(Source: ECI/ABP News/ABP Majha)
ਮੋਟਰਸਾਇਕਲ ਰੈਲੀ ਜ਼ਰੀਏ ਨੌਜਵਾਨ ਦੇਣਗੇ ਕਿਸਾਨਾਂ ਨੂੰ ਸਮਰਥਨ, ਅੰਮ੍ਰਿਤਸਰ ਤੋਂ ਦਿੱਲੀ ਚੱਲਿਆ ਕਾਫਲਾ
ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਦੋ ਮੰਗਾਂ ਕੱਲ੍ਹ ਕੇਂਦਰ ਸਰਕਾਰ ਵੱਲੋਂ ਮੰਗ ਲਈਆਂ ਗਈਆਂ ਪਰ ਖੇਤੀ ਕਾਨੂੰਨ ਰੱਦ ਹੋਣ ਤਕ ਕਿਸਾਨਾਂ ਦਾ ਸਾਥ ਦਣਗੇ।
ਭਿਆਨਕ ਠੰਡ 'ਚ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਪੰਜਾਬ ਤੋਂ ਵੱਡੀ ਗਿਣਤੀ ਲੋਕ ਕਿਸਾਨਾਂ ਦੇ ਸਮਰਥਨ 'ਚ ਦਿੱਲੀ ਜਾ ਰਹੇ ਹਨ। ਅੰਮ੍ਰਿਤਸਰ ਤੋਂ ਅੱਜ ਵੱਡੀ ਗਿਣਤੀ 'ਚ ਨੌਜਵਾਨ ਮੋਟਰਸਾਇਕਲਾਂ ਅਤੇ ਕਾਰਾਂ ਤੇ ਦਿੱਲੀ 'ਚ ਕਿਸਾਨਾਂ ਦਾ ਸਾਥ ਦੇਣ ਲਈ ਰਵਾਨਾ ਹੋਏ। ਨੌਜਵਾਨਾਂ ਦਾ ਕਹਿਣਾ ਹੈ ਕਿ ਦਿੱਲੀ 'ਚ ਜੋ ਕਿਸਾਨ ਸੰਗਰਸ਼ ਕਰ ਰਹੇ ਹਨ ਅਸੀਂ ਉਨ੍ਹਾਂ ਦਾ ਸਾਥ ਦੇ ਜਾ ਰਹੇ ਹਾਂ।
ਕਿਸਾਨ ਇਹ ਨਾ ਸਮਝਣ ਕਿ ਨੌਜਵਾਨ ਘਰ 'ਚ ਬੈਠ ਕੇ ਹੀ ਨਵਾਂ ਸਾਲ ਮਨਾ ਰਹੇ ਹਨ। ਇਸ ਮੋਟਰਸਾਇਕਲ ਰੈਲੀ 'ਚ ਜਾ ਰਹੇ ਨੌਜਵਾਨਾਂ ਨੇ ਮੋਰਸਾਇਕਲਾਂ ਅਤੇ ਬਾਇਕ 'ਤੇ ਨੋ ਫਾਰਮਰ ਨੋ ਫੂਡ ਤੋਂ ਇਲਾਵਾ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਉਣ ਦੇ ਸ਼ਬਦ ਲਿਖੇ ਹੋਏ ਹਨ।
ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਦੋ ਮੰਗਾਂ ਕੱਲ੍ਹ ਕੇਂਦਰ ਸਰਕਾਰ ਵੱਲੋਂ ਮੰਗ ਲਈਆਂ ਗਈਆਂ ਪਰ ਖੇਤੀ ਕਾਨੂੰਨ ਰੱਦ ਹੋਣ ਤਕ ਕਿਸਾਨਾਂ ਦਾ ਸਾਥ ਦਣਗੇ ਤੇ ਉਹ ਹੋਰ ਨੌਜਵਾਨਾਂ ਨੂੰ ਵੀ ਕਹਿਣਗੇ ਕਿ ਨਵੇਂ ਸਾਲ ਤੇ ਕਿਸੇ ਸੈਰ-ਸਪਾਟਾ ਸਥਾਨ ਤੇ ਘੁੰਮਣ ਦੀ ਬਜਾਇ ਕਿਸਾਨਾਂ ਦਾ ਸਾਥ ਦੇਣ। ਕਿਉਂਕਿ ਇਹ ਲੜਾਈ ਆਉਣ ਵਾਲੀਆਂ ਪੀੜੀਆਂ ਦੀ ਹੈ। ਜਿਵੇਂ ਜਿਵੇਂ ਇਹ ਕਾਫਲਾ ਵਧਦਾ ਜਾਵੇਗਾ ਉਵੇਂ ਹੀ ਬਾਕੀ ਸ਼ਹਿਰਾਂ 'ਚੋਂ ਵੀ ਨੌਜਵਾਨ ਜੁੜਦੇ ਜਾਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