ਪੜਚੋਲ ਕਰੋ
ਮੁੰਬਈ 'ਚ ਬਾਰਸ਼ ਨੇ ਤੋੜੇ ਰਿਕਾਰਡ, 5-5 ਫੁੱਟ ਤਕ ਭਰਿਆ ਪਾਣੀ, 22 ਮੌਤਾਂ
ਮਹਾਰਾਸ਼ਟਰ ਦੇ ਮੁੰਬਈ, ਕਲਿਆਣ, ਠਾਣੇ ਤੇ ਪੁਣੇ ਸਮੇਤ ਕਈ ਇਲਾਕਿਆਂ ‘ਚ ਮੰਗਲਵਾਰ ਵੀ ਤੇਜ਼ ਬਾਰਸ਼ ਹੋ ਰਹੀ ਹੈ। ਮੁੰਬਈ ‘ਚ ਇਹ ਸਿਲਸਿਲਾ ਪਿਛਲੇ ਪੰਜ ਦਿਨਾਂ ਤੋਂ ਜਾਰੀ ਹੈ। ਬੀਤੇ ਦੋ ਦਿਨ ‘ਚ 21 ਇੰਚ ਪਾਣੀ ਵਰ੍ਹ ਚੁੱਕਿਆ ਹੈ।

ਮੁੰਬਈ: ਮਹਾਰਾਸ਼ਟਰ ਦੇ ਮੁੰਬਈ, ਕਲਿਆਣ, ਠਾਣੇ ਤੇ ਪੁਣੇ ਸਮੇਤ ਕਈ ਇਲਾਕਿਆਂ ‘ਚ ਮੰਗਲਵਾਰ ਵੀ ਤੇਜ਼ ਬਾਰਸ਼ ਹੋ ਰਹੀ ਹੈ। ਮੁੰਬਈ ‘ਚ ਇਹ ਸਿਲਸਿਲਾ ਪਿਛਲੇ ਪੰਜ ਦਿਨਾਂ ਤੋਂ ਜਾਰੀ ਹੈ। ਬੀਤੇ ਦੋ ਦਿਨ ‘ਚ 21 ਇੰਚ ਪਾਣੀ ਵਰ੍ਹ ਚੁੱਕਿਆ ਹੈ। ਕਈ ਥਾਂਵਾਂ ‘ਤੇ 5-5 ਫੁੱਟ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਸਰਕਾਰ ਨੇ ਅੱਜ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਕਾਲਜ, ਸਕੂਲਾਂ ਤੇ ਦਫਤਰਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ। ਭਾਰੀ ਬਾਰਸ਼ ਕਰਕੇ ਮੁੰਬਈ ਏਅਰਪੋਰਟ ‘ਤੇ ਸਪਾਈਸ ਜੈੱਟ ਫਲਾਈਟ ਤਿਲਕ ਗਈ। ਇਸ ਕਰਕੇ ਮੁੱਖ ਰਨਵੇ ਬੰਦ ਕਰ ਦਿੱਤਾ ਗਿਆ ਹੈ। ਮੁੰਬਈ ‘ਚ ਬਚਾਅ ਲਈ ਨੇਵੀ ਦੀ ਟੀਮਾਂ ਭੇਜੀਆਂ ਗਈਆਂ ਹਨ। 1000 ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਭੇਜਿਆ ਜਾ ਚੁੱਕਿਆ ਹੈ।
ਬਰਾਸ਼ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ‘ਚ ਪਿਛਲੇ 24 ਘੰਟਿਆਂ ‘ਚ 22 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਿਆਂ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਕੁਝ ਲੋਕਾਂ ਨੂੰ ਬਚਾਅ ਲ਼ਿਆ। ਉਧਰ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਸਮਤੇ ਗੁਜਰਾਤ, ਯੂਪੀ, ਅਰੁਣਚਾਲ ਪ੍ਰਦੇਸ਼, ਬੰਗਾਲ ਤੇ ਅਸਮ ‘ਚ ਦੋ ਦਿਨ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ।#6ETravelAdvisory: To check flight status, please visit https://t.co/Mj1tYZIvoE or send an SMS ST <flight no.><flight date> as DDMM, e.g. for flight 6E-333 for July 02, send ST 333 0207 to 566772. pic.twitter.com/KkzcTmbf32
— IndiGo (@IndiGo6E) 1 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















