![ABP Premium](https://cdn.abplive.com/imagebank/Premium-ad-Icon.png)
Monu Manesar: ਲਾਰੈਂਸ ਬਿਸ਼ਨੋਈ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ ਮੋਨੂੰ ਮਾਨੇਸਰ, ਗ੍ਰਿਫਤਾਰੀ ਮਗਰੋਂ ਹੋਏ ਵੱਡੇ ਖੁਲਾਸੇ
Monu Manesar: ਰਾਜਸਥਾਨ ਦੇ ਜੁਨੈਦ-ਨਸੀਰ ਕਤਲ ਕੇਸ ਵਿੱਚ ਗ੍ਰਿਫ਼ਤਾਰ ਮੋਨੂੰ ਮਾਨੇਸਰ ਨੇ ਪੁਲਿਸ ਰਿਮਾਂਡ ਵਿੱਚ ਆਪਣੇ ਕਈ ਰਾਜ਼ ਖੋਲ੍ਹੇ ਹਨ। ਉਸ ਨੇ ਕਬੂਲ ਕੀਤਾ ਹੈ ਕਿ ਜੁਨੈਦ-ਨਸੀਰ ਦੀ ਬੋਲੈਰੋ ਕਾਰ ਵਿੱਚ ਕੋਈ ਗਾਂ ਨਹੀਂ ਸੀ।
![Monu Manesar: ਲਾਰੈਂਸ ਬਿਸ਼ਨੋਈ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ ਮੋਨੂੰ ਮਾਨੇਸਰ, ਗ੍ਰਿਫਤਾਰੀ ਮਗਰੋਂ ਹੋਏ ਵੱਡੇ ਖੁਲਾਸੇ Monu Manesar wanted to join Lawrence Bishnoi gang, big revelations after arrest Monu Manesar: ਲਾਰੈਂਸ ਬਿਸ਼ਨੋਈ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ ਮੋਨੂੰ ਮਾਨੇਸਰ, ਗ੍ਰਿਫਤਾਰੀ ਮਗਰੋਂ ਹੋਏ ਵੱਡੇ ਖੁਲਾਸੇ](https://feeds.abplive.com/onecms/images/uploaded-images/2023/09/15/4c2458790fcdc08e3eca2e1fc5c8da851694760273211496_original.jpeg?impolicy=abp_cdn&imwidth=1200&height=675)
Monu Manesar: ਰਾਜਸਥਾਨ ਦੇ ਜੁਨੈਦ-ਨਸੀਰ ਕਤਲ ਕੇਸ ਵਿੱਚ ਗ੍ਰਿਫ਼ਤਾਰ ਮੋਨੂੰ ਮਾਨੇਸਰ ਨੇ ਪੁਲਿਸ ਰਿਮਾਂਡ ਵਿੱਚ ਆਪਣੇ ਕਈ ਰਾਜ਼ ਖੋਲ੍ਹੇ ਹਨ। ਉਸ ਨੇ ਕਬੂਲ ਕੀਤਾ ਹੈ ਕਿ ਜੁਨੈਦ-ਨਸੀਰ ਦੀ ਬੋਲੈਰੋ ਕਾਰ ਵਿੱਚ ਕੋਈ ਗਾਂ ਨਹੀਂ ਸੀ। ਦੋਵਾਂ ਨੂੰ ਸਬਕ ਸਿਖਾਉਣ ਲਈ ਉਸ ਨੇ ਕਤਲ ਦੀ ਪੂਰੀ ਯੋਜਨਾ 8 ਦਿਨ ਪਹਿਲਾਂ ਹੀ ਬਣਾ ਲਈ ਸੀ। ਇਸ ਕਬੂਲਨਾਮੇ ਦੌਰਾਨ ਮੋਨੂੰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ।
ਅਨਮੋਲ ਨਾਲ ਗੱਲ ਕਰ ਰਿਹਾ ਸੀ ਮੋਨੂੰ ਮਾਨੇਸਰ
ਇਹ ਵੀਡੀਓ ਮੋਨੂੰ ਮਾਨੇਸਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ 'ਚ ਉਹ ਅਨਮੋਲ ਨਾਂ ਦੇ ਵਿਅਕਤੀ ਨਾਲ ਸੋਸ਼ਲ ਮੀਡੀਆ 'ਤੇ ਚੈਟ ਕਰ ਰਿਹਾ ਹੈ। ਅਨਮੋਲ ਲਾਰੈਂਸ ਬਿਸ਼ਨੋਈ ਦਾ ਭਰਾ ਦੱਸਿਆ ਜਾ ਰਿਹਾ ਹੈ, ਜੋ ਅਮਰੀਕਾ 'ਚ ਬੈਠਾ ਹੈ। ਇਸ ਚੈਟ 'ਚ ਮੋਨੂੰ ਮਾਨੇਸਰ ਦੇ ਨਾਂ 'ਤੇ ਨੰਬਰ ਵੀ ਸ਼ੇਅਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 27 ਅਗਸਤ ਦੇ ਕਰੀਬ ਮੋਨੂੰ ਮਾਨੇਸਰ ਦੀ ਅਨਮੋਲ ਨਾਲ ਗੱਲਬਾਤ ਹੋਈ ਸੀ। ਦੋਵਾਂ ਨੇ 10 ਸਤੰਬਰ ਨੂੰ ਆਖ਼ਰੀ ਵਾਰ ਫ਼ੋਨ ਕਾਲ 'ਤੇ ਗੱਲ ਕੀਤੀ ਤੇ ਮੈਸੇਜ ਵੀ ਕੀਤਾ। ਡੀਂਗ ਦੇ ਐਸਪੀ ਬ੍ਰਿਜੇਸ਼ ਜੋਤੀ ਉਪਾਧਿਆਏ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਮੋਨੂੰ ਮਾਨੇਸਰ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: Viral News: ਖੁਸਰੇ ਕਿਸ ਦੇ ਨਾਮ 'ਤੇ ਲਗਾਉਂਦੇ ਸਿੰਦੂਰ? ਜਦੋਂ ਕਿ ਵਿਆਹ ਦੇ ਇੱਕ ਦਿਨ ਬਾਅਦ ਹੀ ਹੋ ਜਾਂਦੀ ਵਿਧਵਾ
'ਗਊਸ਼ਾਲਾ ਬਾਰੇ ਬਿਸ਼ਨੋਈ ਨਾਲ ਗੱਲਬਾਤ'
ਹਾਲਾਂਕਿ, ਲਾਰੈਂਸ ਗੈਂਗ ਵਿੱਚ ਸ਼ਾਮਲ ਹੋਣ ਦੇ ਮਾਮਲੇ ਬਾਰੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਦੇਵੇਂਦਰ ਨੇ ਕਿਹਾ, 'ਮੋਨੂੰ ਮਾਨੇਸਰ ਨੇ ਬਿਸ਼ਨੋਈ ਨਾਲ ਗਊਸ਼ਾਲਾ ਖੋਲ੍ਹਣ ਬਾਰੇ ਹੀ ਗੱਲ ਕੀਤੀ ਸੀ। ਇਸ ਦੀ ਜਾਣਕਾਰੀ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ। ਦੱਸ ਦੇਈਏ ਕਿ ਮੋਨੂੰ ਮਾਨੇਸਰ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹੁਣ ਖਤਮ ਹੋ ਗਿਆ ਹੈ। ਉਸ ਨੂੰ ਵੀਰਵਾਰ ਨੂੰ ਮਥੁਰਾ ਗੇਟ ਥਾਣੇ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮੋਨੂੰ ਮਾਨੇਸਰ ਨੂੰ ਹੁਣ ਭਰਤਪੁਰ ਦੀ ਸੇਵਰ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: Viral News: ਇੱਥੇ ਕੁੜੀਆਂ ਨੂੰ ਹਾਰਟ ਇਮੋਜੀ ਭੇਜੋਗੇ ਤਾਂ ਹੋਵੋਗੇ ਜੇਲ੍ਹ, ਜਾਣੋ ਕਿਸ ਦੇਸ਼ ਵਿੱਚ ਇਹ ਅਜੀਬ ਕਾਨੂੰਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)