਮਹਿਲਾ ਸਰਕਾਰੀ ਮੁਲਾਜ਼ਮ ਦੀ ਅਰਜ਼ੀ ‘ਤੇ ਅਦਾਲਤ ਨੇ ਇਹ ਹੁਕਮ ਦਿੱਤਾ ਹੈ।
ਦੱਸ ਦਈਏ ਕਿ ਅਦਾਲਤ ਨੇ ਇਹ ਮਹੱਤਵਪੂਰਨ ਹੁਕਮ ਤਾਮਿਲਨਾਡੂ ਦੀ ਇੱਕ ਮਹਿਲਾ ਸਰਕਾਰੀ ਕਰਮਚਾਰੀ ਦੀ ਅਰਜ਼ੀ 'ਤੇ ਦਿੱਤਾ, ਜਿਸਨੇ ਦੁਬਾਰਾ ਵਿਆਹ ਤੋਂ ਬਾਅਦ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਉਸ ਦੇ ਸੀਨੀਅਰਸ ਨੇ ਉਸਨੂੰ ਜਣੇਪਾ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਔਰਤ ਸੁਪਰੀਮ ਕੋਰਟ ਪਹੁੰਚ ਗਈ। ਪਟੀਸ਼ਨਕਰਤਾ ਦੇ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਜਣੇਪਾ ਛੁੱਟੀ ਇਸ ਆਧਾਰ 'ਤੇ ਰੱਦ ਕਰ ਦਿੱਤੀ ਕਿ ਉਸ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਸਨ।
ਤਾਮਿਲਨਾਡੂ ਵਿੱਚ ਨਿਯਮ ਇਹ ਹੈ ਕਿ ਜਣੇਪਾ ਛੁੱਟੀ ਸਿਰਫ਼ ਪਹਿਲੇ ਦੋ ਬੱਚਿਆਂ ਲਈ ਲਾਗੂ ਹੋਵੇਗੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਉਸ ਨੇ ਆਪਣੇ ਪਹਿਲੇ ਵਿਆਹ ਤੋਂ ਹੋਏ ਬੱਚਿਆਂ ਲਈ ਕੋਈ ਮੈਟਰਨਿਟੀ ਲੀਵ ਨਹੀਂ ਲਈ ਸੀ। ਉਸ ਦੇ ਵਕੀਲ ਕੇਵੀ ਮੁਥੁਕੁਮਾਰ ਨੇ ਅੱਗੇ ਦਲੀਲ ਦਿੱਤੀ ਕਿ ਉਸਨੂੰ ਸਰਕਾਰੀ ਅਧਿਆਪਨ ਦੀ ਨੌਕਰੀ ਉਸਦੇ ਦੂਜੇ ਵਿਆਹ ਤੋਂ ਬਾਅਦ ਹੀ ਮਿਲੀ। ਯਾਨੀ ਕਿ ਇਸ ਹੁਕਮ ਰਾਹੀਂ ਸੁਪਰੀਮ ਕੋਰਟ ਨੇ ਹੁਣ ਜਣੇਪਾ ਲਾਭਾਂ ਦਾ ਦਾਇਰਾ ਵਧਾ ਦਿੱਤਾ ਹੈ। ਜਣੇਪਾ ਛੁੱਟੀ ਨੂੰ ਹੁਣ ਮੁੱਢਲੇ ਪ੍ਰਜਨਨ ਅਧਿਕਾਰਾਂ ਦੇ ਹਿੱਸੇ ਵਜੋਂ ਮਾਨਤਾ ਪ੍ਰਾਪਤ ਹੈ।
ਕੀ ਹੁੰਦੀ ਮੈਟਰਨਿਟੀ ਲੀਵ?
ਜਣੇਪਾ ਛੁੱਟੀ ਉਹ ਹੁੰਦੀ ਹੈ, ਜਦੋਂ ਇੱਕ ਮਹਿਲਾ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਖੁਦ ਵੀ ਆਰਾਮ ਅਤੇ ਬੱਚੇ ਦੀ ਦੇਖਭਾਲ ਦੀ ਲੋੜ ਹੁੰਦੀ ਹੈ। ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦਾ ਵੀ ਦੂਜਾ ਜਨਮ ਹੁੰਦਾ ਹੈ ਅਤੇ ਜਿਸ ਕਰਕੇ ਉਸ ਨੂੰ ਪੂਰੀ ਦੇਖਭਾਲ ਦੀ ਲੋੜ ਹੁੰਦੀ ਹੈ, ਜਿਸ ਕਰਕੇ ਮਹਿਲਾਵਾਂ ਲਈ ਇਹ ਛੁੱਟੀ ਜ਼ਰੂਰੀ ਹੁੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















