ਸਚਿਨ ਵਾਜੇ ਦਾ ਵੱਡਾ ਦਾਅਵਾ: ਮਨਸੁਖ ਹਿਰੇਨ ਦੀ ਕਾਰ ਦਾ ਨਹੀਂ ਹੋਇਆ ਸੀ ਇਸਤੇਮਾਲ
ਹਿਰੇਨ ਦੀ ਪਤਨੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਨੇ ਨਵੰਬਰ 'ਚ ਵਾਜੇ ਨੂੰ ਆਪਣੀ ਕਾਰ ਦਿੱਤੀ ਸੀ। ਜਿਸ ਨੂੰ ਮੁੰਬਈ ਅਪਰਾਧ ਸ਼ਾਖਾ 'ਚ ਤਾਇਨਾਤ ਰਹੇ ਅਧਿਕਾਰੀ ਨੇ ਫਰਵਰੀ ਦੇ ਪਹਿਲੇ ਹਫਤੇ 'ਚ ਵਾਪਸ ਕੀਤਾ ਸੀ।
ਮੁੰਬਈ: ਏਐਸਆਈ ਸਚਿਨ ਵਾਜੇ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਮਨਸੁਖ ਹਿਰੇਨ ਦੀ ਸਕੌਰਪੀਓ ਦਾ ਇਸਤੇਮਾਲ ਕਰ ਰਹੇ ਸਨ। ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ (ATS) ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਏਟੀਐਸ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਵਾਜੇ ਦਾ ਬਿਆਨ ਦਰਜ ਕੀਤਾ ਸੀ।
ਵਾਜੇ ਨੂੰ ਆਪਣੀ ਕਾਰ ਦਿੱਤੀ ਸੀ
ਹਿਰੇਨ ਦੀ ਪਤਨੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਨੇ ਨਵੰਬਰ 'ਚ ਵਾਜੇ ਨੂੰ ਆਪਣੀ ਕਾਰ ਦਿੱਤੀ ਸੀ। ਜਿਸ ਨੂੰ ਮੁੰਬਈ ਅਪਰਾਧ ਸ਼ਾਖਾ 'ਚ ਤਾਇਨਾਤ ਰਹੇ ਅਧਿਕਾਰੀ ਨੇ ਫਰਵਰੀ ਦੇ ਪਹਿਲੇ ਹਫਤੇ 'ਚ ਵਾਪਸ ਕੀਤਾ ਸੀ। ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣੀ ਮੁੰਬਈ ਸਥਿਤ ਘਰ ਦੇ ਬਾਹਰ 25 ਫਰਵਰੀ ਨੂੰ ਇਕ ਵਾਹਨ 'ਚ ਵਿਸਫੋਟਕ ਪਦਾਰਥ ਮਿਲਿਆ ਸੀ। ਇਹ ਵਾਹਨ ਹਿਰੇਨ ਦਾ ਸੀ।
ਕੁਝ ਦਿਨ ਪਹਿਲਾਂ ਚੋਰੀ ਹੋਈ ਸੀ ਗੱਡੀ
ਮਨਸੁਖ ਹਿਰੇਨ ਨੇ ਦਾਅਵਾ ਕੀਤਾ ਸੀ ਕਿ ਇਹ ਗੱਡੀ ਕੁਝ ਦਿਨ ਪਹਿਲਾਂ ਚੋਰੀ ਹੋ ਗਈ ਸੀ। ਠਾਣੇ 'ਚ ਸ਼ੁੱਕਰਵਾਰ ਮਨਸੁਖ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ 'ਚ ਰਾਜ਼ ਹੋਰ ਗਹਿਰਾ ਗਿਆ। ਸਚਿਨ ਵਾਜੇ ਨੂੰ ਬੁੱਧਵਾਰ ਅਪਰਾਧ ਖੁਫੀਆ ਇਕਾਈ ਤੋਂ ਹਟਾ ਦਿੱਤਾ ਗਿਆ।