ਪੜਚੋਲ ਕਰੋ
Advertisement
ਮਾਨਸੂਨ ਬਾਰੇ ਖ਼ੁਸ਼ਖ਼ਬਰੀ! ਪੰਜਾਬ, ਚੰਡੀਗੜ੍ਹ, ਦਿੱਲੀ ਤੇ ਹਰਿਆਣਾ 'ਚ ਸ਼ੁਰੂ ਹੋਏਗਾ ਮੀਂਹ
ਪ੍ਰਾਈਵੇਟ ਮੌਸਮ ਭਵਿੱਖਬਾਣੀ ਕੰਪਨੀ ਸਕਾਈਮੈੱਟ ਦੇ ਮੀਤ ਪ੍ਰਧਾਨ ਮਹੇਸ਼ ਪਲਵਤ ਨੇ ਦੱਸਿਆ ਕਿ ਪਹਾੜਾਂ ਵਿੱਚ ਮਾਨਸੂਨ ਹਵਾਵਾਂ ਪਹੁੰਚ ਗਈਆਂ ਹਨ। ਅਗਲੇ ਦੋ ਤਿੰਨ ਦਿਨਾਂ ਵਿੱਚ ਇੱਥੇ ਗਰਜ ਤੇ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ: ਗੜਬੜੀਆਂ ਦੇ ਬਾਅਦ ਮਾਨਸੂਨ ਮੁੜ ਤੋਂ ਆਪਣੀ ਲੈਅ ਵਿੱਚ ਆ ਗਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣ ਪੱਛਮੀ ਮਾਨਸੂਨ ਹਵਾਵਾਂ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿੱਚ ਆਉਂਦੀ ਪੰਜ ਤੇ ਛੇ ਜੁਲਾਈ ਨੂੰ ਆਪਣੇ ਠੰਢੇ ਛਰਾਟਿਆਂ ਨਾਲ ਤ੍ਰਿਪਤ ਕਰਨਗੀਆਂ।
ਹਾਲਾਂਕਿ, ਇਸ ਖਿੱਤੇ ਵਿੱਚ ਮਾਨਸੂਨ ਹਵਾਵਾਂ ਛੇ ਜੁਲਾਈ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹੋਣਗੀਆਂ ਤੇ 10 ਜੁਲਾਈ ਤਕ ਪੰਜਾਬ ਵਿੱਚ ਵੀ ਮੀਂਹ ਪੈਣੇ ਸ਼ੁਰੂ ਹੋ ਜਾਣਗੇ। ਪ੍ਰਾਈਵੇਟ ਮੌਸਮ ਭਵਿੱਖਬਾਣੀ ਕੰਪਨੀ ਸਕਾਈਮੈੱਟ ਦੇ ਮੀਤ ਪ੍ਰਧਾਨ ਮਹੇਸ਼ ਪਲਵਤ ਨੇ ਦੱਸਿਆ ਕਿ ਪਹਾੜਾਂ ਵਿੱਚ ਮਾਨਸੂਨ ਹਵਾਵਾਂ ਪਹੁੰਚ ਗਈਆਂ ਹਨ। ਅਗਲੇ ਦੋ ਤਿੰਨ ਦਿਨਾਂ ਵਿੱਚ ਇੱਥੇ ਗਰਜ ਤੇ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਉੱਤਰ ਪੱਛਮੀ ਹਲਚਲ ਦੌਰਾਨ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੋਂ ਲੈ ਕੇ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿੱਚ ਬਰਸਾਤ ਹੋਵੇਗੀ। ਛੇ ਜੁਲਾਈ ਮਗਰੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਸੂਬਿਆਂ ਵਿੱਚ ਬਾਰਸ਼ਾਂ ਸ਼ੁਰੂ ਹੋ ਜਾਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਤਕਨਾਲੌਜੀ
ਜਨਰਲ ਨੌਲਜ
Advertisement