Mohammad Zubair Bail: ਪੱਤਰਕਾਰ ਮੁਹੰਮਦ ਜ਼ੁਬੈਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ, ਯੂਪੀ ਪੁਲਿਸ ਨੂੰ ਨੋਟਿਸ ਜਾਰੀ
Mohammad Zubair Bail: ਫੈਕਟ ਚੈਕਰ ਅਤੇ ਅਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਜ਼ੁਬੈਰ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ ਹੈ...
Mohammad Zubair Bail: ਫੈਕਟ ਚੈਕਰ ਅਤੇ ਅਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਜ਼ੁਬੈਰ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ ਹੈ। ਇੰਨਾ ਹੀ ਨਹੀਂ ਜ਼ੁਬੈਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਯੂਪੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹੈ। ਇਸ ਤੋਂ ਪਹਿਲਾਂ ਜ਼ੁਬੈਰ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਖਾਰਜ਼ ਕਰ ਦਿੱਤੀ ਸੀ ਅਤੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਜ਼ੁਬੈਰ ਨੇ ਸੁਪਰੀਮ ਕੋਰਟ 'ਚ ਰਾਹਤ ਦੀ ਅਪੀਲ ਕੀਤੀ ਸੀ।
ਹਾਲਾਂਕਿ, ਸੁਪਰੀਮ ਕੋਰਟ ਨੇ ਜ਼ੁਬੈਰ ਨੂੰ ਇਸ ਸ਼ਰਤ 'ਤੇ 5 ਦਿਨਾਂ ਲਈ ਅੰਤਰਿਮ ਜ਼ਮਾਨਤ ਦਿੱਤੀ ਹੈ ਕਿ ਉਹ ਕੇਸ ਨਾਲ ਜੁੜੇ ਮੁੱਦੇ 'ਤੇ ਕੋਈ ਨਵਾਂ ਟਵੀਟ ਪੋਸਟ ਨਹੀਂ ਕਰੇਗਾ ਅਤੇ ਸੀਤਾਪੁਰ ਮੈਜਿਸਟ੍ਰੇਟ ਦੀ ਅਦਾਲਤ ਦੇ ਅਧਿਕਾਰ ਖੇਤਰ ਨੂੰ ਨਹੀਂ ਛੱਡੇਗਾ।
ਮੁਹੰਮਦ ਜ਼ੁਬੈਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਜਿਸ ਵਿੱਚ ਜ਼ੁਬੈਰ ਨੇ ਆਪਣੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੂੰ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਪਰ ਸੁਣਵਾਈ ਦੌਰਾਨ ਅਦਾਲਤ ਵਿੱਚ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਜ਼ਮਾਨਤ ਨਾ ਦੇਣ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ੁਬੈਰ ਨੇ ਸਿਰਫ਼ ਇੱਕ ਟਵੀਟ ਹੀ ਨਹੀਂ ਕੀਤਾ, ਸਗੋਂ ਉਸ ਨੂੰ ਅਜਿਹੇ ਅਪਰਾਧ ਕਰਨ ਦੀ ਆਦਤ ਹੈ।
ਸਾਲਿਸਟਰ ਜਨਰਲ ਨੇ ਕਿਹਾ ਕਿ 1 ਜੂਨ ਨੂੰ ਐਫਆਈਆਰ ਦਰਜ਼ ਕੀਤੀ ਗਈ ਸੀ ਅਤੇ 10 ਜੂਨ ਨੂੰ ਹਾਈ ਕੋਰਟ ਨੇ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕਈ ਤੱਥਾਂ ਨੂੰ ਛੁਪਾ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਤੇ ਸੁਪਰੀਮ ਕੋਰਟ ਦੇ ਜੱਜ ਨੇ ਪੁੱਛਿਆ, ਕੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ? ਜਵਾਬ ਵਿੱਚ ਮਹਿਤਾ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ’ਤੇ ਪੁਲਿਸ ਹਿਰਾਸਤ ਵਿੱਚ ਹੈ। ਇਹ ਸਾਰੇ ਤੱਥ ਸੁਪਰੀਮ ਕੋਰਟ ਤੋਂ ਲੁਕਾਏ ਗਏ ਸਨ। ਇਹ ਇੱਕ ਗੰਭੀਰ ਮਾਮਲਾ ਹੈ।
ਇਸ ਤੋਂ ਬਾਅਦ ਜ਼ੁਬੈਰ ਦੇ ਵਕੀਲ ਕੋਲਿਨ ਗੋਂਸਾਲਵੇਸ ਨੇ ਕਿਹਾ ਕਿ ਸਾਨੂੰ ਬੀਤੀ ਰਾਤ ਸੀਤਾਪੁਰ ਅਦਾਲਤ ਤੋਂ ਜ਼ਮਾਨਤ ਖਾਰਜ ਕਰਨ ਦਾ ਹੁਕਮ ਮਿਲਿਆ ਹੈ। ਅਸੀਂ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਨੇ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅਦਾਲਤ ਨੇ ਕਿਹਾ ਕਿ ਜ਼ਮਾਨਤ ਰੱਦ ਕਰਨ ਨੂੰ ਚੁਣੌਤੀ ਦੇਣ ਦਾ ਕੋਈ ਹੋਰ ਕਾਨੂੰਨੀ ਤਰੀਕਾ ਹੈ, ਅਜਿਹਾ ਨਹੀਂ ਹੈ। ਗੋਂਸਾਲਵਿਸ ਨੇ ਫਿਰ ਜ਼ੁਬੈਰ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸਨੇ ਕੁਝ ਗਲਤ ਨਹੀਂ ਕੀਤਾ। ਉਸ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਹਿਰਾਸਤ ਬੈਂਗਲੁਰੂ ਤੋਂ ਫੋਨ ਜ਼ਬਤ ਕਰਨ ਦੇ ਨਾਂ 'ਤੇ ਦਿੱਤੀ ਗਈ ਹੈ। ਜਦੋਂ ਮੈਂ ਮੰਨ ਰਿਹਾ ਹਾਂ ਕਿ ਟਵੀਟ ਮੈਂ ਹੀ ਕੀਤਾ ਸੀ ਤਾਂ ਫੋਨ ਜ਼ਬਤ ਕਰਨ ਦਾ ਸਵਾਲ ਕਿਉਂ ਉੱਠਦਾ ਹੈ। ਜਿਸ ਨੇ ਨਫਰਤ ਕਰਨ ਵਾਲਿਆਂ ਦੀ ਜਾਣਕਾਰੀ ਸਾਹਮਣੇ ਲਿਆਂਦੀ ਹੈ, ਉਹ ਜੇਲ੍ਹ ਵਿੱਚ ਹੈ। ਨਫ਼ਰਤ ਕਰਨ ਵਾਲੇ ਆਜ਼ਾਦ ਘੁੰਮ ਰਹੇ ਹਨ।