(Source: ECI/ABP News)
ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਲੱਖਾ ਸਿਧਾਣਾ ਦਾ ਐਲਾਨ, ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ
ਹੁਣ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵਾਰ ਫੇਰ ਲੱਖਾ ਸਿਧਾਣਾ ਫੇਸਬੁੱਕ 'ਤੇ ਲਾਈਵ ਹੋਇਆ ਹੈ। ਲਾਈਵ ਦੌਰਾਨ ਲੱਖਾ ਸਿਧਾਣਾ ਨੇ ਲੋਕਾਂ ਨੂੰ ਦੀਪ ਸਿੱਧੂ ਤੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਹੋਰਨਾਂ ਲੋਕਾਂ ਨੂੰ ਛੁਡਵਾਉਣ ਤੇ ਕੇਸ ਰੱਦ ਕਰਵਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ।
![ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਲੱਖਾ ਸਿਧਾਣਾ ਦਾ ਐਲਾਨ, ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ Lakha Sidhana's announcement after arrest of Deep Sidhu, said people to unite ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਲੱਖਾ ਸਿਧਾਣਾ ਦਾ ਐਲਾਨ, ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ](https://feeds.abplive.com/onecms/images/uploaded-images/2021/02/11/e45f3b66b2887827bc5caa20507be5f7_original.jpg?impolicy=abp_cdn&imwidth=1200&height=675)
ਚੰਡੀਗੜ੍ਹ: 26 ਜਵਨਰੀ ਨੂੰ ਹੋਈ ਦਿੱਲੀ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਪੰਜਾਬੀ ਕਲਾਕਾਰ ਦੀਪ ਸਿੱਧੂ (Deep Sidhu) ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਦੇ ਦੂਜੇ ਸ਼ੱਕੀ ਲੱਖਾ ਸਿਧਾਣਾ (lakha Sidhana) ਦੀ ਵੀ ਦਿੱਲੀ ਪੁਲਿਸ ਭਾਲ ਕਰ ਰਹੀ ਹੈ। ਦੱਸ ਦਈਏ ਕਿ ਲੱਖਾ ਸਿਧਾਣਾ 'ਤੇ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।
ਹੁਣ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵਾਰ ਫੇਰ ਲੱਖਾ ਸਿਧਾਣਾ ਫੇਸਬੁੱਕ 'ਤੇ ਲਾਈਵ ਹੋਇਆ ਹੈ। ਲਾਈਵ ਦੌਰਾਨ ਲੱਖਾ ਸਿਧਾਣਾ ਨੇ ਲੋਕਾਂ ਨੂੰ ਦੀਪ ਸਿੱਧੂ ਤੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਹੋਰਨਾਂ ਲੋਕਾਂ ਨੂੰ ਛੁਡਵਾਉਣ ਤੇ ਕੇਸ ਰੱਦ ਕਰਵਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਲੱਖਾ ਨੇ ਕਿਹਾ ਕਿ ਗ੍ਰਿਫ਼ਤਾਰੀ ਨੂੰ ਹਉਆ ਨਾ ਬਣਾਇਆ ਜਾਵੇ। ਲੱਖਾ ਨੇ ਇਹ ਵੀ ਕਿਹਾ ਕਿ ਇੱਕ-ਦੂਜੇ ਖਿਲਾਫ ਬਿਆਨਬਾਜ਼ੀ ਨਾ ਕਰੋ। ਅੰਦੋਲਨ ਨੂੰ ਹੋਰ ਮਜ਼ਬੂਤ ਕਰੋ ਤੇ ਜਿੱਤ ਆਪਣੀ ਹੋਵੇਗੀ।
ਲੱਖਾ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਪਿੱਛੇ ਨਾ ਹਟਣ ਤੇ ਨਿਰਾਸ਼ ਨਾ ਹੋਣ ਦੀ ਅਪੀਲ ਕੀਤੀ ਗਈ ਹੈ। ਉਸ ਨੇ ਕਿਹਾ ਕਿ ਜਿੱਤ ਆਪਣੀ ਹੋਵੇਗੀ। ਜੇ ਤੁਸੀਂ ਡਟੇ ਰਹੇ ਤਾਂ ਖੇਤੀ ਕਾਨੂੰਨ ਵਾਪਸ ਹੋ ਕੇ ਰਹਿਣਗੇ। ਬਸ ਆਪਣੇ ਵੈਰ ਛੱਡ ਕੇ ਇੱਕ ਹੋ ਜਾਓ।
ਇਹ ਵੀ ਪੜ੍ਹੋ: Punjab Municipal Election 2021: ਪੰਜਾਬ ਦੇ ਸੈਮੀਫਾਈਨਲ 'ਚ ਨਿੱਤਰੀ ਵੜੇਂਵੇ ਖਾਣੀ! ਸਿਆਸੀ ਪਾਰਟੀਆਂ ਦਾ ਵੱਕਾਰ ਦਾਅ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)