ਕੀ ਨਵਜੋਤ ਸਿੱਧੂ 'ਤੇ ਆਈ ਆਰਥਿਕ ਮੰਦੀ ? IPL 'ਚ ਕੁਮੈਂਟਰੀ ਕਰਕੇ ਪੈਸੇ ਕਮਾਉਣਗੇ ! ਸਿੱਧੂ ਦੇ OSD ਨੇ ਕੀਤਾ ਖੁਲਾਸਾ
Commentator Navjot Sidhu: IPL 2024 ਦੇ ਮੈਚਾਂ ਵਿੱਚ ਹੁਣ ਕਾਂਗਰਸੀ ਲੀਡਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਐਕਟਿਵ ਸਿਆਸਤ ...
Commentator Navjot Sidhu: IPL 2024 ਦੇ ਮੈਚਾਂ ਵਿੱਚ ਹੁਣ ਕਾਂਗਰਸੀ ਲੀਡਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਐਕਟਿਵ ਸਿਆਸਤ ਤੋਂ ਦੂਰ ਕਿਉਂ ਬਣਾ ਰਹੇ ਹਨ। ਇਸ ਦਾ ਖੁਲਾਸ ਉਹਨਾਂ ਦੇ ਓਐਸਡੀ ਸੁਰਿੰਦਰ ਡੱਲਾ ਨੇ ਕੀਤਾ ਹੈ।
ਸੁਰਿੰਦਰ ਡੱਲਾ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਹਨ। ਉਹਨਾਂ ਨੇ ਸ਼ੋਮਲ ਮੀਡੀਆ 'ਤੇ ਜਾਣਕਾਰੀ ਦਿੰਦਿਆ ਕਿਹਾ ਸਿੱਧੂ 'ਤੇ ਆਰਥਿਕ ਮੰਦੀ ਆ ਗਈ ਸੀ ਪਰ ਫਿਰ ਵੀ ਉਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਫੈਲਾਏ। ਪਰਿਵਾਰ ਨਾਲ ਅਤੇ ਪਰਿਵਾਰ ਇਸ ਮੰਦੀ ਵਿਚਾਲੇ ਵੀ ਇੱਕ ਦੂਜੇ ਦਾ ਸਹਾਰਾ ਬਣੇ ਰਹੇ।
ਸੁਰਿੰਦ ਡੱਲਾ ਨੇ ਪੋਸਟ ਪਾ ਕਿ ਕਿਹਾ - ਨਵਜੋਤ ਸਿੱਧੂ ਨੂੰ ਸ਼ੁਭ ਇੱਛਾਵਾਂ, ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ। ਤੁਸੀਂ ਨਾ ਕੇਵਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹੋ ਬਲਕਿ ਤੁਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਅਤੇ ਖਾਸ ਤੋਰ ਤੇ ਆਪਣੀ ਬੀਮਾਰ ਪਤਨੀ ਲਈ ਜੋ ਸੰਘਰਸ਼ ਕੀਤਾ ਹੈ। ਜੋ ਓਹਨਾ ਦਾ ਸਾਥ ਦਿਤਾ ਹੈ ਉਹ ਸਾਰੇ ਪੰਜਾਬੀ ਜਾਣਦੇ ਹਨ।
ਆਰਥਿਕ ਮੰਦਹਾਲੀ ਦੇ ਦੌਰ ਵਿੱਚ ਵੀ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਅਜਿਹੇ ਵਿਚ ਤੁਹਾਡਾ ਤਾਜ਼ਾ ਫੈਸਲਾ ਸਾਨੂੰ ਹਰ ਪੰਜਾਬੀ ਨੂੰ ਮਨਜ਼ੂਰ ਹੈ। ਹਰ ਪੰਜਾਬੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਵਿੱਚ ਤੁਹਾਡੇ ਨਾਲ ਖੜਾ ਹੈ। ਸਾਨੂੰ ਪੂਰਾ ਭਰੋਸਾ ਹੈ ਕੀ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਦੇ ਨਾਲ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਪੰਜਾਬੀਆਂ ਲਈ ਹੋਰ ਬੇਹਤਰ ਲੜਾਈ ਲੜ ਸਕੋਗੇ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਕ੍ਰਿਕਟ ਦੇ ਸਫ਼ਰ 'ਚ 187 ਅੰਤਰਰਾਸ਼ਟਰੀ ਮੈਚ ਖੇਡੇ ਸਨ। ਇਹਨਾਂ ਮੈਚਾਂ ਵਿੱਚ ਸਿੱਧੂ ਨੇ ਕੁੱਲ 7615 ਰਨ ਬਣਾਏ। ਕ੍ਰਿਕਟ ਦੇ ਮੈਦਾਨ ਵਿੱਚ ਛੱਕਿਆਂ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ 2004 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਹੁਣ ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਚੱਲ ਰਹੀਆਂ ਸਨ। ਪਰ ਉਨ੍ਹਾਂ ਨੇ ਪਤਨੀ ਦੇ ਇਲਾਜ ਅਤੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ।