ਬਰਫ਼ਬਾਰੀ ਮਗਰੋਂ ਸ਼ਿਮਲਾ 'ਚ ਚੜ੍ਹਨ ਲੱਗਾ ਪਾਰਾ, ਦਿੱਲੀ, ਚੰਗੀਗੜ੍ਹ ਤੇ ਦੇਹਰਾਦੂਨ ਨਾਲੋਂ ਵੀ ਗਰਮ
ਬਰਫ਼ਬਾਰੀ ਮਗਰੋਂ ਸ਼ਿਮਲਾ 'ਚ ਚੜ੍ਹਨ ਲੱਗਾ ਪਾਰਾ, ਦਿੱਲੀ, ਚੰਡੀਗੜ੍ਹ ਤੇ ਦੇਹਰਾਦੂਨ ਨਾਲੋਂ ਵੀ ਗਰਮ
ਸ਼ਿਮਲਾ: ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਬਰਫ਼ਬਾਰੀ ਮਗਰੋਂ ਹੁਣ ਹਰ ਰੋਜ਼ ਪਾਰਾ ਅਚਾਨਕ ਵਧ ਰਿਹਾ ਹੈ। ਸ਼ਿਮਲਾ 'ਚ ਬੀਤੇ ਦਿਨ ਦਾ ਪਾਰਾ 11.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਦਿਨੀਂ ਸ਼ਿਮਲਾ 'ਚ ਬਰਫ਼ਬਾਰੀ ਹੋਈ ਸੀ ਜਿਸ ਤੋਂ ਬਾਅਦ ਵੀ ਪਾਰਾ ਲਗਾਤਾਰ ਵਧ ਰਿਹਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਮੰਗਰਵਾਰ ਰਾਤ ਦਾ ਪਾਰਾ ਕੁਝ ਲੁੜਕਿਆ ਤੇ ਇਹ 5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਪੂਰੇ ਸੂਬੇ ਵਿੱਚ ਚੰਡੀਗੜ੍ਹ, ਦਿੱਲੀ, ਅਹਿਮਦਾਬਾਦ, ਦੇਹਰਾਦੂਨ, ਅੰਬਾਲਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ਦਾ ਵਧ ਤਾਪਮਾਨ ਦਰਜ ਕੀਤਾ ਗਿਆ।
ਉਧਰ ਮੌਸਮ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਜ ਰਾਜਧਾਨੀ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਰਿਹਾ ਪਰ ਬੀਤੀ ਰਾਤ ਤਾਪਮਾਨ ਮੁੜ 5 ਡਿਗਰੀ ਸੈਲਸੀਅਸ ਰਿਹਾ। ਉਨ੍ਹਾਂ ਕਿਹਾ ਕਿ ਇਹ ਸਭ ਵੈਸਟਰਨ ਡਿਸਟਰਬੈਂਸ ਕਰਕੇ ਹੋ ਰਿਹਾ ਹੈ। ਹੁਣ ਤਾਪਮਾਨ ਮੁੜ ਹੇਠ ਆ ਰਿਹਾ ਹੈ। ਇਸ ਦੇ ਨਾਲ ਹੀ ਇਸ ਹਫ਼ਤੇ ਹਿਮਾਚਲ 'ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904