ਪੜਚੋਲ ਕਰੋ
Advertisement
ਯੋਗਰਾਜ ਦਾ ਵੱਡਾ ਬਿਆਨ, 'ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!'
ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।
ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।
ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਰਾਇਡੂ ਦੇ ਸੰਨਿਆਸ ਲੈਣ ਤੋਂ ਕਾਫੀ ਦੁਖੀ ਹਨ। ਉਨ੍ਹਾਂ ਜਲਦਬਾਜ਼ੀ ਵਿੱਚ ਫੈਸਲਾ ਲਿਆ। ਯੋਗਰਾਜ ਨੇ ਰਾਇਡੂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ ਵਾਪਸ ਲੈ ਲਵੇ ਤੇ ਘਰੇਲੂ ਕ੍ਰਿਕੇਟ ਵਿੱਚ ਦੌੜਾਂ ਬਣਾ ਕੇ ਖ਼ੁਦ ਨੂੰ ਸਾਬਤ ਕਰੇ। ਦੱਸ ਦੇਈਏ ਵਿਸ਼ਵ ਕੱਪ ਟੀਮ ਵਿੱਚ ਥਾਂ ਨਾ ਮਿਲਣ ਕਰਕੇ ਅੰਬਾਤੀ ਰਾਇਡੂ ਨੇ ਕ੍ਰਿਕੇਟ ਤੋਂ ਅਲਵਿਦਾ ਕਹਿ ਦਿੱਤਾ ਸੀ।
ਯੋਗਰਾਜ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਰਾਇਡੂ ਮੇਰੇ ਬੱਚੇ ਤੂੰ ਸੰਨਿਆਸ ਦਾ ਫੈਸਲਾ ਜਲਦਬਾਜ਼ੀ ਵਿੱਚ ਲੈ ਲਿਆ। ਸੰਨਿਆਸ ਤੋਂ ਵਾਪਸ ਆ ਜਾਓ ਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਓ। ਐਮਐਸ ਧੋਨੀ ਵਰਗੇ ਲੋਕ ਹਮੇਸ਼ਾ ਕ੍ਰਿਕੇਟ ਵਿੱਚ ਨਹੀਂ ਰਹਿੰਦੇ। ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।
ਆਪਣੇ ਦੂਜੇ ਟਵੀਟ ਵਿੱਚ ਯੋਗਰਾਜ ਨੇ ਲਿਖਿਆ ਕਿ ਤੁਸੀਂ ਹਰ ਥਾਂ ਬੁਰੇ ਇਨਸਾਨ ਪਾਓਗੇ। ਯੁਵਰਾਜ ਸਿੰਘ ਧੋਨੀ ਤੋਂ ਪਹਿਲਾਂ ਟੀਮ ਇੰਡੀਆ ਦਾ ਕਪਤਾਨ ਬਣਾਉਣਾ ਡਿਜ਼ਰਵ ਕਰਦੇ ਸੀ।“Rayudu, my son you took the decision in haste. Come out of retirement and show them what you are capable of. People like MS Dhoni will not remain forever, filth like these will not remain forever." - Yograj Singh. https://t.co/j7GPSD8z68
— CricTracker (@Cricketracker) July 9, 2019
"You will find a bad person in every field"https://t.co/CCrJJ0SutT
— CricTracker (@Cricketracker) July 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement