ਇਸਰੋ ਨੇ ਰਚਿਆ ਇਤਿਹਾਸ, ਹੁਣ ਚੰਨ 'ਤੇ ਪੁੱਜਣਾ ਇੱਕ ਕਦਮ ਦੂਰ
ਇਸਰੋ ਦੇ ਵਿਗਿਆਨੀਆਂ ਨੇ ਲੈਂਡਰ 'ਵਿਕਰਮ' ਨੂੰ ਚੰਦਰਯਾਨ-2 ਦੇ ਚੱਕਰ ਤੋਂ ਸਫਲਤਾਪੂਰਵਕ ਵੱਖ ਕਰ ਲਿਆ। ਇਹ ਪ੍ਰਕਿਰਿਆ ਦੁਪਹਿਰ 01:15 ਵਜੇ ਕੀਤੀ ਗਈ। ਹੁਣ ਲੈਂਡਰ 'ਵਿਕਰਮ' ਤੈਅ ਸਮੇਂ ਮੁਤਾਬਕ 7 ਸਤੰਬਰ ਨੂੰ ਸਵੇਰੇ 1:30 ਤੋਂ 2:30 ਵਜੇ ਦੇ ਵਿੱਚ ਚੰਦਰਮਾ ਦੀ ਸਤਹਿ 'ਤੇ ਉਤਰੇਗਾ।

ਨਵੀਂ ਦਿੱਲੀ: ਭਾਰਤ ਨੇ ਸੋਮਵਾਰ, ਯਾਨੀ 2 ਸਤੰਬਰ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸਰੋ ਦੇ ਵਿਗਿਆਨੀਆਂ ਨੇ ਲੈਂਡਰ 'ਵਿਕਰਮ' ਨੂੰ ਚੰਦਰਯਾਨ-2 ਦੇ ਚੱਕਰ ਤੋਂ ਸਫਲਤਾਪੂਰਵਕ ਵੱਖ ਕਰ ਲਿਆ। ਇਹ ਪ੍ਰਕਿਰਿਆ ਦੁਪਹਿਰ 01:15 ਵਜੇ ਕੀਤੀ ਗਈ। ਹੁਣ ਲੈਂਡਰ 'ਵਿਕਰਮ' ਤੈਅ ਸਮੇਂ ਮੁਤਾਬਕ 7 ਸਤੰਬਰ ਨੂੰ ਸਵੇਰੇ 1:30 ਤੋਂ 2:30 ਵਜੇ ਦੇ ਵਿੱਚ ਚੰਦਰਮਾ ਦੀ ਸਤਹਿ 'ਤੇ ਉਤਰੇਗਾ।
ISRO: The Vikram Lander successfully separated from #Chandrayaan2 Orbiter at 1:15 pm today (September 2, 2019). The Vikram Lander is currently located in an orbit of 119 km x 127 km. The Chandrayaan 2 Orbiter continues to orbit the moon in its existing orbit. pic.twitter.com/YVnerza1wC
— ANI (@ANI) September 2, 2019
ਇਸਰੋ ਨੇ ਟਵੀਟ ਕਰਕੇ ਦੱਸਿਆ ਕਿ ਲੈਂਡਰ 'ਵਿਕਰਮ' ਇਲ ਵੇਲੇ ਚੰਦਰਮਾ ਦੇ 119 ਕਿਲੋਮੀਟਰ x 127 ਕਿਲੋਮੀਟਰ ਦੇ ਚੱਕਰ ਵਿੱਚ ਘੁੰਮ ਰਿਹਾ ਹੈ। ਚੰਦਰਯਾਨ-2 ਦਾ ਚੱਕਰ ਵੀ ਉਸੇ ਆਰਬਿਟਰ ਵਿੱਚ ਚੱਕਰ ਕੱਟ ਰਿਹਾ ਹੈ ਜਿਸ ਵਿੱਚ ਉਹ ਐਤਵਾਰ ਨੂੰ ਦਾਖਲ ਕਰਾਇਆ ਗਿਆ ਸੀ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਐਤਵਾਰ ਸ਼ਾਮ 6:21 ਵਜੇ ਸਫਲਤਾਪੂਰਵਕ ਚੰਦਰਯਾਨ ਦੇ ਚੱਕਰ ਵਿੱਚ ਬਦਲਾਅ ਕੀਤਾ ਸੀ। ਚੰਦਰਮਾ ਦੇ ਚੱਕਰ ਵਿੱਚ ਪਹੁੰਚਣ ਤੋਂ ਬਾਅਦ ਯਾਨ ਦੇ ਪਥ ਵਿੱਚ ਇਹ ਪੰਜਵਾਂ ਤੇ ਆਖ਼ਰੀ ਬਦਲਾਅ ਸੀ। ਚੱਕਰ ਬਦਲਣ ਵਿੱਚ 52 ਸੈਕਿੰਡ ਲੱਗੇ। ਹੁਣ ਚੰਦਰਯਾਨ ਚੰਦਰਮਾ ਤੋਂ ਸਿਰਫ 109 ਕਿਲੋਮੀਟਰ ਦੀ ਦੂਰ ਹੈ।




















