ਪੜਚੋਲ ਕਰੋ

Loksabha Election result: ਮਾਇਆਵਤੀ ਨੇ ਬਣਾਈ ਮੋਦੀ ਸਰਕਾਰ! ਖੁਦ ਜ਼ੀਰੋ 'ਤੇ ਰਹਿ ਕੇ ਵੀ ਬਸਪਾ ਨੇ 16 ਸੀਟਾਂ ਬੀਜੇਪੀ ਦੀ ਝੋਲੀ ਪਾਈਆਂ

Lok sabha Election result: ਲੋਕ ਸਭਾ ਚੋਣਾਂ-2024 ਬਹੁਜਨ ਸਮਾਜ ਪਾਰਟੀ (ਬਸਪਾ) ਲਈ ਬਹੁਤ ਮਾੜੀਆਂ ਰਹੀਆਂ। ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼, ਜਿੱਥੇ ਕਦੇ ਬਸਪਾ ਸੱਤਾ ਵਿੱਚ ਸੀ, ਉਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

Lok sabha Election result: ਲੋਕ ਸਭਾ ਚੋਣਾਂ-2024 ਬਹੁਜਨ ਸਮਾਜ ਪਾਰਟੀ (ਬਸਪਾ) ਲਈ ਬਹੁਤ ਮਾੜੀਆਂ ਰਹੀਆਂ। ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼, ਜਿੱਥੇ ਕਦੇ ਬਸਪਾ ਸੱਤਾ ਵਿੱਚ ਸੀ, ਉਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਪਰ ਹਾਂ, ਉਹ ਇੱਥੇ ਭਾਜਪਾ ਲਈ ਯਕੀਨੀ ਤੌਰ 'ਤੇ ਮਦਦਗਾਰ ਰਹੀ। ਸੂਬੇ 'ਚ 16 ਅਜਿਹੀਆਂ ਸੀਟਾਂ ਹਨ ਜਿੱਥੇ ਬਸਪਾ ਦੀ ਵੋਟ ਨੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕੀਤੀ। ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ।

ਉਨ੍ਹਾਂ 16 ਸੀਟਾਂ 'ਤੇ ਬਸਪਾ ਨੂੰ ਭਾਜਪਾ ਤੇ ਉਸ ਦੀ ਸਹਿਯੋਗੀ ਪਾਰਟੀ ਦੀ ਜਿੱਤ ਦੇ ਫਰਕ ਤੋਂ ਵੱਧ ਵੋਟਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ 14 ਸੀਟਾਂ ਜਿੱਤੀਆਂ, ਜਦੋਂ ਕਿ ਉਸ ਦੀ ਸਹਿਯੋਗੀ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ। ਜੇਕਰ ਇਹ ਸੀਟਾਂ ਇੰਡੀਆ ਗਠਜੋੜ ਦੇ ਖਾਤੇ ਵਿੱਚ ਚਲੀਆਂ ਜਾਂਦੀਆਂ ਤਾਂ ਐਨਡੀਏ ਦਾ ਅੰਕੜਾ 278 ਰਹਿ ਜਾਣਾ ਸੀ। ਭਾਜਪਾ ਨੇ ਯੂਪੀ ਵਿਚ 33 ਸੀਟਾਂ ਜਿੱਤੀਆਂ ਹਨ, ਜੇਕਰ ਉਹ ਇਨ੍ਹਾਂ 14 ਸੀਟਾਂ 'ਤੇ ਹਾਰ ਜਾਂਦੀ ਤਾਂ ਉਸ ਦੀਆਂ ਸੀਟਾਂ ਦੀ ਗਿਣਤੀ ਸਿਰਫ 19 ਹੀ ਰਹਿ ਜਾਂਦੀ, ਜੋ ਬਹੁਤ ਵੱਡਾ ਝਟਕਾ ਸੀ।

