(Source: ECI/ABP News/ABP Majha)
ਮੋਦੀ ਬਣੇ NDA ਸੰਸਦੀ ਦਲ ਦੇ ਲੀਡਰ, ਬਾਦਲ ਦੇ ਚਰਨ ਛੋਹ ਲਿਆ ਆਸ਼ੀਰਵਾਦ
ਮੋਦੀ ਨੇ ਖੜੇ ਹੋ ਕੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਣ ਅਡਵਾਣੀ ਤੇ ਮੁਰਲੀ ਮਨੋਹਰ ਜੋਸ਼ੀ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਮਗਰੋਂ ਪੀਐਮ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।
Narendra Modi elected as the leader of the NDA. pic.twitter.com/CPuCtE4Rye
— ANI (@ANI) May 25, 2019
ਬਾਦਲ, ਅਡਵਾਣੀ ਤੇ ਜੋਸ਼ੀ ਨੇ ਵੀ ਪੀਐਮ ਨੂੰ ਗਲ਼ ਲਾ ਕੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਐਨਡੀਏ ਦੇ ਸਹਿਯੋਗੀ ਦਲ ਜੇਡੀਯੂ ਦੇ ਲੀਡਰ ਨਿਤੀਸ਼ ਕੁਮਾਰ. ਸ਼ਿਵਸੇਨਾ ਦੇ ਊਧਵ ਠਾਕਰੇ, ਲੋਜਪਾ ਦੇ ਰਾਮ ਵਿਲਾਸ ਪਾਸਵਾਨ ਤੇ ਹੋਰਾਂ ਨੇ ਵੀ ਫੁੱਲਾਂ ਦੇ ਗੁਲਦਸਤੇ ਦੇ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ।Delhi: SAD's Parkash Singh Badal, Shiv Sena chief Uddhav Thackeray and BJP leaders Sushma Swaraj & Nitin Gadkari greet Narendra Modi after he was elected as the leader of NDA & BJP at the NDA meeting, today. pic.twitter.com/gOFrWBlj0q
— ANI (@ANI) May 25, 2019
NDA ਦੀ ਬੈਠਕ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਪਰਕਾਸ਼ ਸਿੰਘ ਬਾਦਲ ਨੇ NDA ਸੰਸਦੀ ਦਲ ਦੇ ਲੀਡਰ ਵਜੋਂ ਨਰੇਂਦਰ ਮੋਦੀ ਦੇ ਨਾਂ ਦਾ ਪ੍ਰਸਤਾਵ ਕੀਤਾ। ਇਸ ਤੋਂ ਬਾਅਦ ਨਿਤੀਸ਼ ਕੁਮਾਰ, ਊਧਵ ਠਾਕਰੇ ਤੇ ਰਾਮ ਵਿਲਾਸ ਪਾਸਵਾਨ ਨੇ ਵੀ ਉਨ੍ਹਾਂ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਖ਼ਬਰਾਂ ਹਨ ਕਿ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।Delhi: Senior BJP leader Murli Manohar Joshi greets Narendra Modi, after he was elected as the leader of BJP & NDA at the NDA meeting. pic.twitter.com/B9e1Z4vO5C
— ANI (@ANI) May 25, 2019
NDA ਦੇ ਲੀਡਰ ਚੁਣੇ ਬਾਅਦ ਮੋਦੀ ਨੇ ਕਿਹਾ ਕਿ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਕਹਿੰਦੇ ਹਨ, ਪਰ ਇਸ ਨੂੰ ਭਾਰਤ ਦੀ ਸਦੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਵਿੱਚ ਦੁਨੀਆ ਦੇ ਕਈ ਲੀਡਰਾਂ ਨਾਲ ਗੱਲ ਕਰਨ ਬਾਅਦ ਮੈਂ ਕਹਿ ਸਕਦਾ ਹਾਂ ਕਿ ਦੁਨੀਆ ਨੂੰ ਭਾਰਤ ਨਾਲ ਕੀ ਉਮੀਦ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਨੂੰ ਗਰੀਬੀ ਦੇ ਟੈਗ ਤੋਂ ਮੁਕਤ ਕਰਨਾ ਹੈ।Delhi: Narendra Modi bows before the constitution before starting his address at the NDA parliamentary meeting. pic.twitter.com/es3Moi0A7L
— ANI (@ANI) May 25, 2019
Narendra Modi: You all deserve greetings but those elected for the first time deserve an even bigger one. I offer all of you my greetings. pic.twitter.com/MWy9ii90eV
— ANI (@ANI) May 25, 2019
#WATCH live from Delhi: Narendra Modi addresses the NDA meeting. https://t.co/zBlXOqSt3F
— ANI (@ANI) May 25, 2019