ਪੜਚੋਲ ਕਰੋ
Advertisement
ਕਿਸਾਨਾਂ ਨਾਲ ਮੀਟਿੰਗ ਤੋਂ ਦੂਜੇ ਦਿਨ ਖੇਤੀਬਾੜੀ ਮੰਤਰੀ ਤੋਮਰ ਦਾ ਵੱਡਾ ਐਲਾਨ
ਪ੍ਰਧਾਨ ਮੰਤਰੀ ਦਾ ਇਸ ਗੱਲ ਉੱਤੇ ਜ਼ੋਰ ਹੈ ਕਿ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਕਰਕੇ ਖੇਤੀ ਅਰਥਵਿਵਸਥਾ ਵਿੱਚ ਵਾਧਾ ਕੀਤਾ ਜਾਵੇ ਤੇ ਖੇਤੀ ਦੀਆਂ ਸਮੱਸਿਆਵਾਂ ਐਗ੍ਰੀ ਹੈਕਥਾਨ ਦੇ ਮਾਧਿਅਮ ਰਾਹੀਂ ਹੱਲ ਕੀਤੀਆਂ ਜਾਣ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨਾਲ ਮੀਟਿੰਗ ਤੋਂ ਦੂਜੇ ਦਿਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੱਡਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਗ੍ਰੀ ਇੰਡੀਆ ਹੈਕਥਾਨ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਇਨੋਵੇਸ਼ਨ ਤੇ ਸਟਾਰਟਅਪਸ ਪਿੰਡ-ਪਿੰਡ ਪਹੁੰਚਣ ਨਾਲ ਛੋਟੇ ਕਿਸਾਨਾਂ ਦੀ ਭਲਾਈ ਹੋਵੇਗੀ ਤੇ ਖੇਤੀ ਖੇਤਰ ਵਿੱਚ ਵੱਡੀ ਹਾਂਪੱਖੀ ਤਬਦੀਲੀ ਆਵੇਗੀ। ਇੰਝ ਖੇਤੀ ਖੇਤਰ ਦੀ ਤਾਕਤ ਵਧੇਗੀ।
ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਤੇ ਪੂਸਾ, ਖੇਤੀਬਾੜੀ, ਆਈਸੀਏਆਰ-ਆਈਏਆਰਆਈ ਵੱਲੋਂ ਕਰਵਾਏ ਇਸ ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਤੋਮਰ ਨੇ ਕਿਹਾ ਕਿ ਖੇਤੀ ਖੇਤਰ ਨੂੰ ਵਿਕਸਤ ਕਰਨ, ਖੋਜ ਤੇ ਨਵੀਂਆਂ ਖੋਜਾਂ ਪੱਖੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਵਿਸ਼ਿਆਂ ਉੱਤੇ ਧਿਆਨ ਖਿੱਚਦਿਆਂ ਐਗ੍ਰੀ ਇੰਡੀਆ ਹੈਕਥਾਨ ਦਾ ਸੁਝਾਅ ਦਿੱਤਾ ਸੀ।
ਪ੍ਰਧਾਨ ਮੰਤਰੀ ਦਾ ਇਸ ਗੱਲ ਉੱਤੇ ਜ਼ੋਰ ਹੈ ਕਿ ਡਿਜੀਟਲ ਤਕਨਾਲੋਜੀਆਂ ਦੀ ਵਰਤੋਂ ਕਰਕੇ ਖੇਤੀ ਅਰਥਵਿਵਸਥਾ ਵਿੱਚ ਵਾਧਾ ਕੀਤਾ ਜਾਵੇ ਤੇ ਖੇਤੀ ਦੀਆਂ ਸਮੱਸਿਆਵਾਂ ਐਗ੍ਰੀ ਹੈਕਥਾਨ ਦੇ ਮਾਧਿਅਮ ਰਾਹੀਂ ਹੱਲ ਕੀਤੀਆਂ ਜਾਣ। ਖੇਤੀ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਐਗ੍ਰੀ ਇੰਡੀਆ ਹੈਕਥਾਨ ਰਾਹੀਂ ਸਾਡੇ ਨੌਜਵਾਨ ਸਿਰਜਣਾਤਮਕ ਸਟਾਰਟ ਅੱਪਸ ਤੇ ਸਮਾਰਟ ਇਨੋਵੇਟਰਜ਼ ਨਾਲ ਖੇਤੀ ਖੇਤਰ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਨਿਪਟਣ ਵਿੱਚ ਯੋਗਦਾਨ ਪਾਉਣਗੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਪਿੰਡ ਸਾਡੀ ਤਾਕਤ ਹਨ। ਨੌਜਵਾਨਾਂ ਦਾ ਧਿਆਨ ਖੇਤੀ ਵੱਲ ਕਿਵੇਂ ਵਧੇ, ਫ਼ਸਲਾਂ ਵਿੱਚ ਵਿਭਿੰਨਤਾ ਕਿਵੇਂ ਆਵੇ, ਖਾਦ ਦੀ ਵਰਤੋਂ ਹੌਲੀ-ਹੌਲੀ ਘਟਾਈ ਜਾਵੇ, ਅਸੀਂ ਜੈਵਿਕ ਖੇਤੀ ਤੇ ਸੂਖਮ ਸਿੰਜਾਈ ਵੱਲ ਤੇਜ਼ੀ ਨਾਲ ਵਧੀਏ, ਖੇਤੀ ਲਾਗਤਾਂ ਘਟਣ, ਮਹਿੰਗੀਆਂ ਫ਼ਸਲਾਂ ਵੱਲ ਜਾਣ ਉੱਤੇ ਜ਼ੋਰ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਨਾਫ਼ਾਯੋਗ ਖੇਤੀ ਵੱਲ ਲਿਜਾਣ ਦੀ ਲੋੜ ਹੈ। ਇਸੇ ਲਈ 10,000 ਨਵੇਂ ਐਫ਼ਪੀਓ ਬਣਾਉਣੇ ਸ਼ੁਰੂ ਕੀਤੇ ਹਨ; ਜਿਨ੍ਹਾਂ ਉੱਤੇ 6,850 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਤਕਨਾਲੌਜੀ
ਪੰਜਾਬ
Advertisement