ਉਹ ਸੀਟਾਂ ਕਿਹੜੀਆਂ ਹਨ?
ਭਦੋਹੀ ਦੀ ਹੀ ਮਿਸਾਲ ਲੈ ਲਓ। ਇੱਥੇ ਇੰਡੀਆ ਅਲਾਇੰਸ ਦੇ ਉਮੀਦਵਾਰ ਲਲਿਤੇਸ਼ ਤ੍ਰਿਪਾਠੀ ਨੂੰ 4.2 ਲੱਖ ਵੋਟਾਂ ਮਿਲੀਆਂ। ਜਦੋਂਕਿ ਜੇਤੂ ਰਹੇ ਭਾਜਪਾ ਦੇ ਵਿਨੋਦ ਕੁਮਾਰ ਬਿੰਦੂ ਨੂੰ 4 ਲੱਖ 59 ਹਜ਼ਾਰ 982 ਵੋਟਾਂ ਮਿਲੀਆਂ। ਉਹ ਕਰੀਬ 45 ਹਜ਼ਾਰ ਵੋਟਾਂ ਨਾਲ ਜਿੱਤੇ। ਬਸਪਾ ਦੇ ਹਰੀਸ਼ੰਕਰ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 1 ਲੱਖ 55 ਹਜ਼ਾਰ ਵੋਟਾਂ ਮਿਲੀਆਂ। ਜ਼ਰਾ ਸੋਚੋ, ਜੇਕਰ ਇਹੀ ਵੋਟਾਂ ਇੰਡੀਆ ਗੱਠਜੋੜ ਦੇ ਲਲਿਤੇਸ਼ ਤ੍ਰਿਪਾਠੀ ਦੇ ਖਾਤੇ ਵਿੱਚ ਪੈ ਜਾਂਦੀਆਂ ਤਾਂ ਉਹ ਜਿੱਤ ਗਿਆ ਹੁੰਦਾ।

ਮਿਰਜ਼ਾਪੁਰ ਵਿੱਚ ਅਪਨਾ ਦਲ (ਸੋਨੇਲਾਲ) ਦੀ ਅਨੁਪ੍ਰਿਆ ਪਟੇਲ ਜਿੱਤ ਗਈ। ਉਨ੍ਹਾਂ ਨੂੰ 4 ਲੱਖ 71 ਹਜ਼ਾਰ 631 ਵੋਟਾਂ ਮਿਲੀਆਂ। ਜਦਕਿ ਸਪਾ ਦੇ ਰਮੇਸ਼ ਚੰਦ ਬਿੰਦੂ ਨੂੰ 4 ਲੱਖ 33 ਹਜ਼ਾਰ 821 ਵੋਟਾਂ ਮਿਲੀਆਂ। ਅਨੁਪ੍ਰਿਆ ਕਰੀਬ 38 ਹਜ਼ਾਰ ਵੋਟਾਂ ਨਾਲ ਜਿੱਤੀ। ਇੱਥੇ ਬਸਪਾ ਤੀਜੇ ਸਥਾਨ 'ਤੇ ਰਹੀ। ਬਸਪਾ ਦੇ ਮਨੀਸ਼ ਕੁਮਾਰ ਨੂੰ 1 ਲੱਖ 44 ਹਜ਼ਾਰ 446 ਵੋਟਾਂ ਮਿਲੀਆਂ। ਬਸਪਾ ਦੀਆਂ ਇਹ ਵੋਟਾਂ ਅਨੁਪ੍ਰਿਆ ਦੀ ਜਿੱਤ ਵਿੱਚ ਅਹਿਮ ਸਾਬਤ ਹੋਈਆਂ।

ਇਹ ਵੀ ਪੜ੍ਹੋ: Lok Sabha Election: ਢਾਈ ਸਾਲਾਂ ਬਾਅਦ ਹੀ 'ਆਪ' ਨੂੰ ਵੱਡਾ ਝਟਕਾ! ਪੰਜਾਬ ਦੇ 54 ਵਿਧਾਨ ਸਭਾ ਹਲਕਿਆਂ 'ਚ ਸਿੱਧੀ ਹਾਰ, ਖੁਫੀਆ ਰਿਪੋਰਟਾਂ ਤਲਬ

ਇਸੇ ਤਰਾਂ ਹੋਰ ਸੀਟਾਂ ਦੀ ਕਹਾਣੀ ਹੈ। ਅਕਬਰਪੁਰ 'ਚ ਭਾਜਪਾ 44 ਹਜ਼ਾਰ 345 ਵੋਟਾਂ ਨਾਲ ਜੇਤੂ ਰਹੀ। ਇੱਥੇ ਬਸਪਾ ਨੂੰ 73 ਹਜ਼ਾਰ 140 ਵੋਟਾਂ ਮਿਲੀਆਂ। ਅਲੀਗੜ੍ਹ 'ਚ ਭਾਜਪਾ 15 ਹਜ਼ਾਰ 647 ਵੋਟਾਂ ਨਾਲ ਜਿੱਤੀ। ਇੱਥੇ ਬਸਪਾ ਨੂੰ 1 ਲੱਖ 23 ਹਜ਼ਾਰ 929 ਵੋਟਾਂ ਮਿਲੀਆਂ। ਅਮਰੋਹਾ 'ਚ ਭਾਜਪਾ ਨੇ 28 ਹਜ਼ਾਰ 670 ਵੋਟਾਂ ਨਾਲ ਜਿੱਤ ਦਰਜ ਕੀਤੀ। ਬਸਪਾ ਨੂੰ 1 ਲੱਖ 64 ਹਜ਼ਾਰ 99 ਵੋਟਾਂ ਮਿਲੀਆਂ।

ਬਾਂਸਗਾਂਵ 'ਚ ਭਾਜਪਾ 3 ਹਜ਼ਾਰ 150 ਵੋਟਾਂ ਨਾਲ ਜਿੱਤੀ ਹੈ। ਬਸਪਾ ਦੇ ਖਾਤੇ ਵਿੱਚ 64 ਹਜ਼ਾਰ 750 ਵੋਟ ਗਏ। ਭਦੋਹੀ ਵਿੱਚ ਭਾਜਪਾ 44 ਹਜ਼ਾਰ ਵੋਟਾਂ ਨਾਲ ਜਿੱਤੀ। ਬਸਪਾ ਨੂੰ 1 ਲੱਖ 55 ਹਜ਼ਾਰ ਵੋਟਾਂ ਮਿਲੀਆਂ। ਬੀਜੇਪੀ ਨੇ ਬਿਜਨੌਰ ਵਿੱਚ 37 ਹਜ਼ਾਰ 58 ਵੋਟਾਂ ਨਾਲ ਜਿੱਤ ਦਰਜ ਕੀਤੀ। ਬਸਪਾ ਨੂੰ 2 ਲੱਖ 18 ਹਜ਼ਾਰ 986 ਵੋਟਾਂ ਮਿਲੀਆਂ। ਦੇਵਰੀਆ 'ਚ ਭਾਜਪਾ 34 ਹਜ਼ਾਰ 842 ਵੋਟਾਂ ਨਾਲ ਜੇਤੂ ਰਹੀ। ਬਸਪਾ ਨੂੰ 45 ਹਜ਼ਾਰ 564 ਵੋਟ ਮਿਲੀ।

ਫਰੂਖਾਬਾਦ 'ਚ ਭਾਜਪਾ 2 ਹਜ਼ਾਰ 678 ਵੋਟਾਂ ਨਾਲ ਜੇਤੂ ਰਹੀ। ਬਸਪਾ ਨੂੰ 45 ਹਜ਼ਾਰ 390 ਵੋਟਾਂ ਮਿਲੀਆਂ। ਫਤਿਹਪੁਰ ਸੀਕਰੀ 'ਚ ਭਾਜਪਾ 43 ਹਜ਼ਾਰ 405 ਵੋਟਾਂ ਨਾਲ ਜੇਤੂ ਰਹੀ। ਬਸਪਾ ਨੂੰ 1 ਲੱਖ 20 ਹਜ਼ਾਰ 539 ਵੋਟਾਂ ਮਿਲੀਆਂ। ਹਰਦੋਈ ਵਿੱਚ ਭਾਜਪਾ 27 ਹਜ਼ਾਰ 856 ਵੋਟਾਂ ਨਾਲ ਜੇਤੂ ਰਹੀ। ਬਸਪਾ ਉਮੀਦਵਾਰ ਨੂੰ 1 ਲੱਖ 22 ਹਜ਼ਾਰ 629 ਵੋਟਾਂ ਮਿਲੀਆਂ। ਮੇਰਠ 'ਚ ਭਾਜਪਾ 10 ਹਜ਼ਾਰ 585 ਵੋਟਾਂ ਨਾਲ ਜਿੱਤੀ। ਬਸਪਾ ਨੂੰ 87 ਹਜ਼ਾਰ ਵੋਟਾਂ ਮਿਲੀਆਂ।

ਮਿਰਜ਼ਾਪੁਰ ਵਿੱਚ ਭਾਜਪਾ ਦੀ ਭਾਈਵਾਲ 37 ਹਜ਼ਾਰ ਵੋਟਾਂ ਨਾਲ ਜੇਤੂ ਰਹੀ। ਬਸਪਾ ਨੂੰ 1 ਲੱਖ 44 ਹਜ਼ਾਰ ਵੋਟਾਂ ਮਿਲੀਆਂ। ਮਿਸਰੀਖ 'ਚ ਭਾਜਪਾ 33 ਹਜ਼ਾਰ ਵੋਟਾਂ ਨਾਲ ਜੇਤੂ ਰਹੀ। ਬਸਪਾ ਨੂੰ 1 ਲੱਖ 11 ਹਜ਼ਾਰ 945 ਵੋਟਾਂ ਮਿਲੀਆਂ। ਫੂਲਪੁਰ 'ਚ ਭਾਜਪਾ 4 ਹਜ਼ਾਰ 332 ਵੋਟਾਂ ਨਾਲ ਜੇਤੂ ਰਹੀ। ਬਸਪਾ ਨੂੰ 82 ਹਜ਼ਾਰ ਵੋਟਾਂ ਮਿਲੀਆਂ। ਸ਼ਾਹਜਹਾਂਪੁਰ 'ਚ ਭਾਜਪਾ 55 ਹਜ਼ਾਰ ਵੋਟਾਂ ਨਾਲ ਜਿੱਤੀ ਹੈ। ਬਸਪਾ ਨੂੰ 91 ਹਜ਼ਾਰ ਵੋਟਾਂ ਮਿਲੀਆਂ। ਉਨਾਓ 'ਚ ਭਾਜਪਾ 35 ਹਜ਼ਾਰ ਵੋਟਾਂ ਨਾਲ ਜਿੱਤੀ ਹੈ। ਬਸਪਾ ਨੂੰ 72 ਹਜ਼ਾਰ 527 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ: Operation Blue Star: ਦਰਬਾਰ ਸਾਹਿਬ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਹੱਥਾਂ 'ਚ ਫੜੇ ਭਿੰਡਰਾਵਾਲੇ ਦੇ ਪੋਸਟਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Advertisement
ABP Premium

ਵੀਡੀਓਜ਼

ਦਿਲਜੀਤ ਨੇ ਹੈਦਰਾਬਾਦ 'ਚ ਲਾਈ ਰੌਣਕ , ਕਮਲੇ ਕੀਤੇ ਲੋਕਦਿਲਜੀਤ ਨੇ ਗੁਰਪੁਰਬ ਤੇ ਹੈਦਰਾਬਾਦ 'ਚ ਜਿਤਿਆ ਦਿਲ , ਅਰਦਾਸ ਨਾਲ ਸ਼ੁਰੂ ਕੀਤਾ ਸ਼ੋਅਦਿਲਜੀਤ ਨੇ ਸ਼ੋਅ ਲਈ ਬਦਲੇ ਦਾਰੂ ਵਾਲੇ ਗੀਤ , ਬੋਤਲ ਦੀ ਥਾਂ ਖੁਲਿਆ Cokeਮਾਨਕਿਰਤ ਔਲਖ ਦੀ ਹੂਟਰ ਮਾਰਦੀ , ਕਾਲੀ ਸ਼ੀਸ਼ੇ ਵਾਲੀ ਗੱਡੀ ਪੁਲਿਸ ਨੇ ਫੜੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅੱਜ ਅੰਮ੍ਰਿਤਸਰ ਆਉਣਗੇ ਕਾਂਗਰਸ ਲੀਡਰ ਰਾਹੁਲ ਗਾਂਧੀ, ਸ੍ਰੀ ਹਰਿਮੰਦਰ ਸਾਹਿਬ ਟੇਕਣਗੇ ਮੱਥਾ, ਨਹੀਂ ਕੀਤਾ ਜਾਵੇਗਾ ਚੋਣ ਪ੍ਰਚਾਰ
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Punjab News: ਅਕਾਲੀ ਦਲ ਵੱਲੋਂ 'ਆਪ' ਦੀ ਹਮਾਇਤ ਦਾ ਐਲਾਨ, ਰਾਤੋ-ਰਾਤ ਬਦਲੇ ਸਿਆਸੀ ਸਮੀਕਰਨ?
Embed widget