ਮੁਸਲਿਮ ਪਰਿਵਾਰ ਨੇ ਦੁਨੀਆ ਦੇ ਸਭ ਤੋਂ ਵੱਡੇ ਮੰਦਰ ਲਈ ਦਾਨ ਕੀਤੀ 2.5 ਕਰੋੜ ਦੀ ਜ਼ਮੀਨ
ਬਿਹਾਰ ਦੇ ਇੱਕ ਮੁਸਲਿਮ ਪਰਿਵਾਰ ਨੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਕੈਥਵਾਲੀਆ ਇਲਾਕੇ 'ਚ ਬਣਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਵਿਰਾਟ ਰਾਮਾਇਣ ਮੰਦਰ ਲਈ 2.5 ਕਰੋੜ ਰੁਪਏ ਦੀ ਜ਼ਮੀਨ ਦਾਨ ਵਿੱਚ ਦਿੱਤੀ ਹੈ।
ਪਟਨਾ: ਦੇਸ਼ 'ਚ ਫਿਰਕੂ ਸਦਭਾਵਨਾ ਦੀ ਮਿਸਾਲ ਕਾਇਮ ਕਰਦੇ ਹੋਏ ਬਿਹਾਰ (Bihar) ਦੇ ਇੱਕ ਮੁਸਲਿਮ ਪਰਿਵਾਰ (Muslim Family) ਨੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਕੈਥਵਾਲੀਆ ਇਲਾਕੇ 'ਚ ਬਣਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ (World's Largest Temple) ਵਿਰਾਟ ਰਾਮਾਇਣ ਮੰਦਰ (Virat Ramayan Mandir) ਲਈ 2.5 ਕਰੋੜ ਰੁਪਏ ਦੀ ਜ਼ਮੀਨ ਦਾਨ ਵਿੱਚ ਦਿੱਤੀ ਹੈ।
ਮੁਸਲਮਾਨ ਪਰਿਵਾਰ ਨੇ ਮੰਦਰ ਲਈ ਦਾਨ ਕੀਤੀ ਜ਼ਮੀਨ
ਪਟਨਾ ਸਥਿਤ ਮਹਾਵੀਰ ਮੰਦਰ ਟਰੱਸਟ ਦੇ ਮੁਖੀ ਆਚਾਰੀਆ ਕਿਸ਼ੋਰ ਕੁਨਾਲ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਜ਼ਮੀਨ ਗੁਹਾਟੀ 'ਚ ਰਹਿਣ ਵਾਲੇ ਪੂਰਬੀ ਚੰਪਾਰਨ ਦੇ ਵਪਾਰੀ ਇਸ਼ਤਿਆਕ ਅਹਿਮਦ ਖਾਨ ਨੇ ਦਾਨ ਕੀਤੀ ਸੀ। ਸਾਬਕਾ ਆਈਪੀਐਸ ਅਧਿਕਾਰੀ ਕੁਣਾਲ ਨੇ ਕਿਹਾ, ਉਨ੍ਹਾਂ ਨੇ ਹਾਲ ਹੀ ਵਿੱਚ ਪੂਰਬੀ ਚੰਪਾਰਨ ਵਿੱਚ ਕੇਸਰੀਆ ਸਬ-ਡਿਵੀਜ਼ਨ ਦੇ ਰਜਿਸਟਰਾਰ ਦਫ਼ਤਰ ਵਿੱਚ ਮੰਦਰ ਦੇ ਨਿਰਮਾਣ ਲਈ ਆਪਣੇ ਪਰਿਵਾਰ ਨਾਲ ਸਬੰਧਤ ਜ਼ਮੀਨ ਦਾਨ ਨਾਲ ਸਬੰਧਤ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਹਨ।
ਦੋ ਭਾਈਚਾਰਿਆਂ ਦਰਮਿਆਨ ਸਮਾਜਿਕ ਸਦਭਾਵਨਾ ਦੀ ਉਦਾਹਰਨ
ਅਚਾਰੀਆ ਕਿਸ਼ੋਰ ਕੁਨਾਲ ਨੇ ਕਿਹਾ ਕਿ ਇਸ਼ਤਿਆਕ ਅਹਿਮਦ ਖਾਨ ਤੇ ਉਨ੍ਹਾਂ ਦੇ ਪਰਿਵਾਰ ਦਾ ਇਹ ਦਾਨ ਦੋ ਭਾਈਚਾਰਿਆਂ ਦਰਮਿਆਨ ਸਮਾਜਿਕ ਸਦਭਾਵਨਾ ਤੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ। ਉਸ ਨੇ ਕਿਹਾ ਕਿ ਮੁਸਲਮਾਨਾਂ ਦੀ ਮਦਦ ਤੋਂ ਬਿਨਾਂ ਇਸ ਅਭਿਲਾਸ਼ੀ ਪ੍ਰੋਜੈਕਟ ਨੂੰ ਸਾਕਾਰ ਕਰਨਾ ਮੁਸ਼ਕਲ ਸੀ।
ਮੰਦਰ ਦੀ ਉਸਾਰੀ ਲਈ 125 ਏਕੜ ਜ਼ਮੀਨ ਮਿਲੀ
ਉਨ੍ਹਾਂ ਦੱਸਿਆ ਕਿ ਇਸ ਮੰਦਰ ਦੀ ਉਸਾਰੀ ਲਈ ਹੁਣ ਤੱਕ ਮਹਾਂਵੀਰ ਮੰਦਰ ਟਰੱਸਟ ਨੂੰ 125 ਏਕੜ ਜ਼ਮੀਨ ਮਿਲ ਚੁੱਕੀ ਹੈ। ਟਰੱਸਟ ਨੂੰ ਜਲਦੀ ਹੀ ਇਲਾਕੇ ਵਿੱਚ 25 ਏਕੜ ਹੋਰ ਜ਼ਮੀਨ ਮਿਲ ਜਾਵੇਗੀ।
ਦੱਸਿਆ ਜਾ ਰਿਹਾ ਹੈ ਕੇ ਵਿਰਾਟ ਰਾਮਾਇਣ ਮੰਦਰ ਕੰਬੋਡੀਆ ਵਿੱਚ 12ਵੀਂ ਸਦੀ ਦੇ ਵਿਸ਼ਵ ਪ੍ਰਸਿੱਧ ਅੰਗਕੋਰ ਵਾਟ ਕੰਪਲੈਕਸ ਤੋਂ ਵੀ ਉੱਚਾ ਦੱਸਿਆ ਜਾਂਦਾ ਹੈ, ਜੋ 215 ਫੁੱਟ ਉੱਚਾ ਹੈ। ਪੂਰਬੀ ਚੰਪਾਰਨ ਦੇ ਕੰਪਲੈਕਸ ਵਿੱਚ ਉੱਚੀਆਂ ਚੋਟੀਆਂ ਵਾਲੇ 18 ਮੰਦਰ ਹੋਣਗੇ ਤੇ ਇਸ ਦੇ ਸ਼ਿਵ ਮੰਦਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸ਼ਿਵਲਿੰਗ ਹੋਵੇਗਾ। ਉਸਾਰੀ ਦੀ ਕੁੱਲ ਲਾਗਤ ਲਗਪਗ 500 ਕਰੋੜ ਰੁਪਏ ਹੈ। ਟਰੱਸਟ ਛੇਤੀ ਹੀ ਨਵੀਂ ਦਿੱਲੀ ਵਿੱਚ ਨਵੀਂ ਸੰਸਦ ਭਵਨ ਦੇ ਨਿਰਮਾਣ ਵਿੱਚ ਲੱਗੇ ਮਾਹਿਰਾਂ ਤੋਂ ਸਲਾਹ ਲਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਅਪਰਾਧਾਂ 'ਤੇ ਲੱਗੇਗੀ ਬ੍ਰੇਕ! ਹਰ ਵੇਲੇ ਰਹੇਗੀ ਰਹੇਗੀ ਕੈਮਰੇ ਦੀ ਨਜ਼ਰ, ਸਰਹੱਦੀ ਸੂਬੇ ਲਈ ਬਣਾਇਆ ਵੱਡਾ ਪਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490