Moradabad : ਇੱਕ ਲੱਖ ਦੇ ਇਨਾਮੀ ਮਾਈਨਿੰਗ ਮਾਫੀਆ ਤੇ ਮੁਰਾਦਾਬਾਦ ਪੁਲਿਸ ਵਿਚਾਲੇ ਮੁੱਠਭੇੜ , ਕੀਤਾ ਗਿਆ ਗ੍ਰਿਫ਼ਤਾਰ
Moradabad : ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਪੁਲਿਸ ਨੇ ਇੱਕ ਮੁੱਠਭੇੜ ਤੋਂ ਬਾਅਦ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਮਾਈਨਿੰਗ ਮਾਫੀਆ ਜ਼ਫਰ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।

Moradabad : ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਪੁਲਿਸ ਨੇ ਇੱਕ ਮੁੱਠਭੇੜ ਤੋਂ ਬਾਅਦ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਮਾਈਨਿੰਗ ਮਾਫੀਆ ਜ਼ਫਰ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਹ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਭਰਤਪੁਰ ਤੋਂ ਭੱਜ ਗਿਆ ਸੀ। ਮੁਰਾਦਾਬਾਦ ਸ਼ਹਿਰ ਦੇ ਐਸਪੀ ਅਖਿਲੇਸ਼ ਭਦੌਰੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਉੱਤਰਾਖੰਡ ਦੇ ਭਰਤਪੁਰ ਪਿੰਡ 'ਚ ਮੁਰਾਦਾਬਾਦ ਪੁਲਿਸ ਟੀਮ 'ਤੇ ਹਮਲਾ ਕਰਕੇ ਫਰਾਰ ਹੋਏ ਮਾਈਨਿੰਗ ਮਾਫੀਆ ਜ਼ਫਰ 'ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਬਰੇਲੀ ਜ਼ੋਨ ਦੇ ਏਡੀਜੀ ਰਾਜ ਕੁਮਾਰ ਦੀਆਂ ਹਦਾਇਤਾਂ ’ਤੇ ਦਸ ਟੀਮਾਂ ਜ਼ਫ਼ਰ ਦੀ ਭਾਲ ’ਚ ਲੱਗੀਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ 13 ਸਤੰਬਰ ਨੂੰ ਠਾਕੁਰਦੁਆਰੇ 'ਚ ਮਾਈਨਿੰਗ ਮਾਫੀਆ ਅਤੇ ਉਸ ਦੇ ਗੁੰਡਿਆਂ ਨੇ ਐੱਸਡੀਐੱਮ ਅਤੇ ਮਾਈਨਿੰਗ ਅਧਿਕਾਰੀ 'ਤੇ ਹਮਲਾ ਕਰ ਦਿੱਤਾ ਸੀ ਅਤੇ ਡੰਪਰ ਭਜਾ ਕੇ ਲੈ ਗਏ ਸਨ।
UP | Moradabad Police arrested a criminal named Jaffar after a brief encounter
— ANI UP/Uttarakhand (@ANINewsUP) October 15, 2022
He was carrying a reward of Rs 1 lakh. He escaped from Bharatpur in Uttarakhand’s Udham Singh Nagar (where UP police had gone to arrest him a few days ago): Akhilesh Bhadoria, SP (City), Moradabad pic.twitter.com/xIfR0SahBC


















