Karnataka news: ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਰੋਧ ਕਰ ਰਹੇ BJP ਸਾਂਸਦ ਸ਼ੋਭਾ ਕਰੰਦਲਾਜੇ ਤੇ ਤੇਜਸਵੀ ਸੂਰਿਆ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
Karnataka news: ਬੈਂਗਲੁਰੂ ਪੁਲਿਸ ਨੇ ਸੰਸਦ ਮੈਂਬਰ (MP) ਸ਼ੋਭਾ ਕਰੰਦਲਾਜੇ ਅਤੇ ਤੇਜਸਵੀ ਸੂਰਿਆ ਨੂੰ ਹਿਰਾਸਤ ਵਿੱਚ ਲੈ ਲਿਆ, ਕਿਉਂਕਿ ਭਾਜਪਾ ਦੇ ਵਰਕਰਾਂ ਵਿਰੁੱਧ ਉਨ੍ਹਾਂ ਹਨੂਮਾਨ ਚਾਲੀਸਾ ਚਲਾਉਣ ਕਰਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਵਿਰੋਧ ਕਰਦਿਆਂ ਰੈਲੀ ਕੀਤੀ।
Karnataka news: ਬੈਂਗਲੁਰੂ ਪੁਲਿਸ ਨੇ ਸੰਸਦ ਮੈਂਬਰ (MP) ਸ਼ੋਭਾ ਕਰੰਦਲਾਜੇ ਅਤੇ ਤੇਜਸਵੀ ਸੂਰਿਆ ਨੂੰ ਹਿਰਾਸਤ ਵਿੱਚ ਲੈ ਲਿਆ, ਕਿਉਂਕਿ ਭਾਜਪਾ ਦੇ ਵਰਕਰਾਂ ਵਿਰੁੱਧ ਉਨ੍ਹਾਂ ਹਨੂਮਾਨ ਚਾਲੀਸਾ ਚਲਾਉਣ ਕਰਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਵਿਰੋਧ ਕਰਦਿਆਂ ਰੈਲੀ ਕੀਤੀ। ਹਲਾਸੁਰੂ ਗੇਟ ਥਾਣੇ ਦੇ ਕੋਲ ਵਾਪਰੀ ਇਸ ਘਟਨਾ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਬੰਗਲੁਰੂ ਦੇ ਨਾਗਾਰਟਪੇਟ ਵਿਚ ਥਾਂ-ਥਾਂ ‘ਤੇ ਹਨੂੰਮਾਨ ਜੀ ਦੇ ਸਮਰਥਕਾਂ ਨੇ ਇੱਕ ਰੈਲੀ ਦਾ ਆਯਜੋਨ ਕੀਤਾ ਸੀ ਪਰ ਪੁਲਿਸ ਨੇ ਰੈਲੀ ਵਿੱਚ ਸਾਰਿਆਂ ਨੂੰ ਜਾਣ ਦੀ ਅਨੂਮਤੀ ਨਹੀਂ ਦਿੱਤੀ ਸੀ।
ਇਹ ਵੀ ਪੜ੍ਹੋ: Punjab Politics: ਸ਼੍ਰੋਮਣੀ ਅਕਾਲੀ ਦਲ ਦੀ ਆਪ ਨੂੰ ਚੁਣੌਤੀ ! ਅਸਤੀਫ਼ਾ ਦੇ ਕੇ ਚੋਣ ਲੜਨ ਮੰਤਰੀ ਨਹੀਂ ਤਾਂ...
ਕੀ ਹੈ ਪੂਰਾ ਮਾਮਲਾ
ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਮੁਕੇਸ਼ ਨਾਂਅ ਦੇ ਦੁਕਾਨਦਾਰ ਨੇ ਉਸ ਵੇਲੇ ਹਨੂਮਾਨ ਚਾਲੀਸਾ ਚਲਾਈ ਜਦੋਂ ਉੱਥੇ ਮੁਸਲਿਮ ਭਾਈਚਾਰੇ ਦੋ ਲੇਕ ਨਮਾਜ਼ ਅਦਾ ਕਰ ਰਹੇ ਸਨ। ਉਸ ਵੇਲੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਚਸ਼ਮਦੀਦ ਮੁਤਾਬਕ ਵਿਵਾਦ ਉਸ ਵੇਲੇ ਵੱਧ ਗਿਆ ਜਦੋਂ ਮੁਕੇਸ਼ ਨੇ ਨੌਜਵਾਨਾਂ ਦੀ ਮੰਗ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਦੁਕਾਨਦਾਰ ਦੀ ਕੁੱਟਮਾਰ ਕੀਤੀ।
ਘਟਨਾ ਨੇ ਕਿਉਂ ਲਿਆ ਸਿਆਸੀ ਮੋੜ
ਉੱਥੇ ਹੀ ਹਲਾਸੁਰੂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਹਾਲਾਂਕਿ ਘਟਨਾ ਨੇ ਸਿਆਸੀ ਮੋੜ ਉਸ ਵੇਲੇ ਲੈ ਲਿਆ, ਜਦੋਂ ਭਾਜਪਾ ਦੇ ਵਰਕਰਾਂ ਨੇ ਵਿਰੋਧ ਕਰਦਿਆਂ ਹੋਇਆਂ ਮੁਕੇਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਭਾਜਪਾ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆਂ ਇਸ ਨੂੰ ਹਿੰਦੂਆਂ ਦੀ ਭਾਵਨਾਵਾਂ ‘ਤੇ ਹਮਲਾ ਦੱਸਿਆ।
ਇਹ ਵੀ ਪੜ੍ਹੋ: ਕੀ ਨਵਜੋਤ ਸਿੱਧੂ 'ਤੇ ਆਈ ਆਰਥਿਕ ਮੰਦੀ ? IPL 'ਚ ਕੁਮੈਂਟਰੀ ਕਰਕੇ ਪੈਸੇ ਕਮਾਉਣਗੇ ! ਸਿੱਧੂ ਦੇ OSD ਨੇ ਕੀਤਾ ਖੁਲਾਸਾ