ਪੜਚੋਲ ਕਰੋ
ਗਊ ਦੇ ਨਾਂਅ 'ਤੇ ਫੜੇ ਗਏ ਜ਼ਿਆਦਾਤਰ ਮੀਟ 'ਚ ਨਿੱਕਲਿਆ ਹੋਰਾਂ ਜਾਨਵਰਾਂ ਦਾ ਮਾਸ
ਹੈਦਰਾਬਾਦ: ਦੇਸ਼ ਭਰ ਵਿੱਚ ਗਊ ਮਾਸ 'ਤੇ ਛਿੜੀ ਬਹਿਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ। ਹੈਦਰਾਬਾਦ ਸਥਿਤ ਕੌਮੀ ਮੀਟ ਖੋਜ ਕੇਂਦਰ (ਐਨਆਰਸੀਐਮ) ਦੀ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਫੜੇ ਗਏ 139 ਨਮੂਨਿਆਂ ਵਿੱਚ ਸਿਰਫ਼ ਅੱਠ ਸੈਂਪਲ ਦੀ ਪੁਸ਼ਟੀ ਗਊ ਮਾਸ ਵਜੋਂ ਹੋਈ ਹੈ। ਸਾਲ 2014 ਤੋਂ 2017 ਦਰਮਿਆਨ ਪੁਲਿਸ ਤੇ ਪਸ਼ੂ ਪਾਲਨ ਅਧਿਕਾਰੀਆਂ ਨੇ ਜਿਸ ਮੀਟ ਨੂੰ ਕਾਬੂ ਕੀਤਾ ਹੈ, ਉਹ ਜ਼ਿਆਦਾਤਰ ਬਲਦਾਂ ਜਾਂ ਮੱਝਾਂ ਦਾ ਪਾਇਆ ਗਿਆ।
ਟੀਓਆਈ ਦੀ ਖ਼ਬਰ ਮੁਤਾਬਕ ਖੋਜ ਕੇਂਦਰ ਵਿੱਚ 112 ਨਮੂਨਿਆਂ ਦੇ ਡੀਐਨਏ ਟੈਸਟ ਤੋਂ ਬਾਅਦ ਹੀ ਇਨ੍ਹਾਂ ਵਿੱਚ ਸਿਰਫ਼ ਸੱਤ ਫ਼ੀਸਦ ਨਮੂਨੇ ਗਾਂ ਦੇ ਪਾਏ ਗਏ। ਉਕਤ ਵਕਫ਼ੇ ਦੌਰਾਨ ਇਹ ਨਮੂਨੇ ਯੂਪੀ, ਮਹਾਰਾਸ਼ਟਰ, ਬਿਹਾਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਪੰਜਾਬ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਤੋਂ ਕਾਬੂ ਕੀਤੇ ਵੱਖ-ਵੱਖ ਮੀਟ ਤੋਂ ਲਏ ਸਨ।
ਰਿਪੋਰਟ ਮੁਤਾਬਕ ਜਾਂਚ ਕੀਤੇ ਗਏ ਨਮੂਨਿਆਂ ਵਿੱਚੋਂ 63 ਬਲਦ, 22 ਮੱਝ, 8 ਗਾਂ ਅਤੇ 11 ਹੋਰ ਜਾਨਵਰਾਂ ਦਾ ਮੀਟ ਪਾਇਆ ਗਿਆ। ਜਦਕਿ ਊਠ ਦੇ ਮਾਸ ਦੇ ਤਿੰਨ, ਭੇਡ-ਮੁਰਗੇ ਦੇ ਦੋ-ਦੋ ਤੇ ਬੱਕਰੇ ਦਾ ਇੱਕ ਨਮੂਨਾ ਨਿੱਕਲਿਆ। ਜ਼ਿਕਰਯੋਗ ਹੈ ਕਿ ਸਾਲ 2014 ਤੋਂ ਬਾਅਦ ਪੂਰੇ ਦੇਸ਼ ਵਿੱਚੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਭੀੜ ਨੇ ਗਊ ਦਾ ਮੀਟ ਲਿਜਾਣ ਦੇ ਸ਼ੱਕ ਵਿੱਚ ਕਿਸੇ ਵਿਅਕਤੀ ਦੀ ਕੁੱਟਮਾਰ ਕੀਤੀ ਹੋਵੇ। ਇਨ੍ਹਾਂ ਘਟਨਾਵਾਂ ਵਿੱਚ ਕਈ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਪਰ ਅਜਿਹੇ ਗਊ ਮਾਸ ਦੀ ਪੜਤਾਲ ਤੋਂ ਪਹਿਲਾਂ ਹੀ ਕਿਸੇ 'ਤੇ ਹਮਲਾ ਕਰਨ ਦੇ ਕਾਰਨ ਹੀ ਝੂਠੇ ਨਿੱਕਲ ਗਏ ਜਾਪਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
Advertisement