ਪੜਚੋਲ ਕਰੋ
Advertisement
ਸਿਆਸੀ ਪਾਰਟੀ ਕੋਲ ਪਹੁੰਚੇ ਨਾਮਾਲੂਮ ਸ੍ਰੋਤਾਂ ਤੋਂ 710.80 ਕਰੋੜ ਰੁਪਏ
ਨਵੀਂ ਦਿੱਲੀ: ਸਿਆਸੀ ਪਾਰਟੀਆਂ ਕੋਲ ਧੜਾਧੜ ਕਾਲਾ ਧਨ ਪਹੁੰਚ ਰਿਹਾ ਹੈ। ਦੇਸ਼ ਦੀਆਂ ਸੱਤ ਕੌਮੀ ਸਿਆਸੀ ਪਾਰਟੀਆਂ ਨੂੰ ਸਾਲ 2016-17 ਦੌਰਾਨ ਨਾਮਾਲੂਮ ਸ੍ਰੋਤਾਂ ਤੋਂ 710.80 ਕਰੋੜ ਰੁਪਏ ਦੀ ਕਮਾਈ ਹੋਈ। ਇਸ ’ਚੋਂ 532.27 ਕਰੋੜ ਰੁਪਏ ਦੀ ਕਮਾਈ ਇਕੱਲੀ ਭਾਜਪਾ ਦੀ ਹੈ। ਉਂਝ ਇਹ ਸਿਰਫ ਐਲਾਨੀ ਗਈ ਰਕਮ ਹੈ ਤੇ ਇਸ ਤੋਂ ਇਲਾਵਾ ਵੀ ਕਈ ਸਿਆਸੀ ਪਾਰਟੀਆਂ ਨੂੰ ਫੰਡ ਮਿਲਦੇ ਹਨ।
ਜਮਹੂਰੀ ਸੁਧਾਰ ਸਭਾ (ਏਡੀਆਰ) ਦੀ ਰਿਪੋਰਟ ਵਿੱਚ ਇਹ ਖੁਲਾਸੇ ਕਰਦਿਆਂ ਕਿਹਾ ਗਿਆ ਹੈ ਕਿ ਭਾਜਪਾ ਵੱਲੋਂ ਐਲਾਨੇ ਗਏ ਚੰਦਿਆਂ ਦੀ ਰਕਮ ਇੰਡੀਅਨ ਨੈਸ਼ਨਲ ਕਾਂਗਰਸ, ਐਨਸੀਪੀ, ਸੀਪੀਆਈ, ਸੀਪੀਐਮ ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਐਲਾਨੇ ਗਏ ਕੁੱਲ ਚੰਦਿਆਂ ਨਾਲੋਂ ਨੌਂ ਗੁਣਾ ਜ਼ਿਆਦਾ ਹਨ।
ਰਿਪੋਰਟ ਮੁਤਾਬਕ ਕੌਮੀ ਪਾਰਟੀਆਂ ਵੱਲੋਂ 2123 ਚੰਦਿਆਂ (20 ਹਜ਼ਾਰ ਰੁਪਏ ਤੋਂ ਵੱਧ ਵਾਲੇ) ਦੇ ਰੂਪ ਵਿੱਚ ਕੁੱਲ 589.38 ਕਰੋੜ ਰੁਪਏ ਦੀ ਕਮਾਈ ਦਾ ਖੁਲਾਸਾ ਕੀਤਾ ਗਿਆ। ਭਾਜਪਾ ਵੱਲੋਂ 1194 ਚੰਦਿਆਂ ਦੇ ਰੂਪ ਵਿੱਚ 532.27 ਕਰੋੜ ਰੁਪਏ ਦੀ ਕਮਾਈ ਹੋਣ ਜਦਕਿ ਕਾਂਗਰਸ ਨੇ 599 ਚੰਦਿਆਂ ਰਾਹੀਂ 41.90 ਕਰੋੜ ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ।
ਪਿਛਲੇ 11 ਸਾਲਾਂ ਵਾਂਗ, ਬਹੁਜਨ ਸਮਾਜ ਪਾਰਟੀ ਦਾ ਕਹਿਣਾ ਹੈ ਕਿ ਉਸ ਨੂੰ 2016-17 ਦੌਰਾਨ 20 ਹਜ਼ਾਰ ਤੋਂ ਵੱਧ ਦਾ ਕੋਈ ਚੰਦਾ ਨਹੀਂ ਮਿਲਿਆ। ਸਾਲ 2016-17 ਦੌਰਾਨ ਕੌਮੀ ਪਾਰਟੀਆਂ ਦੇ ਕੁੱਲ ਚੰਦਿਆਂ ਦੀ ਕਮਾਈ 2015-16 ਵਿੱਚ 102 ਕਰੋੜ ਰੁਪਏ ਸੀ ਜਿਸ ਵਿੱਚ ਪਿਛਲੇ ਸਾਲ 487.36 ਕਰੋੜ ਰੁਪਏ ਦਾ ਵਾਧਾ ਹੋਇਆ।
ਭਾਜਪਾ ਨੂੰ 2015-16 ਦੌਰਾਨ 76.85 ਕਰੋੜ ਰੁਪਏ ਦੀ ਕਮਾਈ ਹੋਈ ਸੀ ਜੋ ਪਿਛਲੇ ਸਾਲ ਵਧ ਕੇ 532.27 ਕਰੋੜ ਰੁਪਏ ਹੋ ਗਈ ਜਦਕਿ ਐਨਸੀਪੀ ਦੇ ਚੰਦੇ 2015-16 ਵਿੱਚ 71 ਲੱਖ ਰੁਪਏ ਤੋਂ ਵਧ ਕੇ 2016-17 ਦੌਰਾਨ 6.34 ਕਰੋੜ ਰੁਪਏ ਹੋ ਗਏ।
ਤ੍ਰਿਣਮੂਲ ਕਾਂਗਰਸ ਦੇ ਚੰਦਿਆਂ ਵਿੱਚ 231 ਫ਼ੀਸਦ ਜਦਕਿ ਕਾਂਗਰਸ ਤੇ ਸੀਪੀਐਮ ਦੇ ਚੰਦਿਆਂ ਵਿੱਚ ਕ੍ਰਮਵਾਰ 190 ਫ਼ੀਸਦ ਤੇ 105 ਫ਼ੀਸਦ ਵਾਧਾ ਹੋਇਆ ਹੈ। ਸੀਪੀਆਈ ਦੇ ਚੰਦਿਆਂ ਦੀ ਦਰ ਮਹਿਜ਼ 9 ਫ਼ੀਸਦ ਵਧੀ ਹੈ। ਕੌਮੀ ਪਾਰਟੀਆਂ ਦੀ 2016-17 ਦੌਰਾਨ ਕੁੱਲ ਆਮਦਨ 1559.17 ਕਰੋੜ ਰੁਪਏ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement