ਪੜਚੋਲ ਕਰੋ
Advertisement
ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ
ਜੰਮੂ: ਸੋਮਵਾਰ ਨੂੰ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਕੀਤੀ ਗਈ ਗੋਲ਼ੀਬਾਰੀ ਦੀ ਉਲੰਘਣਾ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦੀ ਸ਼ਨਾਖ਼ਤ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਜਨੇਰ ਦੇ 24 ਸਾਲਾ ਕਰਮਜੀਤ ਸਿੰਘ ਵਜੋਂ ਹੋਈ ਹੈ।
ਕਰਮਜੀਤ ਸਿੰਘ ਰਾਜੌਰੀ ਜ਼ਿਲ੍ਹੇ ਦੀ ਸੁੰਦਰਬਨੀ ਇਲਾਕੇ ਵਿੱਚ ਐਲਓਸੀ 'ਤੇ ਤਾਇਨਾਤ ਸੀ ਕਿ ਸਵੇਰੇ ਸਾਢੇ ਕੁ ਪੰਜ ਵਜੇ ਪਾਕਿਸਤਾਨ ਨੇ ਗੋਲ਼ੀਬੰਦੀ ਦੀ ਉਲੰਘਣਾ ਕਰ ਦਿੱਤੀ। ਭਾਰਤੀ ਜਵਾਨਾਂ ਨੇ ਪਾਕਿਸਤਾਨ ਨੂੰ ਮੋੜਵਾਂ ਜਵਾਬ ਵੀ ਦਿੱਤਾ ਪਰ ਕਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਚਾਰ ਜਣੇ ਹੋਰ ਫੱਟੜ ਹੋ ਗਏ।
ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਕਰਮਜੀਤ ਦੀ ਮੌਤ ਹੋ ਗਈ। ਕਰਮਜੀਤ ਫ਼ੌਜ ਵਿੱਚ ਰਾਈਫਲਮੈਨ ਦੇ ਅਹੁਦੇ 'ਤੇ ਤਾਇਨਾਤ ਸੀ। ਜਵਾਨ ਦੀ ਮ੍ਰਿਤਕ ਦੇਹ ਜਲਦੀ ਹੀ ਉਸ ਦੇ ਪਿੰਡ ਪਹੁੰਚਾਈ ਜਾਵੇਗੀ।
Rifleman Karamjeet Singh has lost his life in ceasefire violation by Pakistan Army in the firing in Keri Battal of Sunderbani sector along the Line of Control in Rajouri, today. pic.twitter.com/gtzLGM2nB8
— ANI (@ANI) March 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement