Monsoon Session: ਧੀਆਂ ਦੇ ਮਾਪੇ ਹੋਏ ਸੌਖੇ, ਵਿਆਹ ਕਰਨਾ ਨਹੀਂ ਹੋਵੇਗਾ ਔਖਾ, ਸਰਕਾਰ ਲੈ ਕੇ ਆਈ ਇਹ ਸਕੀਮ, ਸਿਰਫ...
Parliament Monsoon Session: ਸੰਸਦ 'ਚ ਪੇਸ਼ ਕੀਤੇ ਗਏ ਇਸ ਬਿੱਲ ਦਾ ਮਕਸਦ ਵਿਆਹਾਂ 'ਚ ਹੋਣ ਵਾਲੇ ਬੇਲੋੜੇ ਖਰਚਿਆਂ ਨੂੰ ਘੱਟ ਕਰਨਾ ਹੈ। ਇਹ ਬਿੱਲ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ 2020 ਵਿੱਚ ਪੇਸ਼ ਕੀਤਾ ਸੀ।
Parliament Monsoon Session 2023: ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਿਆਹਾਂ ਵਿੱਚ ਫਜ਼ੂਲ ਖਰਚੀ ਨੂੰ ਰੋਕਣ ਲਈ ਸੰਸਦ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ। ਸ਼ੁੱਕਰਵਾਰ (4 ਅਗਸਤ) ਨੂੰ ਸਦਨ 'ਚ ਪੇਸ਼ ਕੀਤੇ ਗਏ ਇਸ ਬਿੱਲ 'ਚ ਸਿਰਫ ਬਰਾਤ 'ਚ 50 ਲੋਕਾਂ ਨੂੰ ਬੁਲਾਉਣ ਵਰਗੇ ਨਿਯਮ ਲਾਗੂ ਕਰਨ ਦੀ ਗੱਲ ਕਹੀ ਗਈ ਹੈ।
ਇਸ ਬਿੱਲ ਨੂੰ ਵਿਸ਼ੇਸ਼ ਮੌਕਿਆਂ 'ਤੇ ਫਜ਼ੂਲ ਖਰਚੀ ਦੀ ਰੋਕਥਾਮ ਬਿੱਲ (Prevention of Wasteful Expenditure on Special Occasions Bill) ਦਾ ਨਾਂ ਦਿੱਤਾ ਗਿਆ ਹੈ। ਇਸ ਬਿੱਲ ਦੇ ਅਨੁਸਾਰ ਵਿਆਹ ਵਿੱਚ ਸਿਰਫ 50 ਲੋਕਾਂ ਦੀ ਬਰਾਤ ਹੋਣੀ ਚਾਹੀਦੀ ਹੈ, 10 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ ਅਤੇ ਵਿਆਹਾਂ ਵਿੱਚ 2500 ਤੋਂ ਵੱਧ ਸ਼ਗਨ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
Introduced Private Members Bill "Prevention of Wasteful Expenditure on Special Occasions Bill". HIGHLIGHTS
— Jasbir Singh Gill MP official account (@JasbirGillKSMP) August 4, 2023
Not more that 50 people in Barat
Not more than 10 dishes to be served
Not more than Rs 2500 in Shagan or Gifts
Will help in improving sex ratio
No more foeticide@IYC pic.twitter.com/jyq4wY3rSN
ਕੀ ਇਹ ਇਸ ਬਿੱਲ ਦੀ ਖਾਸ ਗੱਲ?
ਸੰਸਦ 'ਚ ਪੇਸ਼ ਕੀਤਾ ਗਿਆ ਇਹ ਬਿੱਲ ਵਿਆਹ ਵਰਗੇ ਖਾਸ ਮੌਕਿਆਂ 'ਤੇ ਹੋਣ ਵਾਲੇ ਬੇਲੋੜੇ ਖਰਚਿਆਂ ਨੂੰ ਘੱਟ ਕਰਨ ਲਈ ਲਿਆਂਦਾ ਗਿਆ ਹੈ। ਇਸ ਬਿੱਲ ਵਿੱਚ ਕਈ ਵਿਵਸਥਾਵਾਂ ਹਨ। ਇਕ ਵਿਵਸਥਾ ਅਨੁਸਾਰ ਵਿਆਹ ਵਿਚ ਤੋਹਫ਼ੇ ਲੈਣ ਦੀ ਬਜਾਏ ਇਸ ਦੀ ਰਕਮ ਗਰੀਬਾਂ, ਲੋੜਵੰਦਾਂ, ਅਨਾਥਾਂ ਜਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਦਾਨ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਜਨਵਰੀ 2020 'ਚ ਇਹ ਬਿੱਲ ਪੇਸ਼ ਕੀਤਾ ਸੀ।
ਸਾਂਸਦ ਨੇ ਦੱਸਿਆ ਕਿ ਇਸ ਬਿੱਲ ਨੂੰ ਲਿਆਉਣ ਦੀ ਲੋੜ ਕਿਉਂ ਪਈ?
ਸਾਂਸਦ ਨੇ ਖੁਦ ਦੱਸਿਆ ਕਿ ਵਿਆਹਾਂ 'ਤੇ ਹੋਣ ਵਾਲੇ ਖਰਚੇ ਨੂੰ ਰੋਕਣ ਲਈ ਇਹ ਬਿੱਲ ਲਿਆਉਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਫਿਜ਼ੂਲ ਖਰਚ ਵਾਲੇ ਵਿਆਹਾਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਹੈ, ਕਿਉਂਕਿ ਇਸ ਨਾਲ ਲੜਕੀ ਦੇ ਪਰਿਵਾਰ 'ਤੇ ਕਾਫੀ ਬੋਝ ਪੈਂਦਾ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਅਜਿਹੀਆਂ ਕਈ ਘਟਨਾਵਾਂ ਬਾਰੇ ਪਤਾ ਲੱਗਿਆ ਹੈ, ਜਿਸ ਵਿਚ ਲੋਕਾਂ ਨੂੰ ਧੀਆਂ ਦੇ ਵਿਆਹ ਲਈ ਆਪਣੀਆਂ ਜ਼ਮੀਨਾਂ, ਘਰ ਵੇਚਣੇ ਪਏ ਜਾਂ ਬੈਂਕਾਂ ਤੋਂ ਕਰਜ਼ਾ ਲੈਣਾ ਪਿਆ।