Monkeypox Case In India : ਕੇਰਲ 'ਚ ਮਿਲਿਆ ਭਾਰਤ ਦਾ ਪਹਿਲਾ Monkeypox ਮਰੀਜ਼, ਕੇਂਦਰ ਸਰਕਾਰ ਨੇ ਭੇਜੀ ਉੱਚ ਪੱਧਰੀ ਟੀਮ
ਭਾਰਤ ਸਰਕਾਰ ਸਥਿਤੀ ਦੀ ਸਾਵਧਾਨੀ ਨਾਲ ਨਿਗਰਾਨੀ ਕਰ ਰਹੀ ਹੈ ਅਤੇ ਅਜਿਹੀ ਕਿਸੇ ਵੀ ਸੰਭਾਵਨਾ ਦੇ ਮਾਮਲੇ ਵਿੱਚ ਰਾਜਾਂ ਨਾਲ ਤਾਲਮੇਲ ਕਰਕੇ ਸਰਗਰਮ ਕਦਮ ਚੁੱਕ ਰਹੀ ਹੈ।
Monkeypox In India: ਭਾਰਤ ਵਿੱਚ Monkeypox ਨਾਲ ਸੰਕਰਮਿਤ ਪਹਿਲਾ ਮਰੀਜ਼ ਪਾਇਆ ਗਿਆ ਹੈ। ਕੇਰਲ ਦੇ ਕੋਲਮ ਜ਼ਿਲ੍ਹੇ 'ਚ ਮੌਕੀਪੌਕਸ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕੋਲਮ ਜ਼ਿਲ੍ਹੇ ਵਿੱਚ ਮੌਕੀਪੌਕਸ ਦੇ ਮਰੀਜ਼ ਦਾ ਪਤਾ ਲੱਗਣ ਤੋਂ ਬਾਅਦ ਇੱਕ ਬਹੁ-ਅਨੁਸ਼ਾਸਨੀ ਟੀਮ ਕੇਰਲ ਭੇਜੀ ਹੈ। ਇਸ ਟੀਮ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਕੇਰਲ ਭੇਜਿਆ ਗਿਆ ਹੈ, ਜੋ ਉੱਥੇ ਜਾ ਕੇ ਵਾਇਰਸ ਤੋਂ ਬਚਣ ਲਈ ਅਪਣਾਏ ਜਾਣ ਵਾਲੇ ਸਿਹਤ ਉਪਾਵਾਂ ਨੂੰ ਸਥਾਪਤ ਕਰਨ ਵਿੱਚ ਮਦਦ ਕਰਨਗੇ।
ਕੇਰਲ ਕੇਂਦਰੀ ਟੀਮ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐਨਸੀਡੀਸੀ), ਆਰਐਮਐਲ ਹਸਪਤਾਲ ਦੇ ਮਾਹਿਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਅਤੇ ਪਰਿਵਾਰ ਭਲਾਈ, ਕੇਰਲ ਦੇ ਖੇਤਰੀ ਦਫ਼ਤਰ ਦੇ ਮਾਹਿਰ ਸ਼ਾਮਲ ਹਨ। ਟੀਮ ਸੂਬੇ ਦੇ ਸਿਹਤ ਵਿਭਾਗਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਵੇਗੀ। ਇਸ ਨਾਲ ਹੀ ਟੀਮ ਜ਼ਰੂਰੀ ਜਨਤਕ ਸਿਹਤ ਦਖਲਅੰਦਾਜ਼ੀ ਦੀ ਵੀ ਸਿਫ਼ਾਰਸ਼ ਕਰੇਗੀ।
ਮੌਕੀਪੌਕਸ ਨੂੰ ਲੈ ਕੇ ਅਲਰਟ ਮੋਡ 'ਚ ਕੇਂਦਰ ਸਰਕਾਰ
ਭਾਰਤ ਸਰਕਾਰ ਸਥਿਤੀ ਦੀ ਸਾਵਧਾਨੀ ਨਾਲ ਨਿਗਰਾਨੀ ਕਰ ਰਹੀ ਹੈ ਅਤੇ ਅਜਿਹੀ ਕਿਸੇ ਵੀ ਸੰਭਾਵਨਾ ਦੇ ਮਾਮਲੇ ਵਿੱਚ ਰਾਜਾਂ ਨਾਲ ਤਾਲਮੇਲ ਕਰਕੇ ਸਰਗਰਮ ਕਦਮ ਚੁੱਕ ਰਹੀ ਹੈ। ਇਸ ਸਬੰਧ ਵਿਚ ਵੀਰਵਾਰ ਨੂੰ ਕੇਂਦਰੀ ਸਿਹਤ ਸਕੱਤਰ ਨੇ ਰਾਜਾਂ ਨੂੰ ਪੱਤਰ ਲਿਖ ਕੇ ਮੌਕੀਪੌਕਸ ਲਈ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
WHO ਨੇ ਰਿਪੋਰਟ ਜਾਰੀ ਮੌਕੀਪੌਕਸ ਸਬੰਧੀ ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਅਨੁਸਾਰ 1 ਜਨਵਰੀ 2022 ਤੋਂ 22 ਜੂਨ 2022 ਤੱਕ ਕੁੱਲ 3413 ਮੌਕੀਪੌਕਸ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਇਹ ਕੇਸ ਦੁਨੀਆ ਦੇ 50 ਵੱਖ-ਵੱਖ ਦੇਸ਼ਾਂ ਵਿੱਚ ਪਾਏ ਗਏ ਹਨ। ਇਸ ਦੇ ਨਾਲ ਹੀ ਡਬਲਯੂਐਚਓ ਨੂੰ ਮੌਕੀਪੌਕਸ ਨਾਲ ਇੱਕ ਮਰੀਜ਼ ਦੀ ਮੌਤ ਦੀ ਵੀ ਸੂਚਨਾ ਮਿਲੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਯੂਰਪੀਅਨ ਖੇਤਰ (86%) ਅਤੇ ਅਮਰੀਕਾ (11%) ਤੋਂ ਰਿਪੋਰਟ ਕੀਤੇ ਗਏ ਹਨ।