ਰਾਜਪਾਲ ਸੱਤਿਆਪਾਲ ਮਲਿਕ ਦੀ ਮੋਦੀ ਸਰਕਾਰ ਨੂੰ ਚੇਤਾਵਨੀ, ਸਰਦਾਰਾਂ ਨੂੰ 300 ਸਾਲਾਂ ਤੱਕ ਕੁਝ ਨਹੀਂ ਭੁੱਲਣਾ...
ਰਾਜਪਾਲ ਮਲਿਕ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਰੁਕਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਮੈਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਕਨਸੋਅ ਪਈ, ਤਾਂ ਫ਼ੋਨ ਕਰਕੇ ਉਸ ਨੂੰ ਰੁਕਵਾਇਆ।
ਬਾਗਪਤ: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ (Meghalaya Governor Satya Pal Malik) ਖੇਤੀ ਕਾਨੂੰਨਾਂ (Farmers Protest) ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ’ਚ ਆ ਡਟੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਦਿੱਲੀ ਤੋਂ ਕਿਸਾਨਾਂ ਨੂੰ ਅਪਮਾਨਿਤ ਕਰਕੇ ਤੇ ਖ਼ਾਲੀ ਹੱਥ ਨਾ ਭੇਜਣਾ ਕਿਉਂਕਿ ਮੈਂ ਜਾਣਦਾ ਹਾਂ ਕਿ ਸਰਦਾਰਾਂ ਨੂੰ 300 ਸਾਲਾਂ ਤੱਕ ਇਹ ਕੁਝ ਨਹੀਂ ਭੁੱਲਣਾ। ਜਿਸ ਦੇਸ਼ ਦਾ ਕਿਸਾਨ ਤੇ ਜਵਾਨ ‘ਜਸਟੀਫ਼ਾਈਡ’ ਨਹੀਂ ਹੁੰਦਾ, ਉਸ ਦੇਸ਼ ਨੂੰ ਕੋਈ ਨਹੀਂ ਬਚਾ ਸਕਦਾ।
ਸੱਤਿਆਪਾਲ ਮਲਿਕ ਉੱਤਰ ਪ੍ਰਦੇਸ਼ ਸਥਿਤ ਆਪਣੇ ਜੱਦੀ ਜ਼ਿਲ੍ਹੇ ’ਚ ਪੁੱਜੇ। ਉੱਥੇ ਉਨ੍ਹਾਂ ਇੱਕ ਅਭਿਨੰਦਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਕਿਸਾਨ ਬੇਹਾਲ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਉਹ ਕਿਸਾਨ ਅੰਦੋਲਨ ਖ਼ਤਮ ਕਰ ਦੇਣਗੇ।
ਰਾਜਪਾਲ ਮਲਿਕ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਰੁਕਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਮੈਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਕਨਸੋਅ ਪਈ, ਤਾਂ ਫ਼ੋਨ ਕਰਕੇ ਉਸ ਨੂੰ ਰੁਕਵਾਇਆ। ਉਨ੍ਹਾਂ ਕਿਹਾ ਕਿ ਯਕੀਨ ਦਿਵਾਉਂਦਾ ਹਾਂ ਕਿ ਕਿਸਾਨਾਂ ਦੇ ਮਾਮਲੇ ’ਤੇ ਜਿੰਨੀ ਵੀ ਦੂਰ ਤੱਕ ਜਾਣਾ ਪਿਆ, ਓਨੀ ਹੀ ਦੂਰ ਤੱਕ ਜਾਵਾਂਗਾ ਕਿਉਂਕਿ ਮੈਨੂੰ ਕਿਸਾਨਾਂ ਦੀ ਤਕਲੀਫ਼ ਪਤਾ ਹੈ। ਦੇਸ਼ ਦੇ ਕਿਸਾਨ ਬਹੁਤ ਮਾੜੇ ਹਾਲਾਤ ਵਿੱਚ ਹਨ।
ਮਲਿਕ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਇੱਕ ਬਹੁਤ ਵੱਡੇ ਪੱਤਰਕਾਰ ਦੋਸਤ ਨੂੰ ਮਿਲ ਕੇ ਆਇਆ ਹਾਂ। ਉਨ੍ਹਾਂ ਨਾਲ ਜ਼ਿਕਰ ਕੀਤਾ ਕਿ ਮੈਂ ਕੋਸ਼ਿਸ਼ ਕਰ ਲਈ, ਹੁਣ ਤੁਸੀਂ ਵੀ ਕੋਸ਼ਿਸ਼ ਕਰ ਲਵੋ। ਕਿਸਾਨ ਦਿੱਲੀ ਤੋਂ ਵਾਪਸ ਨਹੀਂ ਜਾਣਗੇ ਤੇ ਜੇ ਚਲੇ ਗਏ, ਤਾਂ 300 ਸਾਲਾਂ ਤੱਕ ਭੁੱਲਣਗੇ ਨਹੀਂ। ਇਨ੍ਹਾਂ ਕਿਸਾਨਾਂ ਨੂੰ ਜ਼ਿਆਦਾ ਕੁਝ ਤਾਂ ਨਹੀਂ, ਤਾਂ ਐਮਐਸਪੀ ਨੂੰ ਕਾਨੂੰਨੀ ਤੌਰ ਉੱਤੇ ਮਾਨਤਾ ਦੇ ਦੇਵੋ। ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਹ ਮਾਮਲਾ ਖ਼ਤਮ ਕਰਵਾ ਦੇਵਾਂਗਾ।
ਇਹ ਵੀ ਪੜ੍ਹੋ: Ghazipur Border Reopen: ਆਵਾਜਾਈ ਲਈ ਮੁੜ ਖੁੱਲ੍ਹਿਆ ਗਾਜ਼ੀਪੁਰ ਬਾਰਡਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin