ਪੜਚੋਲ ਕਰੋ
Advertisement
ਹਵਾ ਪ੍ਰਦੂਸ਼ਣ ਕਰਕੇ 1.16 ਲੱਖ ਤੋਂ ਵੱਧ ਨਵਜੰਮੇ ਬੱਚਿਆਂ ਦੀ ਹੁੰਦੀ ਮੌਤ, ਰਿਪੋਰਟ 'ਚ ਖੁਲਾਸਾ
ਸਟੇਟ ਆਫ ਗਲੋਬਲ ਏਅਰ 2020 ਨਾਂ ਦੀ ਇੱਕ ਗਲੋਬਲ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਹਵਾ ਪ੍ਰਦੂਸ਼ਣ ਕਾਰਨ ਇੱਕ ਸਾਲ ਵਿੱਚ 1.16 ਲੱਕ ਤੋਂ ਵੱਧ ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਕਰਕੇ ਲੌਕਡਾਊਨ ਹੋਣ ਤੋਂ ਬਾਅਦ ਲਗਾਤਾਰ ਪਰਾਲੀ ਸਾੜਨ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਆਬੋ-ਹਵਾ ਇੱਕ ਵਾਰ ਫਿਰ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ। ਇਹ ਹਰ ਸਾਲ ਦੀ ਗੱਲ ਹੈ ਜਦੋਂ ਉੱਤਰੀ ਭਾਰਤ ਵਿੱਚ ਦਿੱਲੀ ਸਮੇਤ ਹਵਾ ਪ੍ਰਦੂਸ਼ਣ ਕਾਰਨ ਮੌਸਮ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ਦੇ ਵਿਚਕਾਰ ਹਵਾ ਪ੍ਰਦੂਸ਼ਣ ਦੀ ਡਰਾਉਣੀ ਤਸਵੀਰ ਪੇਸ਼ ਕਰਦਿਆਂ ਇੱਕ ਰਿਪੋਰਟ ਸਾਹਮਣੇ ਆਈ ਹੈ।
ਇਸ ਰਿਪੋਰਟ ਮੁਤਾਬਕ, ਭਾਰਤ ਵਿੱਚ ਹਵਾ ਪ੍ਰਦੂਸ਼ਣ ਕਾਰਨ ਇੱਕ ਸਾਲ ਵਿੱਚ 1.16 ਲੱਖ ਤੋਂ ਵੱਧ ਨਵਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਅਰਥ ਸਾਫ਼ ਹੈ ਕਿ ਹਵਾ ਪ੍ਰਦੂਸ਼ਣ ਨਵਜੰਮੇ ਬੱਚਿਆਂ ਦੀ ਜ਼ਿੰਦਗੀ 'ਤੇ ਭਾਰੀ ਸੱਟ ਮਾਰ ਰਿਹਾ ਹੈ। ਦੱਸ ਦੇਈਏ ਕਿ ਇਹ ਦਾਅਵਾ ਸਟੇਟ ਗਲੋਬਲ ਏਅਰ 2020 ਨਾਂ ਦੀ ਇੱਕ ਗਲੋਬਲ ਰਿਪੋਰਟ ਵਿਚ ਕੀਤਾ ਗਿਆ ਹੈ।
Burn stubble in fields: ਪੰਜਾਬ ਦੀ ਆਬੋ-ਹਵਾ 'ਚ ਰਲਿਆ ਜ਼ਹਿਰ ! ਇਨ੍ਹਾਂ 8 ਜ਼ਿਲ੍ਹਿਆਂ 'ਚ ਸਾਹ ਲੈਣਾ ਔਖਾ
ਅੱਧ ਤੋਂ ਵੱਧ ਨਵਜੰਮੇ ਮੌਤਾਂ ਦਾ ਕਾਰਨ ਪ੍ਰਦੂਸ਼ਣ ਤੱਤ:
ਰਿਪੋਰਟ ਦੇ ਅਨੁਸਾਰ, ਮਾਰੇ ਗਏ 1,16,000 ਲੱਖ ਬੱਚਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਬਾਹਰੀ PM ਦੇ 2.5 ਪ੍ਰਦੂਸ਼ਕ ਤੱਤਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਰਸੋਈ ਬਾਲਣ, ਚਾਰਕੋਲ, ਗੋਬਰ ਵਰਗੇ ਬਾਲਣ ਸ਼ਾਮਲ ਹਨ। ਉਨ੍ਹਾਂ ਵੱਲੋਂ ਪੈਦਾ ਕੀਤੇ ਗਏ ਹਵਾ ਪ੍ਰਦੂਸ਼ਣ ਨੇ ਨਵਜੰਮੇ ਬੱਚਿਆਂ ਦੀ ਜਾਨ ਲੈ ਲਈ। ਉਧਰ, ਹਵਾ ਪ੍ਰਦੂਸ਼ਣ ਕਾਰਨ ਮਰਣ ਵਾਲੇ ਬੱਚਿਆਂ ਵਿੱਚ ਇਹ ਵੀ ਪਾਇਆ ਗਿਆ ਜਾਂ ਤਾਂ ਉਨ੍ਹਾਂ ਦਾ ਭਾਰ ਜਨਮ ਤੋਂ ਬਾਅਦ ਬਹੁਤ ਘੱਟ ਸੀ ਜਾਂ ਉਹ ਸਮੇਂ ਤੋਂ ਪਹਿਲਾਂ ਪੈਦਾ ਹੋਏ ਸੀ।
ਹੈਲਥ ਇਫੈਕਟ ਇੰਸਟੀਚਿਊਟ ਨੇ ਰਿਪੋਰਟ ਜਾਰੀ ਕੀਤੀ:
ਸਾਲ 2019 ਵਿਚ ਬਾਹਰੀ ਤੇ ਘਰੇਲੂ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਕਾਰਨ ਸਟਰੋਕ, ਦਿਲ ਦਾ ਦੌਰਾ, ਸ਼ੂਗਰ, ਫੇਫੜੇ ਦੇ ਕੈਂਸਰ, ਫੇਫੜੇ ਦੇ ਗੰਭੀਰ ਰੋਗ ਤੇ ਨਵਜੰਮੇ ਰੋਗਾਂ ਕਾਰਨ ਭਾਰਤ ਵਿਚ 16.7 ਲੱਖ ਮੌਤਾਂ ਦਰਜ ਹੋਈਆਂ ਹਨ।
ਉਧਰ, ਰਿਪੋਰਟ ਦੀ ਮਨਿਏ ਤਾਂ ਹਵਾ ਪ੍ਰਦੂਸ਼ਣ ਹੁਣ ਦੂਜਿਆਂ ਵਿਚ ਮੌਤਾਂ ਦਾ ਸਭ ਤੋਂ ਵੱਡਾ ਜੋਖਮ ਹੈ। ਦੱਸ ਦੇਈਏ ਕਿ ਇਹ ਰਿਪੋਰਟ ਹੈਲਥ ਇਫੈਕਟਸ ਇੰਸਟੀਚਿਊਟ (HEI1) ਨੇ ਬੁੱਧਵਾਰ ਨੂੰ ਪ੍ਰਕਾਸ਼ਤ ਕੀਤੀ। ਇਹ ਇੱਕ ਸੁਤੰਤਰ, ਗੈਰ-ਮੁਨਾਫਾ ਖੋਜ ਸੰਸਥਾ ਹੈ। ਇਸ ਨੂੰ ਯੂਐਸ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਤੇ ਹੋਰਾਂ ਵੱਲੋਂ ਫੰਡ ਕੀਤਾ ਜਾਂਦਾ ਹੈ।
ਹੁਣ ਅਕਾਲੀ ਦਲ ਨੂੰ ਕੈਪਟਨ ਦੇ ਬਿੱਲਾਂ 'ਤੇ ਕਿਉਂ ਇਤਰਾਜ਼ ?
ਕੋਰੋਨਾ ਅਤੇ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਵਿਚਕਾਰ ਸਬੰਧ:
ਅਹਿਮ ਗੱਲ ਇਹ ਹੈ ਕਿ ਇਹ ਰਿਪੋਰਟ ਕੋਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਆਈ ਹੈ। ਦਰਅਸਲ, ਕੋਰੋਨਾ ਦਿਲ ਅਤੇ ਫੇਫੜਿਆਂ ਨੂੰ ਪ੍ਰਭਾਵਤ ਕਰਨ ਵਾਲੀ ਇੱਕ ਬਿਮਾਰੀ ਵੀ ਹੈ। ਇਸ ਕਾਰਨ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ ਹੈ। ਉਧਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਸੀ ਉਹ ਪਹਿਲਾਂ ਹੀ ਕਿਤੇ ਕਿਤੇ ਹਵਾ ਪ੍ਰਦੂਸ਼ਣ ਕਾਰਨ ਕੁਝ ਫੇਫੜੇ ਜਾਂ ਦਿਲ ਦੀ ਬਿਮਾਰੀ ਨਾਲ ਪੀੜਤ ਸੀ। ਇਸ ਰਿਪੋਰਟ ਤੋਂ ਬਾਅਦ ਹੁਣ ਹਵਾ ਪ੍ਰਦੂਸ਼ਣ ਤੇ ਕੋਰੋਨਾ ਰੋਗਾਂ ਵਿਚਕਾਰ ਗਹਿਰਾ ਸਬੰਧ ਹੈ, ਇਹ ਮੰਨਿਆ ਜਾ ਰਿਹਾ ਹੈ।
ਦੋਸਤੀ ਨੂੰ ਪਿਆਰ 'ਚ ਬਦਲਣ ਤੋਂ ਕਿਵੇਂ ਰੋਕੀਏ, ਪੰਜ ਨੁਕਤੇ ਬਣਾਉਣ ਨਿੱਘੇ ਰਿਸ਼ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement