Misbehave With Woman : ਸ਼ਿਕਾਇਤ ਕਰਨ ਆਈ ਸੀ ਔਰਤ, ਇੰਸਪੈਕਟਰ ਨੇ ਲਿਆ ਨੰਬਰ, ਡ੍ਰਾਈ ਫਰੂਟ ਦੇ ਨਾਲ ਭੇਜੀ ਹੋਟਲ ਦੇ ਕਮਰੇ ਦੀ ਚਾਬੀ, ਫਿਰ...
ਪੁਲਿਸ ਰਿਪੋਰਟ ਮੁਤਾਬਕ ਇੰਸਪੈਕਟਰ ਨੇ ਉਸ ਨੂੰ ਵਟਸਐਪ 'ਤੇ ਫਾਲਤੂ ਮੈਸੇਜ ਭੇਜੇ ਸਨ। ਇਸ ਦੇ ਨਾਲ ਹੀ ਉਸ ਨੂੰ ਸੁੱਕੇ ਮੇਵੇ ਦਾ ਇੱਕ ਪੈਕੇਟ ਦਿੱਤਾ ਗਿਆ। ਇਸ ਤੋਂ ਇਲਾਵਾ ਇੰਸਪੈਕਟਰ ਨੇ ਮਹਿਲਾ ਨੂੰ ਮਿਲਣ ਲਈ ਵੀ ਕਿਹਾ।
Bengaluru News : ਬੰਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੰਗਲੁਰੂ ਦੇ ਇਕ ਥਾਣੇਦਾਰ 'ਤੇ ਛੇੜਛਾੜ ਕਰਨ ਅਤੇ ਥਾਣੇ 'ਚ ਆਈ ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਨਾਲ ਥਾਣੇਦਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇੰਸਪੈਕਟਰ ਦੇ ਚਾਲ-ਚਲਣ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਛੁੱਟੀ 'ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੀੜਤ ਔਰਤ ਨੇ ਪਿਛਲੇ ਮਹੀਨੇ ਕੋਡੀਗੇਹੱਲੀ (Kodigehalli) ਥਾਣੇ 'ਚ ਇੰਸਪੈਕਟਰ ਕੋਲ 15 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ ਇੰਸਪੈਕਟਰ ਨੇ ਸ਼ਿਕਾਇਤ ਦਰਜ ਕਰ ਲਈ ਅਤੇ ਸ਼ਿਕਾਇਤਕਰਤਾ ਦਾ ਮੋਬਾਈਲ ਨੰਬਰ ਵੀ ਲੈ ਲਿਆ। ਕੁਝ ਦਿਨਾਂ ਬਾਅਦ ਉਸ ਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ।
ਮਿਲਣ ਲਈ ਹੋਟਲ ਦੇ ਕਮਰੇ ਦੀ ਚਾਬੀ ਦਿੱਤੀ
ਪੁਲਿਸ ਰਿਪੋਰਟ ਮੁਤਾਬਕ ਇੰਸਪੈਕਟਰ ਨੇ ਉਸ ਨੂੰ ਵਟਸਐਪ 'ਤੇ ਫਾਲਤੂ ਮੈਸੇਜ ਭੇਜੇ ਸਨ। ਇਸ ਦੇ ਨਾਲ ਹੀ ਉਸ ਨੂੰ ਸੁੱਕੇ ਮੇਵੇ ਦਾ ਇੱਕ ਪੈਕੇਟ ਦਿੱਤਾ ਗਿਆ। ਇਸ ਤੋਂ ਇਲਾਵਾ ਇੰਸਪੈਕਟਰ ਨੇ ਮਹਿਲਾ ਨੂੰ ਮਿਲਣ ਲਈ ਵੀ ਕਿਹਾ, ਜਿਸ ਕਾਰਨ ਉਸ ਨੇ ਉਸ ਨੂੰ ਹੋਟਲ ਦੇ ਕਮਰੇ ਦਾ ਚਾਬੀ ਕਾਰਡ ਵੀ ਦੇ ਦਿੱਤਾ। ਜਾਣਕਾਰੀ ਮੁਤਾਬਕ ਜਦੋਂ ਮਹਿਲਾ ਥਾਣੇਦਾਰ ਦਾ ਵਤੀਰਾ ਬਰਦਾਸ਼ਤ ਨਾ ਕਰ ਸਕੀ ਤਾਂ ਉਸ ਨੇ ਇਸ ਦੀ ਸ਼ਿਕਾਇਤ ਡੀਸੀਪੀ ਨੂੰ ਕੀਤੀ। ਜਿਸ ਤੋਂ ਬਾਅਦ ਡੀਸੀਪੀ ਨੇ ਏਸੀਪੀ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਅਤੇ ਰਿਪੋਰਟ ਦੇਣ ਲਈ ਵੀ ਕਿਹਾ। ਨਾਲ ਹੀ ਇੰਸਪੈਕਟਰ ਨੂੰ ਛੁੱਟੀ 'ਤੇ ਜਾਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਪੁਲਿਸ ਕਮਿਸ਼ਨਰੇਟ ਦੇ ਐਸਐਚਓ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਮਹਿਲਾ ਸਬ-ਇੰਸਪੈਕਟਰ ਨੇ ਐਸਐਚਓ 'ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਬਿਨਾਂ ਵਜ੍ਹਾ ਮੈਸੇਜ ਕਰਦਾ ਸੀ ਅਤੇ ਉਸ ਨਾਲ ਦੋਸਤੀ ਕਰਨ ਲਈ ਜ਼ਬਰਦਸਤੀ ਦਬਾਅ ਪਾ ਰਿਹਾ ਸੀ। ਇਸ ਦੇ ਨਾਲ ਹੀ ਮਹਿਲਾ ਸਬ-ਇੰਸਪੈਕਟਰ ਨੇ ਦੋਸ਼ ਲਾਇਆ ਸੀ ਕਿ ਐਸਐਚਓ ਨੇ ਹੋਲੀ ਵਾਲੇ ਦਿਨ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।