ਪੜਚੋਲ ਕਰੋ
Advertisement
ਤੇਜ਼ ਹਨੇਰੀ ਅਤੇ ਬਾਰਸ਼ ਨੇ ਲਈ 35 ਦੀ ਜਾਨ, ਕਿਸਾਨਾਂ ਲਈ ਆਫਤ
ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੇਮੌਸਮੀ ਬਾਰਸ਼ ਕਾਰਨ 35 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਿਸਾਨਾਂ ਲਈ ਵੀ ਇਹ ਬਾਰਸ਼ ਅਤੇ ਹਨੇਰੀ ਆਫਤ ਬਣ ਕੇ ਆਈ ਹੈ।
ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੇਮੌਸਮੀ ਬਾਰਸ਼ ਕਾਰਨ 35 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਿਸਾਨਾਂ ਲਈ ਵੀ ਇਹ ਬਾਰਸ਼ ਅਤੇ ਹਨੇਰੀ ਆਫਤ ਬਣ ਕੇ ਆਈ ਹੈ। ਇਸ ਖ਼ਰਾਬ ਮੌਸਮ ਨੇ ਮੱਧ ਪ੍ਰਦੇਸ਼ ‘ਚ 15, ਰਾਜਸਥਾਨ-ਗੁਜਰਾਤ ‘ਚ 9-9 ਅਤੇ ਦਿੱਲੀ-ਬਿਹਾਰ ‘ਚ 1-1 ਵਿਅਕਤੀ ਦੀ ਜਾਨ ਲੈ ਲਈ ਹੈ।
ਮੰਗਲਵਾਰ ਰਾਤ ਨੂੰ ਮੱਧ ਪ੍ਰਦੇਸ਼ ‘ਚ ਤੇਜ਼ ਹਵਾਵਾਂ, ਬਾਰਸ਼ ਅਤੇ ਬਿਜਲੀ ਡਿੱਗਣ ਨਾਲ 15 ਲੋਕਾਂ ਦੀ ਜਾਨ ਚਲੇ ਗਈ। ਜਿਸ ‘ਤੇ ਸੂਬੇ ਦੇ ਮੁੱਖ ਮੰਤਰੀ ਕਮਲਨਾਥ ਨੇ ਦੁਖ ਜ਼ਾਹਿਰ ਕੀਤਾ ਹੈ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।
ਰਾਜਸਥਾਨ ‘ਚ ਵੀ ਇਸ ਮੌਸਮ ਨੇ 9 ਲੋਕਾਂ ਦੀ ਜਾਨ ਲਈ ਜਦਕਿ 20 ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਗੱਲ ਕਰੀਏ ਗੁਜਰਾਤ ਦੀ ਤਾਂ ਇੱਥੇ ਵੀ 9 ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਬਾਰਸ਼ ਅਤੇ ਹਨੇਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਰੈਲੀ ਦੇ ਟੈਂਟ ਉਖੜ ਗਏ, ਮੈਦਾਨ ‘ਚ ਪਾਣੀ ਵੀ ਜਮ੍ਹਾ ਹੋ ਗਿਆ। ਬਾਰਸ਼ ਕਾਰਨ ਪੰਜਾਬ, ਹਰਿਆਣਾ, ਬਿਹਾਰ ਅਤੇ ਯੂਪੀ ਦੇ ਕਈ ਇਲਾਕਿਆਂ ‘ਚ ਫਸਲਾਂ ਦਾ ਨੁਕਸਾਨ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ 13 ਅਪੈਰਲ ਨੂੰ ਭਵਿੱਖਵਾਨੀ ਕੀਤੀ ਸੀ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ਖ਼ਰਾਬ ਹੋ ਸਕਦਾ ਹੈ।आकाशीय बिजली गिरने से इंदौर, धार जिले में व प्रदेश के अन्य स्थानो पर जनहानि की बेहद दुखदायी घटनाएँ सामने आयी। पीड़ित परिवारो के प्रति मेरी शोक संवेदनाएँ। मैं और मेरी सरकार दुख की इस घड़ी में पीड़ित परिवार के साथ खड़े है।
— Office Of Kamal Nath (@OfficeOfKNath) April 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement