ਪੰਜ ਮਹੀਨੇ ਦੀ ਬੱਚੀ ਨੂੰ ਲੱਗਣਾ 22 ਕਰੋੜ ਦਾ ਟੀਕਾ, ਮੋਦੀ ਨੇ ਮਾਫ਼ ਕੀਤਾ 6 ਕੋਰੜ ਦਾ ਟੈਕਸ
ਪ੍ਰਧਾਨ ਮੰਤਰੀ ਮੋਦੀ ਨੇ ਉਸ 'ਤੇ ਲੱਗੇ ਜੀਐਸਟੀ ਨੂੰ ਮਾਫ਼ ਕਰ ਦਿੱਤਾ। ਹੁਣ ਇਸ ਬੱਚੀ ਦਾ ਜਲਦੀ ਹੀ ਆਪ੍ਰੇਸ਼ਨ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਬੱਚੀ ਨੂੰ Spinal Muscular Astrophys (SMA) ਨਾਂ ਦੀ ਬਿਮਾਰੀ ਹੈ।
ਮੁੰਬਈ: ਇੱਥੇ ਦੇ ਇੱਕ ਹਸਪਤਾਲ 'ਚ ਕਿਸੇ ਖ਼ਤਰਨਾਕ ਬਿਮਾਰੀ ਨਾਲ ਲੜ ਰਹੀ 5 ਮਹੀਨਿਆਂ ਦੀ ਬੱਚੀ ਲਈ ਪੀਐਮ ਨਰਿੰਦਰ ਮੋਦੀ ਨੇ ਨੇਕ ਕੰਮ ਕੀਤਾ ਹੈ। ਦੱਸ ਦਈਏ ਕਿ ਬੱਚੀ ਜਨਵਰੀ ਮਹੀਨੇ ਤੋਂ ਹਸਪਤਾਲ 'ਚ ਹੈ। ਇਸੇ ਦੌਰਾਨ ਬੱਚੀ ਨੂੰ 22 ਕਰੋੜ ਦਾ ਇੰਜੈਕਸ਼ਨ ਲੱਗਣਾ ਜ਼ਰੂਰੀ ਸੀ। ਬੱਚੀ ਦੇ ਮਾਪੇ ਬੇਹੱਦ ਗਰੀਬ ਸੀ। ਇਸ ਲਈ ਉਨ੍ਹਾਂ ਨੇ ਕ੍ਰਾਉਡ ਫੰਡਿੰਗ ਰਾਹੀਂ ਪੈਸੇ ਇਕੱਠੇ ਕੀਤੇ। ਇਹ ਟੀਕਾ ਵਿਦੇਸ਼ ਤੋਂ ਆਉਂਣਾ ਸੀ, ਜਿਸ 'ਤੇ 6 ਕਰੋੜ ਦਾ ਟੈਕਸ ਲੱਗਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਉਸ 'ਤੇ ਲੱਗੇ ਜੀਐਸਟੀ ਨੂੰ ਮਾਫ਼ ਕਰ ਦਿੱਤਾ। ਹੁਣ ਇਸ ਬੱਚੀ ਦਾ ਜਲਦੀ ਹੀ ਆਪ੍ਰੇਸ਼ਨ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਬੱਚੀ ਨੂੰ Spinal Muscular Astrophys (SMA) ਨਾਂ ਦੀ ਬਿਮਾਰੀ ਹੈ। ਜੇਕਰ ਸਮੇਂ ਰਹਿੰਦੀਆਂ ਬੱਚੀ ਦਾ ਇਲਾਜ ਨਾ ਹੁੰਦਾ ਤਾਂ ਉਹ ਮਹਿਜ਼ 18 ਮਹੀਨੇ ਹੀ ਜ਼ਿੰਦਾ ਰਹਿ ਪਾਉਂਦੀ।
ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਾਨ ਦੀ ਅਪੀਲ ਕੀਤੀ ਸੀ। ਇਸ ਨਾਲ ਉਨ੍ਹਾਂ ਨੇ 16 ਕਰੋੜ ਰੁਪਏ ਜਮ੍ਹਾਂ ਕਰ ਲਈ ਪਰ ਟੈਕਸ ਮਿਲਾ ਕੇ ਟੀਕੇ ਦੀ ਕੀਮਤ 22 ਕਰੋੜ ਰੁਪਏ ਬਣ ਰਹੀ ਸੀ। ਇਸ 'ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪੀਐਮ ਨੂੰ ਚਿੱਠੀ ਲਿਖ ਟੈਕਸ ਮਾਫ਼ ਕਰਨ ਦੀ ਅਪੀਲ ਕੀਤੀ।
ਬੱਚੀ ਦੇ ਇਲਾਜ ਲਈ ਟੈਕਸ ਮਾਫ਼ ਹੋਣ ਮਗਰੋਂ ਦਵੇਂਦਰ ਨੇ ਮੋਦੀ ਨੂੰ ਟਵੀਟ ਕਰਕੇ ਧੰਨਵਾਦ ਵੀ ਕੀਤਾ ਹੈ। ਮੋਦੀ ਦੀ ਇਸ ਭਲਾਈ ਕੰਮ ਕਰਕੇ ਬੱਚੀ ਦੀ ਜਾਨ ਬਚ ਗਈ ਤੇ ਉਸ ਦਾ ਪਰਿਵਾਰ ਵੀ ਬੇਹੱਦ ਖੁਸ਼ ਹੈ।
ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਲੱਖਾ ਸਿਧਾਣਾ ਦਾ ਐਲਾਨ, ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904