![ABP Premium](https://cdn.abplive.com/imagebank/Premium-ad-Icon.png)
ਮੁਕੇਸ਼ ਅੰਬਾਨੀ ਦੇ ਘਰ ਬਾਹਰ ਮਿਲੇ ਵਿਸਫੋਟਕ ਮਾਮਲੇ ਵਿੱਚ ਨਵਾਂ ਮੋੜ, ਸੂਬਾ ਸਰਕਾਰ ਨੇ ਚੁੱਕੇ ਸਵਾਲ
ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਕਾਰ 'ਚ ਮਿਲੇ ਵਿਸਫੋਟਕ ਮਾਮਲੇ ਵਿਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਜਾਂਚ ਦੀ ਜ਼ਿੰਮੇਵਾਰੀ ਐਨਆਈਏ ਨੂੰ ਸੌਂਪ ਦਿੱਤੀ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਦੇ ਇਸ ਕਦਮ 'ਤੇ ਸਵਾਲ ਖੜੇ ਕੀਤੇ ਹਨ।
![ਮੁਕੇਸ਼ ਅੰਬਾਨੀ ਦੇ ਘਰ ਬਾਹਰ ਮਿਲੇ ਵਿਸਫੋਟਕ ਮਾਮਲੇ ਵਿੱਚ ਨਵਾਂ ਮੋੜ, ਸੂਬਾ ਸਰਕਾਰ ਨੇ ਚੁੱਕੇ ਸਵਾਲ Mukesh Ambani new turn in Scorpio SUV Explosives case, State Government Condemn handing of case to NIA ਮੁਕੇਸ਼ ਅੰਬਾਨੀ ਦੇ ਘਰ ਬਾਹਰ ਮਿਲੇ ਵਿਸਫੋਟਕ ਮਾਮਲੇ ਵਿੱਚ ਨਵਾਂ ਮੋੜ, ਸੂਬਾ ਸਰਕਾਰ ਨੇ ਚੁੱਕੇ ਸਵਾਲ](https://feeds.abplive.com/onecms/images/uploaded-images/2021/03/09/01e88b010eef8eba16b68d2be326cc92_original.jpg?impolicy=abp_cdn&imwidth=1200&height=675)
ਮੁੰਬਈ - ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਕਾਰ 'ਚ ਮਿਲੇ ਵਿਸਫੋਟਕ ਮਾਮਲੇ ਵਿਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਜਾਂਚ ਦੀ ਜ਼ਿੰਮੇਵਾਰੀ ਐਨਆਈਏ ਨੂੰ ਸੌਂਪ ਦਿੱਤੀ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਦੇ ਇਸ ਕਦਮ 'ਤੇ ਸਵਾਲ ਖੜੇ ਕੀਤੇ ਹਨ।
ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਜਾਂਚ ਨੂੰ ਐਨਆਈਏ ਹਵਾਲੇ ਕਰਨਾ ਮਹਾਰਾਸ਼ਟਰ ਸਰਕਾਰ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਉਧਵ ਠਾਕਰੇ ਨੇ ਕਿਹਾ, "ਰਾਜ ਦੇ ਗ੍ਰਹਿ ਮੰਤਰੀ ਨੇ ਇਹ ਕੇਸ ਏਟੀਐਸ ਨੂੰ ਦਿੱਤਾ ਹੈ, ਪਰ ਹੁਣ ਐਨਆਈਏ ਨੂੰ ਇਹ ਕੇਸ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਧਿਰ ਅਮਨ-ਕਾਨੂੰਨ ਦਾ ਸਵਾਲ ਉਠਾਉਂਦਿਆਂ ਮਹਾਰਾਸ਼ਟਰ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ।ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਕੇਸ ਨੂੰ ਆਪਣੇ ਹੱਥ ਵਿਚ ਲਿਆ ਹੈ, ਅਜਿਹਾ ਲੱਗਦਾ ਹੈ ਕਿ ਇਸ ਕੇਸ ਵਿਚ ਕੁਝ ਗਲਤ ਹੈ।"
ਸਕਾਰਪਿਓ ਮਾਮਲੇ ਵਿਚ ਇਸ ਰਾਜਨੀਤਿਕ ਲੜਾਈ ਦੇ ਵਿਚਾਲੇ ਏਟੀਐਸ ਨੇ ਇਕ ਨਵਾਂ ਖੁਲਾਸਾ ਕੀਤਾ ਹੈ। ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ਏਟੀਐਸ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਦੁਬਾਰਾ ਉਸ ਜਗ੍ਹਾ ਆਇਆ ਸੀ। ਹਾਲਾਂਕਿ, ਪੀਪੀਈ ਕਿੱਟ ਪਹਿਨਣ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)