(Source: ECI/ABP News/ABP Majha)
Watch: ਹਿਮਾਚਲ 'ਚ ਫਿਰ ਟੁੱਟਿਆ ਪਹਾੜ, ਤਾਸ਼ ਦੇ ਪੱਤਿਆਂ ਵਾਂਗ ਵੇਖਦੇ ਹੀ ਵੇਖਦੇ ਢਹਿ ਗਈਆਂ ਕਈ ਇਮਾਰਤਾਂ, ਸਾਹਮਣੇ ਆਇਆ ਹਾਦਸੇ ਦਾ ਖ਼ੌਫਨਾਕ ਵੀਡੀਓ
Himachal Houses Collapsed: ਹਿਮਾਚਲ ਵਿੱਚ ਤਬਾਹੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਕੁੱਲੂ ਦੇ ਐਨੀ ਬੱਸ ਸਟੈਂਡ ਨੇੜੇ ਤਾਸ਼ ਦੇ ਪੱਤਿਆਂ ਵਾਂਗ ਵੇਖਦੇ ਹੀ ਵੇਖਦੇ ਸੱਤ ਇਮਾਰਤਾਂ ਢਹਿ ਗਈਆਂ।
Himachal Disaster: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਐਨੀ ਬੱਸ ਸਟੈਂਡ ਨੇੜੇ ਕਰੀਬ ਸੱਤ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਵੇਖਦੇ ਹੀ ਵੇਖਦੇ ਢਹਿ ਗਈਆਂ। ਜਿਸ ਨੇ ਵੀ ਇਹ ਤਬਾਹੀ ਦਾ ਨਜ਼ਾਰਾ ਵੇਖਿਆ, ਉਹ ਸਹਿਮ ਉਠਿਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਹ ਇਮਾਰਤਾਂ ਅਸੁਰੱਖਿਅਤ ਹੋਣ ਕਾਰਨ ਪਹਿਲਾਂ ਹੀ ਖਾਲੀ ਕਰਵਾ ਲਈਆਂ ਗਈਆਂ ਸਨ। ਇਸ ਕਾਰਨ ਇਸ ਘਟਨਾ 'ਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਤਸਵੀਰ ਨੇ ਸਾਰਿਆਂ ਨੂੰ ਡਰਾ ਕੇ ਰੱਖ ਦਿੱਤਾ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਤਬਾਹੀ ਰੁਕਣ ਦਾ ਨਹੀਂ ਲੈ ਰਹੀ ਨਾਂ
ਜਾਣਕਾਰੀ ਅਨੁਸਾਰ ਇਨ੍ਹਾਂ ਇਮਾਰਤਾਂ ਵਿੱਚ ਸਟੇਟ ਬੈਂਕ ਆਫ ਇੰਡੀਆ ਅਤੇ ਕੋਆਪ੍ਰੇਟਿਵ ਬੈਂਕ ਕੰਮ ਹੁੰਦਾ ਸੀ ਪਰ ਪਿਛਲੇ ਦਿਨੀਂ ਪਏ ਮੀਂਹ ਕਾਰਨ ਇਹ ਇਮਾਰਤ ਪਹਿਲਾਂ ਹੀ ਅਸੁਰੱਖਿਅਤ ਹੋ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਜ਼ਿਲ੍ਹਾ ਕੁੱਲੂ ਵਿੱਚ ਜੁਲਾਈ ਅਤੇ ਅਗਸਤ ਵਿੱਚ ਭਾਰੀ ਮੀਂਹ ਪਿਆ। ਇਸ ਮੀਂਹ ਨੇ ਇੱਥੇ ਤਬਾਹੀ ਮਚਾਈ ਅਤੇ ਹੁਣ ਵੀ ਇਹ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ।
BREAKING | हिमाचल में आज सुबह पहाड़ी धंसने के ढहे मकान
— ABP News (@ABPNews) August 24, 2023
- एक हफ्ते पहले खाली कराए जा चुके थे घर@BafilaDeepahttps://t.co/smwhXUROiK#Himachal #HimachalPradesh #Landslide #Disaster pic.twitter.com/QW3xGUpdVx
ਖਾਲੀ ਕਰਵਾਇਆ ਗਿਆ ਸੀ ਇਮਾਰਤ ਨੂੰ
ਇਹ ਘਟਨਾ ਜ਼ਿਲ੍ਹਾ ਕੁੱਲੂ ਦੇ ਐਨੀ ਬੱਸ ਸਟੈਂਡ ਨੇੜੇ ਸਵੇਰੇ 9:15 ਵਜੇ ਵਾਪਰੀ। ਏਐਨਆਈ ਦੇ ਐਸਡੀਐਮ ਨਰੇਸ਼ ਵਰਮਾ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਇਮਾਰਤ ਵਿੱਚ ਤਰੇੜਾਂ ਆ ਗਈਆਂ ਸਨ। ਇਸ ਕਾਰਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਮਾਰਤ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕਈ ਇਮਾਰਤਾਂ ਢਹਿ ਗਈਆਂ ਹਨ ਅਤੇ ਇਕ ਇਮਾਰਤ ਅਜੇ ਵੀ ਖਤਰੇ ਵਿਚ ਹੈ। ਉਨ੍ਹਾਂ ਕਿਹਾ, ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਮੌਕੇ 'ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਹੈ।