Nagaland Elections: ਨਾਗਾਲੈਂਡ 'ਚ ਚੋਣਾਂ ਤੋਂ ਪਹਿਲਾਂ ਭਾਜਪਾ ਉਮੀਦਵਾਰ ਦੀ ਜਿੱਤ, ਕਾਂਗਰਸੀ ਉਮੀਦਵਾਰ ਨੇ ਨਾਂਅ ਲਿਆ ਵਾਪਿਸ
Nagaland BJP Candidate Won: ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਹੀ ਭਾਜਪਾ ਉਮੀਦਵਾਰ ਨੇ ਬਿਨਾਂ ਮੁਕਾਬਲਾ ਚੋਣ ਜਿੱਤ ਲਈ ਹੈ।
Nagaland BJP Candidate Won: ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਹੀ ਭਾਜਪਾ ਉਮੀਦਵਾਰ ਨੇ ਬਿਨਾਂ ਮੁਕਾਬਲਾ ਚੋਣ ਜਿੱਤ ਲਈ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਾਜ਼ੇਟੋ ਕਿਨੀਮੀ ਸ਼ਨੀਵਾਰ (11 ਫਰਵਰੀ) ਨੂੰ ਅਕੁਲੁਟੋ ਵਿਧਾਨ ਸਭਾ ਹਲਕੇ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਹਨ। ਉਨ੍ਹਾਂ ਦੀ ਇੱਕੋ-ਇੱਕ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਖੇਕਸ਼ੇ ਸੁਮੀ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਿੰਗ ਹੋਣੀ ਹੈ।
ਨਾਗਾਲੈਂਡ ਦੇ ਮੁੱਖ ਚੋਣ ਅਧਿਕਾਰੀ ਵੀ ਸ਼ਸ਼ਾਂਕ ਸ਼ੇਖਰ ਨੇ ਕਿਹਾ ਕਿ ਅਕੁਲੁਟੋ ਵਿਧਾਨ ਸਭਾ ਸੀਟ ਲਈ ਕਾਂਗਰਸ ਉਮੀਦਵਾਰ ਐੱਨ. ਖੇਕਸ਼ੇ ਸੁਮੀ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। 27 ਫਰਵਰੀ ਨੂੰ ਹੋਣ ਵਾਲੀਆਂ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ 10 ਫਰਵਰੀ ਆਖਰੀ ਦਿਨ ਸੀ।
Hon'ble MLA & Advisor & BJP candidate of 31 AC Akuluto @KazhetoKinimi declared uncontested in the upcoming NLA Elections 2023.
— BJP Nagaland (@BJP4Nagaland) February 10, 2023
Congratulations! pic.twitter.com/OCzIjabqre
ਕਾਜ਼ੇਟੋ ਕਿਨੀਮੀ ਨੇ ਜਿੱਤ 'ਤੇ ਕੀ ਕਿਹਾ?
ਆਪਣੀ ਜਿੱਤ 'ਤੇ ਕਾਜੇਟੋ ਕਿਨੀਮੀ ਨੇ ਕਿਹਾ, "ਦੂਜੇ ਕਾਰਜਕਾਲ ਲਈ ਬਿਨਾਂ ਵਿਰੋਧ ਅਕੁਲੁਟੋ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਮੈਂ ਨਿਮਰ ਅਤੇ ਸਨਮਾਨਤ ਹਾਂ।" ਉਨ੍ਹਾਂ ਕਿਹਾ ਕਿ ਮੈਂ ਇਸ ਸਨਮਾਨ ਲਈ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਅਤੇ ਆਪਣੇ ਸਮਰਥਕਾਂ, ਸ਼ੁਭਚਿੰਤਕਾਂ, ਅਕੁਲੁਟੋ ਭਾਜਪਾ ਮੰਡਲ ਅਤੇ ਨਾਗਾਲੈਂਡ ਰਾਜ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਾ ਹਾਂ। ਇਹ ਜਿੱਤ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ।
ਨਾਗਾਲੈਂਡ 'ਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।
ਐਨਡੀਪੀਪੀ ਅਤੇ ਬੀਜੇਪੀ ਨੇ ਰਾਜ ਵਿੱਚ 2018 ਦੀਆਂ ਵਿਧਾਨ ਸਭਾ ਚੋਣਾਂ 40-20 ਸੀਟਾਂ ਦੀ ਵੰਡ ਦੇ ਫਾਰਮੂਲੇ ਨਾਲ ਲੜੀਆਂ ਸਨ ਅਤੇ ਦੋਵੇਂ ਪਾਰਟੀਆਂ ਇਸ ਵਾਰ ਉਸੇ ਫਾਰਮੂਲੇ ਨਾਲ ਚੋਣਾਂ ਲੜ ਰਹੀਆਂ ਹਨ। ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :