ਮੰਤਰਾਲਿਆਂ ਤੇ ਵਿਭਾਗਾਂ 'ਚ 9 ਲੱਖ ਤੋਂ ਜ਼ਿਆਦਾ ਪੋਸਟਾਂ ਖਾਲੀ, ਸਰਕਾਰ ਨੇ ਪੋਸਟਾਂ ਭਰਨ ਲਈ ਜਾਰੀ ਕੀਤਾ ਨੋਟੀਫਿਕੇਸ਼ਨ
ਕੇਂਦਰ ਸਰਕਾਰ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਤੇ ਅੰਤਰਗਤ ਪੋਸਟਾਂ ਦੀ ਕੁੱਲ ਸੰਖਿਆ 40,35, 203 ਹੈ। ਜਦਕਿ ਇਨ੍ਹਾਂ 'ਚ ਕਰਮੀਆਂ ਦੀ ਗਿਣਤੀ 30,55, 876 ਹੈ।
ਨਵੀ ਦਿੱਲੀ : ਰਾਜਮੰਤਰੀ ਜਤਿੰਦਰ ਸਿੰਘ ਨੇ ਰਾਜਸਭਾ 'ਚ ਦੱਸਿਆ ਕਿ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ 'ਚ ਪੋਸਟਾਂ ਦੀ ਗਿਣਤੀ 40,35,203 ਹੈ ਜਿਨ੍ਹਾਂ 'ਚੋਂ 9,79,327 ਪੋਸਟਾਂ ਖਾਲੀ ਹਨ। ਮੰਤਰੀ ਨੇ ਇਹ ਜਾਣਕਾਰੀ ਰਾਜਸਭਾ 'ਚ ਇਕ ਲਿਖਤ ਜਵਾਬ 'ਚ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆਈ ਕਿ ਕੇਂਦਰ ਸਰਕਾਰ ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਤੇ ਅੰਤਰਗਤ ਪੋਸਟਾਂ ਦੀ ਕੁੱਲ ਸੰਖਿਆ 40,35, 203 ਹੈ। ਜਦਕਿ ਇਨ੍ਹਾਂ 'ਚ ਕਰਮੀਆਂ ਦੀ ਗਿਣਤੀ 30,55, 876 ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਵਿਭਾਗਾਂ 'ਚ 9,79,327 ਪੋਸਟਾਂ ਖਾਲੀ ਹਨ।
ST-SC ਬਾਰੇ ਮੰਤਰੀ ਨੇ ਕੀ ਕਿਹਾ?
ਹਾਲਾਂਕਿ ਕੇਂਦਰੀ ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ 'ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪਿਛੜੇ ਵਰਗ ਦੇ ਲੋਕਾਂ ਲ਼ਈ ਰਾਖਵਾਂਕਰਨ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਬੈਕਲਾਗ ਰਾਖਵਾਂਕਰਨ ਸਣੇ ਪੋਸਟਾਂ ਭਰਨ ਦੀ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਕ ਅਹੁਦੇ ਦੋ ਜਾਂ ਤਿੰਨ ਸਾਲ ਕਰ ਖਾਲੀ ਰਹਿੰਦਾ ਹੈ ਤਾਂ ਉਸ ਨੂੰ ਵਿਭਾਗ ਵੱਲੋਂ ਖਤਮ ਮੰਨਿਆ ਜਾਂਦਾ ਹੈ।
ਪੋਸਟਾਂ ਨੂੰ ਭਰਨ ਸਬੰਧੀ ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਬੈਕਲਾਗ ਰਾਖਵਾਂਕਰਨ ਪੋਸਟਾਂ ਚੁਣਨ, ਅਜਿਹੀ ਪੋਸਟਾਂ ਦੇ ਮੂਲ ਕਾਰਨ ਦਾ ਅਧਿਐਨ ਕਰਨ ਅਜਿਹੀਆਂ ਪੋਸਟਾਂ ਦੇ ਕਾਰਕਾਂ ਨੂੰ ਹਟਾਉਣ ਲਈ ਉਪਾਅ ਕਰਨ ਦੇ ਵਿਸ਼ੇਸ਼ ਭਰਤੀ ਮੁਹਿੰਮ ਦੇ ਮਾਧਿਅਮ ਰਾਹੀਂ ਭਰਨ ਤੇ ਕਮੇਟੀ ਦਾ ਗਠਨ ਕਰਨ ਦੇ ਸਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਾਕਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ 'ਚ ਪੋਸਟਾਂ ਨੂੰ ਸਮਾਂਬੱਧ ਤਰੀਕੇ ਨਾਲ ਭਰਨ ਲਈ ਮਿਸ਼ਨ ਮੋਡ 'ਚ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੜਕਾਂ 'ਤੇ ਹਜ਼ਾਰਾਂ ਵਿਦਿਆਰਥੀ ਬੇਰੁਜ਼ਗਾਰ ਹਨ ਰੋਜ਼ਗਾਰ ਦੀ ਤਲਾਸ਼ 'ਚ ਭਟਕ ਰਹੇ ਹਨ ਤੇ ਖਾਲੀ ਪੋਸਟਾਂ 'ਤੇ ਭਰਤੀ ਨਹੀਂ ਹੋ ਪਾ ਰਹੀ ਹੈ।