![ABP Premium](https://cdn.abplive.com/imagebank/Premium-ad-Icon.png)
Monsoon Update: ਦੇਸ਼ 'ਚ ਅੱਜ ਦਸਤਕ ਦੇਵੇਗਾ ਮੌਨਸੂਨ ! ਜਾਣੋ ਮੌਸਮ ਵਿਭਾਗ ਦੀ ਕੀ ਹੈ ਭਵਿੱਖਬਾਣੀ
Monsoon Update: ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
![Monsoon Update: ਦੇਸ਼ 'ਚ ਅੱਜ ਦਸਤਕ ਦੇਵੇਗਾ ਮੌਨਸੂਨ ! ਜਾਣੋ ਮੌਸਮ ਵਿਭਾਗ ਦੀ ਕੀ ਹੈ ਭਵਿੱਖਬਾਣੀ Monsoon Update: Monsoon likely to hit kerela on 27 May IMD latest update Monsoon Update: ਦੇਸ਼ 'ਚ ਅੱਜ ਦਸਤਕ ਦੇਵੇਗਾ ਮੌਨਸੂਨ ! ਜਾਣੋ ਮੌਸਮ ਵਿਭਾਗ ਦੀ ਕੀ ਹੈ ਭਵਿੱਖਬਾਣੀ](https://feeds.abplive.com/onecms/images/uploaded-images/2022/05/16/af2daf204cdbcc40326cd23fd3f4ad47_original.webp?impolicy=abp_cdn&imwidth=1200&height=675)
Monsoon Update: ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਹਾਲ ਹੀ 'ਚ ਦੱਸਿਆ ਸੀ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ 'ਤੇ ਜਲਦੀ ਪਹੁੰਚਣ ਤੋਂ ਬਾਅਦ ਦੱਖਣ-ਪੱਛਮੀ ਮਾਨਸੂਨ ਕੇਰਲ ਵੱਲ ਵਧ ਰਿਹਾ ਹੈ ਜੋ 27 ਮਈ ਯਾਨੀ ਅੱਜ ਪਹੁੰਚੇਗਾ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਮਾਨਸੂਨ ਭਾਰਤ ਵਿੱਚ ਆਉਣ ਤੋਂ ਪਹਿਲਾਂ ਹੀ ਕਮਜ਼ੋਰ ਨਜ਼ਰ ਆ ਰਿਹਾ ਹੈ। ਆਈਐਮਡੀ ਦੇ ਮੁਤਾਬਕ ਮਾਨਸੂਨ ਦੇ ਕੇਰਲ ਪਹੁੰਚਣ ਵਿੱਚ 4 ਦਿਨ ਦੀ ਦੇਰੀ ਹੋਵੇਗੀ।
ਹਾਲਾਂਕਿ ਕੇਰਲ 'ਚ ਬਰਸਾਤ ਦਾ ਦੌਰ ਜਾਰੀ ਹੈ। ਜੇਕਰ ਦੱਖਣ-ਪੱਛਮੀ ਮਾਨਸੂਨ 27 ਮਈ ਯਾਨੀ ਅੱਜ ਤੋਂ ਕੇਰਲ ਵਿੱਚ ਸ਼ੁਰੂ ਹੁੰਦਾ ਹੈ, ਤਾਂ ਇਹ ਹਾਲ ਦੇ ਸਾਲਾਂ ਵਿੱਚ ਪਹਿਲੀ ਵਾਰ ਦੇਖਿਆ ਜਾਵੇਗਾ। ਇਸ ਤੋਂ ਪਹਿਲਾਂ 2009 'ਚ ਮਾਨਸੂਨ 23 ਮਈ ਨੂੰ ਕੇਰਲ ਪਹੁੰਚਿਆ ਸੀ। ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਵਿੱਚ ਦਾਖਲ ਹੁੰਦਾ ਹੈ।
ਕਿਹੜੇ ਸੂਬੇ 'ਚ ਕਦੋਂ ਪਹੁੰਚੇਗਾ ਮਾਨਸੂਨ?
