ਸਰਵੇ 'ਚ ਵੱਡਾ ਖੁਲਾਸਾ, ਪ੍ਰਧਾਨ ਮੰਤਰੀ ਦੇ ਅਹੁਦੇ ਲਈ 64 ਫੀਸਦੀ ਲੋਕਾਂ ਦੀ ਪਸੰਦ ਨਰਿੰਦਰ ਮੋਦੀ, 17 ਫੀਸਦੀ ਦੀ ਪੰਸਦ ਰਾਹੁਲ ਗਾਂਧੀ
Opinion poll: ਸਰਵੇ 'ਚ 64 ਫੀਸਦੀ ਲੋਕਾਂ ਨੇ ਨਰਿੰਦਰ ਮੋਦੀ ਦਾ ਨਾਮ ਲਿਆ ਜਦਕਿ 17 ਫੀਸਦੀ ਲੋਕਾਂ ਨੇ ਰਾਹੁਲ ਗਾਂਧੀ ਦਾ ਨਾਂ ਲਿਆ। ਇਸ ਦੇ ਨਾਲ ਹੀ 4 ਫੀਸਦੀ ਲੋਕਾਂ ਨੇ ਕਿਹਾ ਕਿ ਦੋਵਾਂ ਵਿੱਚੋਂ ਕਿਸੇ ਨੂੰ ਵੀ ਅਤੇ 1 ਫੀਸਦੀ ਨੂੰ ਜਵਾਬ ਨਹੀਂ ਪਤਾ ਸੀ।
ਲੋਕ ਸਭਾ ਚੋਣਾਂ (Lok Sabha Elections) ਤੋਂ ਪਹਿਲਾਂ ਇੱਕ ਸਰਵੇਖਣ ਕਰਵਾਇਆ ਗਿਆ ਸੀ, ਜਿਸ ਵਿੱਚ ਇਹ ਪੁੱਛਿਆ ਗਿਆ ਸੀ ਕਿ ਜੇ ਨਰਿੰਦਰ ਮੋਦੀ (Narendra Modi) ਅਤੇ ਰਾਹੁਲ ਗਾਂਧੀ (Rahul Gandhi) ਵਿੱਚੋਂ ਪ੍ਰਧਾਨ ਮੰਤਰੀ ਦੀ ਚੋਣ ਕਰਨੀ ਹੈ ਤਾਂ ਕੋਈ ਕਿਸ ਨੂੰ ਚੁਣੇਗਾ? ਸਰਵੇ 'ਚ 64 ਫੀਸਦੀ ਲੋਕਾਂ ਨੇ ਨਰਿੰਦਰ ਮੋਦੀ ਦਾ ਨਾਮ ਲਿਆ ਜਦਕਿ 17 ਫੀਸਦੀ ਲੋਕਾਂ ਨੇ ਰਾਹੁਲ ਗਾਂਧੀ ਦਾ ਨਾਂ ਲਿਆ। ਇਸ ਦੇ ਨਾਲ ਹੀ 4 ਫੀਸਦੀ ਲੋਕਾਂ ਨੇ ਕਿਹਾ ਕਿ ਦੋਵਾਂ ਵਿੱਚੋਂ ਕਿਸੇ ਨੂੰ ਵੀ ਅਤੇ 1 ਫੀਸਦੀ ਨੂੰ ਜਵਾਬ ਨਹੀਂ ਪਤਾ ਸੀ। ਈਟੀਜੀ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : PM Suryodaya Yojana: 1 ਰੁਪਏ ਦਾ ਵੀ ਨਹੀਂ ਹੋਵੇਗਾ ਖ਼ਰਚਾ ਤੇ ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸਾਹਮਣੇ ਆਈ ਇਹ ਵੱਡੀ ਜਾਣਕਾਰੀ
ਸਰਵੇ ਦੌਰਾਨ ਇਹ ਵੀ ਅੰਕੜੇ ਆਏ ਸਾਹਮਣੇ
ਸਰਵੇ ਮੁਤਾਬਕ ਜਦੋਂ ਵਿਰੁੱਧੀ ਆਗੂ ਨੂੰ ਚੁਣਨ ਲਈ ਕਿਹਾ ਗਿਆ, ਜਿਸ ਨੂੰ ਉਹ 'ਪੀਐਮ ਮਟੇਰੀਅਲ' ਮੰਨਦੇ ਹਨ, ਤਾਂ ਕੁੱਲ 19 ਫੀਸਦੀ ਲੋਕਾਂ ਨੇ ਰਾਹੁਲ ਗਾਂਧੀ ਨੂੰ ਪਸੰਦ ਕੀਤਾ, ਜਦਕਿ ਉਹਨਾਂ ਵਿੱਚੋਂ 15 ਫੀਸਦੀ ਨੇ ਮਮਤਾ ਬਨਰਜੀ ਨੂੰ ਚੁਣਿਆ। ਇਸ ਤੋਂ ਇਲਾਵਾ 12 ਫੀਸਦੀ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਚੁਣਿਆ, ਉਹਨਾਂ ਵਿੱਚੋਂ 6 ਫੀਸਦੀ ਨੇ ਐਮਕੇ ਸਟਾਲਿਨ ਨੂੰ ਚੁਣਿਆ ਤੇ 8 ਫੀਸਦੀ ਲੋਕਾਂ ਨੇ ਉਧਦਵ ਠਾਕਰੇ ਨੂੰ ਪਸੰਦ ਕੀਤਾ। ਸਰਵੇ ਵਿੱਚ ਕੁੱਲ 40 ਫੀਸਦੀ ਲੋਕਾਂ ਨੇ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸ਼੍ਰੇਣੀ ਨੂੰ ਚੁਣਿਆ।
ਚੋਣ ਤਰੀਕ ਦਾ ਐਲਾਨ ਹੋਣਾ ਅਜੇ ਬਾਕੀ
ਭਾਰਤ ਦੇ ਚੋਣ ਆਯੋਗ ਦੁਆਰਾ ਲੋਕ ਸਭਾ ਚੋਣਾਂ 2024 ਦੀ ਆਧਿਕਾਰਕ ਤਰੀਕ ਦਾ ਐਲਾਨ ਹੋਣਾ ਅਜੇ ਬਾਕੀ ਹੈ। ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਦਿੱਲੀ ਦੇ ਮੁੱਖ ਨਿਰਵਾਚਨ ਅਧਿਕਾਰੀ ਨੇ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਲਈ 16 ਅਪ੍ਰੈਲ ਦੀ ਅਨੁਮਾਤੀ ਤਰੀਕ ਦਾ ਉਦੇਸ਼ ਅਧਿਕਾਰੀਆਂ ਨੂੰ ਭਾਰਤ ਦੇ ਚੋਣ ਅਯੋਗ ਦੇ ਆਧਾਰ ਉੱਤੇ ਗਤੀਵਿਧੀਆਂ ਦੀ ਯੋਜਨਾ ਬਣਾਉਣ ਲਈ ਇੱਕ ਸੰਦਰਭ ਦੇਣਾ ਸੀ।
2019 ਦੀਆਂ ਲੋਕ ਸਭਾ ਚੋਣਾਂ
ਦੱਸਣਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਸੱਤ ਪੜਾਅਵਾਂ ਵਿੱਚ ਕਰਵਾਈਆਂ ਗਈਆਂ ਸੀ ਜੋ 11 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਮਈ ਨੂੰ ਸਮਾਪਤ ਹੋਈਆਂ ਸੀ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਗਏ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੇ 353 ਸੀਟਾਂ ਜਿੱਤੀਆਂ ਸੀ, ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਨੂੰ 91 ਸੀਟਾਂ ਮਿਲੀਆਂ ਸੀ, ਜਦਕਿ ਹੋਰ ਨੂੰ 98 ਸੀਟਾਂ ਮਿਲੀਆਂ। ਵੋਟਾਂ 11 ਅਪ੍ਰੈਲ ਤੋਂ 19 ਮਈ ਦੇ ਵਿਚਕਾਰ ਹੋਈਆਂ ਸੀ, ਜਿਸ ਵਿੱਚ ਲਗਪਗ 900 ਮਿਲੀਅਨ ਲੋਕਾਂ ਵਿੱਚੋਂ 67 ਫੀਸਦੀ ਨੇ ਲੋਕ ਸਭਾ ਦੇ 542 ਮੈਂਬਰਾਂ ਨੂੰ ਚੁਣਨ ਲਈ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।