ਰਾਮ ਮੰਦਰ ਬਣਾਉਣ ਲਈ ਮੋਰਾਰੀ ਬਾਪੂ ਨੇ ਮੰਗਿਆ ਪੰਜ ਕਰੋੜ ਦਾਨ, ਪੰਜ ਦਿਨਾਂ 'ਚ ਹੀ ਮਿਲ ਗਏ 16 ਕਰੋੜ
ਇਸ ਦਰਮਿਆਨ ਰਾਮਲਲਾ ਮੰਦਰ ਦੇ ਨਿਰਮਾਣ ਲਈ ਪ੍ਰਸਿੱਧ ਕਥਾਵਾਚਕ ਮੋਰਾਰੀ ਬਾਪੂ ਨੇ ਪੰਜ ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਨੂੰ 16 ਕਰੋੜ ਰੁਪਏ ਮਿਲ ਗਏ ਹਨ। ਉਨ੍ਹਾਂ ਇਹ ਐਲਾਨ ਸੋਮਵਾਰ ਆਨਲਾਈਨ ਕਥਾ ਦੌਰਾਨ ਕੀਤਾ ਸੀ।
ਨਵੀਂ ਦਿੱਲੀ: ਰਾਮ ਮੰਦਰ 'ਚ ਰਾਮਲਲਾ ਦੇ ਮੰਦਰ ਦੇ ਨਿਰਮਾਣ ਲਈ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਪੰਜ ਅਗਸਤ ਨੂੰ ਭੂਮੀ ਪੂਜਨ ਹੋਵੇਗਾ। ਜਿਸ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਸਮੇਤ ਕਈਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਸ ਦਰਮਿਆਨ ਰਾਮਲਲਾ ਮੰਦਰ ਦੇ ਨਿਰਮਾਣ ਲਈ ਪ੍ਰਸਿੱਧ ਕਥਾਵਾਚਕ ਮੋਰਾਰੀ ਬਾਪੂ ਨੇ ਪੰਜ ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਨੂੰ 16 ਕਰੋੜ ਰੁਪਏ ਮਿਲ ਗਏ ਹਨ। ਉਨ੍ਹਾਂ ਇਹ ਐਲਾਨ ਸੋਮਵਾਰ ਆਨਲਾਈਨ ਕਥਾ ਦੌਰਾਨ ਕੀਤਾ ਸੀ।
ਨਾਸਾ ਤੋਂ ਆਈਆਂ ਤਾਜ਼ਾ ਤਸਵੀਰਾਂ, 'ਚੰਦਰਯਾਨ-2' ਨੂੰ ਲੈਕੇ ਭਾਰਤ ਨੂੰ ਮੁੜ ਜਾਗੀ ਉਮੀਦ
ਰਾਮ ਭਗਤਾਂ ਨੇ ਮੋਰਾਰੀ ਬਾਪੂ ਦੀ ਗੱਲ 'ਤੇ ਗੌਰ ਕਰਦਿਆਂ ਪੰਜ ਦਿਨਾਂ 'ਚ ਹੀ 16 ਕਰੋੜ ਰੁਪਏ ਜਮ੍ਹਾ ਕਰ ਦਿੱਤੇ ਹਨ। ਹੁਣ ਮੋਰਾਰੀ ਬਾਪੂ ਨੇ ਕਥਾ ਦੌਰਾਨ ਹੀ ਕਿਹਾ ਕਿ ਉਨ੍ਹਾਂ ਕੋਲ 16 ਕਰੋੜ ਰੁਪਏ ਜਮ੍ਹਾ ਹੋ ਗਏ ਹਨ।
ਕੋਰੋਨਾ ਸੰਕਟ ਹੋਰ ਵਧਿਆ, 24 ਘੰਟਿਆਂ 'ਚ ਦੋ ਲੱਖ, 46 ਹਜ਼ਾਰ ਨਵੇਂ ਕੇਸ, 5000 ਤੋਂ ਵੱਧ ਮੌਤਾਂ
ਡਿਜੀਟਲ ਮਾਧਿਅਮ ਰਾਹੀਂ ਰਾਮਕਥਾ ਕਰਨ ਵਾਲੇ ਸੰਤ ਮੋਰਾਰੀ ਬਾਪੂ ਨੇ ਆਪਣੇ ਪੱਧਰ 'ਤੇ ਰਾਮਲਲਾ ਮੰਦਰ ਬਣਾਉਣ 'ਚ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਭ ਤੋਂ ਪਹਿਲਾਂ ਰਾਮ ਜਨਮ ਭੂਮੀ ਲਈ ਇੱਥੇ ਪੰਜ ਕਰੋੜ ਰੁਪਏ ਭੇਜੇ ਜਾਣਗੇ ਜੋ ਭਗਵਾਨ ਰਾਮ ਦੇ ਚਰਨਾਂ 'ਚ ਇਕ ਤੁਲਸੀ ਪੱਤਰ ਦੇ ਰੂਪ 'ਚ ਭੇਂਟ ਹੋਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