ਮਾਨਸੂਨ ਦੇ 10 ਤੋਂ 15 ਜੂਨ ਦਰਮਿਆਨ ਝਾਰਖੰਡ ਅਤੇ ਬਿਹਾਰ ਵਿੱਚ ਪਹੁੰਚਣ ਦੀ ਸੰਭਾਵਨਾ ਹੈ।
-05 ਜੂਨ ਆਂਧਰਾ ਪ੍ਰਦੇਸ਼, ਕਰਨਾਟਕ, ਅਸਾਮ
-10 ਜੂਨ ਪੱਛਮੀ ਬੰਗਾਲ, ਤੇਲੰਗਾਨਾ, ਮਹਾਰਾਸ਼ਟਰ
ਛੱਤੀਸਗੜ੍ਹ, 15 ਜੂਨ
-20 ਜੂਨ ਗੁਜਰਾਤ, ਮੱਧ ਪ੍ਰਦੇਸ਼, ਯੂਪੀ, ਉੱਤਰਾਖੰਡ
-25 ਜੂਨ ਰਾਜਸਥਾਨ, ਹਿਮਾਚਲ
-30 ਜੂਨ ਹਰਿਆਣਾ, ਪੰਜਾਬ
10 ਤੋਂ 15 ਜੂਨ ਦਰਮਿਆਨ ਮਾਨਸੂਨ ਝਾਰਖੰਡ ਵਿੱਚ ਪਹੁੰਚ ਸਕਦਾ ਹੈ। ਅੰਡੇਮਾਨ ਵਿੱਚ 17 ਮਈ ਤੋਂ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਨਸੂਨ 1 ਜੂਨ ਤੋਂ ਪਹਿਲਾਂ ਕੇਰਲ ਵਿੱਚ ਆ ਸਕਦਾ ਹੈ। ਇਸ ਸਾਲ ਅੰਡੇਮਾਨ ਅਤੇ ਨਿਕੋਬਾਰ ਵਿੱਚ ਮਾਨਸੂਨ ਦੀ ਬਾਰਿਸ਼ ਨਿਰਧਾਰਤ ਸਮੇਂ ਤੋਂ ਛੇ ਦਿਨ ਪਹਿਲਾਂ ਸ਼ੁਰੂ ਹੋਈ।
ਸਕਾਈਮੇਟ ਵੈਦਰ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਦੱਖਣ-ਪੂਰਬੀ ਅਰਬ ਸਾਗਰ ਦੇ ਕੁਝ ਹਿੱਸਿਆਂ, ਮਾਲਦੀਵ ਅਤੇ ਕੋਮੋਰਿਨ ਖੇਤਰ, ਦੱਖਣੀ ਅਤੇ ਪੂਰਬੀ ਮੱਧ ਬੰਗਾਲ ਦੀ ਖਾੜੀ ਅਤੇ ਉੱਤਰ-ਪੂਰਬੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਮਾਨਸੂਨ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਰਹੇਗਾ।
ਦਿੱਲੀ-ਐਨਸੀਆਰ ਦਾ ਮੌਸਮ
ਦਿੱਲੀ-ਐਨਸੀਆਰ ਵਿੱਚ, ਪਿਛਲੇ ਸੋਮਵਾਰ ਨੂੰ ਤੂਫ਼ਾਨ ਅਤੇ ਫਿਰ ਮੀਂਹ ਕਾਰਨ ਮੌਸਮ ਦਾ ਪੈਟਰਨ ਨਰਮ ਰਿਹਾ। ਇਸ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋ ਸਕਦੀ ਹੈ। ਇਸ ਦੇ ਨਾਲ ਹੀ 28 ਤੋਂ 31 ਮਈ ਦੌਰਾਨ ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਵੀ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। 1 ਜੂਨ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਫਿਲਹਾਲ ਗਰਮੀ ਤੋਂ ਰਾਹਤ ਮਿਲਦੀ ਰਹੇਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)