ਪੜਚੋਲ ਕਰੋ
ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਇੱਕ ਕਦਮ ਅੱਗੇ ਮੁਕੇਸ਼ ਅੰਬਾਨੀ, ਹੁਣ ਬਣਾਇਆ ਇਹ ਮਾਸਟਰ ਪਲੈਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ’ਚ ਪਹਿਲੀ ਵਾਰ ਸਵਿਟਜ਼ਰਲੈਂਡ ਦੇ ਡਾਵੋਸ ਵਿਖੇ ‘ਵਰਲਡ ਇਕਨੌਮਿਕ ਫ਼ੋਰਮ’ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਭਾਰਤ ਨੇ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨਾ ਹੈ।

Mukesh Ambani_ Getty_Images
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ’ਚ ਪਹਿਲੀ ਵਾਰ ਸਵਿਟਜ਼ਰਲੈਂਡ ਦੇ ਡਾਵੋਸ ਵਿਖੇ ‘ਵਰਲਡ ਇਕਨੌਮਿਕ ਫ਼ੋਰਮ’ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਭਾਰਤ ਨੇ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨਾ ਹੈ। ਕੋਰੋਨਾ ਦੇ ਬਾਵਜੂਦ ਬੀਤੇ ਅਕਤੂਬਰ ਮਹੀਨੇ ਪ੍ਰਧਾਨ ਮੰਤਰੀ ਨੇ ਆਪਣੀ ਉਹੀ ਗੱਲ ਦੁਹਰਾਈ ਸੀ ਪਰ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਉਨ੍ਹਾਂ ਤੋਂ ਵੀ ਇੱਕ ਕਦਮ ਅਗਾਂਹ ਚੱਲ ਰਹੇ ਹਨ। ਉਨ੍ਹਾਂ ਦਸੰਬਰ ’ਚ ਇੰਡੀਆ ਮੋਬਾਈਲ ਕਾਂਗਰਸ ਈਵੈਂਟ ’ਚ ਆਖਿਆ ਸੀ ਕਿ ਭਾਰਤ 2024 ਤੋਂ ਪਹਿਲਾਂ ਹੀ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣ ਸਕਦਾ ਹੈ।
ਮੁਕੇਸ਼ ਅੰਬਾਨੀ ਨੇ ਡਿਜੀਟਲ ਤਕਨੀਕ ਦੇ ਇਸ ਦੌਰ ’ਚ 5G Telecom ਤਕਨੀਕ ਦੀ ਗੱਲ ਆਖੀ ਸੀ। ਦਰਅਸਲ 5G ਤਕਨੀਕ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਹੀ ਬਦਲ ਦੇਵੇਗੀ। ਇਹ ਬਹੁਤ ਤੇਜ਼ ਹੋਵੇਗੀ ਤੇ 4G ਦੇ ਮੁਕਾਬਲੇ ਇੱਕੋ ਵਾਰੀ ਵਿੱਚ ਵਧੇਰੇ ਡਿਵਾਈਸ ਹੈਂਡਲ ਕਰ ਸਕੇਗੀ। 5ਜੀ ਤਕਨੀਕ ਤੋਂ ਬਾਅਦ ਫ਼ਿਜ਼ੀਕਲ ਤੇ ਡਿਜੀਟਲ ਵਰਲਡ ਵਿਚਲਾ ਫ਼ਰਕ ਬਹੁਤ ਘਟ ਜਾਵੇਗਾ। ਹਰੇਕ ਖੇਤਰ ਉੱਤੇ ਹੀ ਇਸ ਦਾ ਅਸਰ ਪਵੇਗਾ ਪਰ ਟ੍ਰਾਂਸਪੋਰਟੇਸ਼ਨ, ਹੈਲਥ ਕੇਅਰ, ਐਜੂਥੇਸ਼ਨ ਤੇ ਮਨੋਰੰਜਨ ਵਿੱਚ ਇੱਕ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ।
ਭਾਰਤ ਦੀ 1.3 ਅਰਬ ਦੀ ਆਬਾਦੀ ਦੇ ਸੰਦਰਭ ਵਿੱਚ ਵੀ 5ਜੀ ਦੇ ਫ਼ਾਇਦੇ ਵੇਖੇ ਜਾ ਰਹੇ ਹਨ। ਭਾਰਤ ਵਿੱਚ 5ਜੀ ਦੀ ਵੈਲਿਊ ਵਿਕਸਤ ਦੇਸ਼ਾਂ ਤੋਂ ਕਾਫ਼ੀ ਜ਼ਿਆਦਾ ਹੋਵੇਗੀ ਕਿਉਂਕਿ ਉੱਥੇ ਫ਼ਿਜ਼ੀਕਲ ਇਨਫ਼੍ਰਾਸਟਰੱਕਚਰ ਵਿੱਚ ਨਿਵੇਸ਼ ਦਾ ਪੱਧਰ ਘੱਟ ਹੈ। ਇੱਕ ਅਹਿਮ ਗੱਲ ਇਹ ਹੈ ਕਿ ਜਿਸ ਦਾ ਬੁਨਿਆਦੀ ਢਾਂਚੇ ਉੱਤੇ ਕਬਜ਼ਾ ਹੋਵੇਗਾ, ਭਵਿੱਖ ਉੱਤੇ ਵੀ ਉਸੇ ਦਾ ਹੀ ਕਬਜ਼ਾ ਹੋਵੇਗਾ। ਭਾਰਤ ਵਿੱਚ ਮੁਕੇਸ਼ ਅੰਬਾਨੀ 5ਜੀ ਦਾ ਵਧੇਰੇ ਫ਼ਾਇਦਾ ਲੈਣ ਬਾਰੇ ਸੋਚ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















