(Source: ECI/ABP News)
ਸੁਬਰਮਣੀਅਮ ਸਵਾਮੀ ਨੇ ਏਅਰ ਇੰਡੀਆ ਨੂੰ ਲੈ ਕੇ ਘੇਰੀ ਮੋਦੀ ਸਰਕਾਰ, ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
ਭਾਜਪਾ ਆਗੂ ਸੁਬਰਣੀਅਮ ਸਵਾਮੀ ਨੇ ‘ਏਅਰ ਇੰਡੀਆ’ ਦੀ ਡਿਸਇਨਵੈਸਟਮੈਂਟ ਪ੍ਰਕ੍ਰਿਆ ਨੂੰ ਰੱਦ ਕਰਨ ਅਤੇ ਅਧਿਕਾਰੀਆਂ ਵੱਲੋਂ ਇਸ ਨੂੰ ਦਿੱਤੀ ਗਈ ਮਨਜ਼ੂਰੀ ‘ਤੇ ਰੋਕ ਲਗਾਉਣ ਦੀ ਅਪੀਲ ਦੇ ਨਾਲ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
![ਸੁਬਰਮਣੀਅਮ ਸਵਾਮੀ ਨੇ ਏਅਰ ਇੰਡੀਆ ਨੂੰ ਲੈ ਕੇ ਘੇਰੀ ਮੋਦੀ ਸਰਕਾਰ, ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ Modi government besieges Air India over Subramaniam Swamy, High Court upholds decision ਸੁਬਰਮਣੀਅਮ ਸਵਾਮੀ ਨੇ ਏਅਰ ਇੰਡੀਆ ਨੂੰ ਲੈ ਕੇ ਘੇਰੀ ਮੋਦੀ ਸਰਕਾਰ, ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ](https://static.abplive.com/wp-content/uploads/sites/7/2017/04/18073555/4-air-india-to-impose-fine-on-unruly-passengers-ranging-from-rs-5-to-rs-15-lakh.jpg?impolicy=abp_cdn&imwidth=1200&height=675)
Subramanian Swamy Petition: ਏਅਰ ਇੰਡੀਆ ਦੇ ਡਿਸਇਨਵੈਸਟਮੈਂਟ ਨੂੰ ਚੁਣੌਤੀ ਦੇਣ ਵਾਲੀ ਸੁਬਰਾਮਣੀਅਮ ਸਵਾਮੀ (Subramanian Swamy) ਦੀ ਪਟੀਸ਼ਨ ‘ਤੇ ਦਿੱਲੀ ਹਾਈਕੋਰਟ (Delhi High Court) ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਹੁਣ ਇਸ ਮਾਮਲੇ ‘ਚ 6 ਜਨਵਰੀ ਯਾਨੀ ਵੀਰਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ। ਕੇਂਦਰ ਸਰਕਾਰ ਨੇ ਸੁਬਰਮਣੀਅਮ ਸਵਾਮੀ ਦੀ ਅਰਜ਼ੀ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਟਾਟਾ ਪੂਰੀ ਤਰ੍ਹਾਂ ਨਾਲ ਭਾਰਤੀ ਕੰਪਨੀ ਹੈ ਜਿਸ ਨੇ ਇੰਡੀਅਨ ਏਅਰਲਾਈਨਜ਼ ਨੂੰ ਖਰੀਦਿਆ ਹੈ, ਲਿਹਾਜ਼ਾ ਸੁਬਰੀਮਣੀਅਮ ਸਵਾਮੀ ਦੇ ਇਲਜ਼ਾਮ ਪੂਰੀ ਤਰ੍ਹਾਂ ਗਲਤ ਹਨ।
ਭਾਜਪਾ ਆਗੂ ਸੁਬਰਣੀਅਮ ਸਵਾਮੀ ਨੇ ‘ਏਅਰ ਇੰਡੀਆ’ ਦੀ ਡਿਸਇਨਵੈਸਟਮੈਂਟ ਪ੍ਰਕ੍ਰਿਆ ਨੂੰ ਰੱਦ ਕਰਨ ਅਤੇ ਅਧਿਕਾਰੀਆਂ ਵੱਲੋਂ ਇਸ ਨੂੰ ਦਿੱਤੀ ਗਈ ਮਨਜ਼ੂਰੀ ‘ਤੇ ਰੋਕ ਲਗਾਉਣ ਦੀ ਅਪੀਲ ਦੇ ਨਾਲ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਰਾਜ ਸਭਾ ਮੈਂਬਰ ਸਵਾਮੀ ਨੇ ਮੌਜੂਦਾ ਏਅਰ ਇੰਡੀਆ ਡਿਇਨਵੈਸਟਮੈਂਟ ਪ੍ਰੀਕ੍ਰਿਆ ਦੇ ਸਬੰਧ ‘ਚ ਅਧਿਕਾਰੀਆਂ ਵੱਲੋਂ ਕਿਸੇ ਵੀ ਅਗਾਊਂ ਕਾਰਵਾਈ ਜਾਂ ਫੈਸਲੇ ਜਾਂ ਮਨਜ਼ੂਰੀ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ।
ਸਵਾਮੀ ਨੇ ਵਕੀਲ ਸੱਤਿਆ ਸਬਰਵਾਲ ਦੇ ਮਾਧਿਅਮ ਨਾਲ ਦਾਇਰ ਅਰਜ਼ੀ ‘ਚ ਅਧਿਕਾਰੀਆਂ ਦੀ ਭੂਮਿਕਾ ਤੇ ਕਾਰਜਸ਼ੈਲੀ ਦੀ ਸੀਬੀਆਈ CBI ਜਾਂਚ ਕਰਾਉਣ ਤੇ ਇਸ ਦੀ ਇੱਕ ਵਿਸ਼ਾਲ ਰਿਪੋਰਟ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੀ ਵੀ ਬੇਨਤੀ ਕੀਤੀ ਹੈ। ਪਿਛਲੇ ਸਾਲ ਅਕਤੂਬਰ ‘ਚ ਕੇਂਦਰ ਸਰਕਾਰ ਨੇ ਟਾਟਾ ਸੰਸ ਦੀ ਇੱਕ ਕੰਪਨੀ ਵੱਲੋਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੇ 100 ਫੀਸਦੀ ਸ਼ੇਅਰਾਂ ਦੇ ਨਾਲ-ਨਾਲ ‘ਗ੍ਰਾਊਂਡ ਹੈਂਡਲਿੰਗ’ ਕੰਪਨੀ AISATS ‘ਚ 50 ਫੀਸਦੀ ਹਿੱਸੇਦਾਰੀ ਲਈ ਪੇਸ਼ ਕੀਤੀ ਗਈ ਸਭ ਤੋਂ ਉੱਪਰਲੀ ਬੋਲੀ ਨੂੰ ਮੰਨਿਆ ਸੀ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)