ਪੜਚੋਲ ਕਰੋ
Advertisement
ਪ੍ਰਿਅੰਕਾ ਦੀ ਸਿਆਸੀ ਐਂਟਰੀ 'ਤੇ ਨਵਜੋਤ ਸਿੱਧੂ ਦੀ 'ਟਵੀਟ ਝੜੀ'
ਨਵੀਂ ਦਿੱਲੀ: ਕਾਂਗਰਸ ਪਾਰਟੀ ਲਈ ਸਰਗਰਮ ਸਿਆਸਤ ਵਿੱਚ ਕੁੱਦੀ ਪ੍ਰਿਅੰਕਾ ਗਾਂਧੀ ਦਾ ਖ਼ੂਬ ਸਤਿਕਾਰ ਹੋ ਰਿਹਾ ਹੈ। ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਪ੍ਰਿਅੰਕਾ ਦੀ ਨਵੀਂ ਪਾਰੀ 'ਤੇ ਖ਼ੂਬ ਸ਼ਲਾਘਾ ਕੀਤੀ। ਸਿੱਧੂ ਨੇ ਸਿਲਸਿਲੇਵਾਰ ਟਵੀਟ ਕਰਕੇ ਪ੍ਰਿਅੰਕਾ ਦੀ ਤਾਰੀਫ ਦੇ ਪੁਲ ਬੰਨ੍ਹੇ।
ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਬਣਨ ਮਗਰੋਂ ਪਹਿਲੇ ਰੋਡ ਸ਼ੋਅ ਲਈ ਪਹੁੰਚੀ ਪ੍ਰਿਅੰਕਾ ਨੂੰ ਨਵਜੋਤ ਸਿੰਘ ਸਿੱਧੂ ਨੇ ਕੋਹਿਨੂਰ ਹੀਰਾ ਦੱਸਿਆ। ਸ਼ਬਦਾਂ ਦੀ ਜਾਦੂਈ ਵਰਤੋਂ ਕਰਨ ਵਾਲੇ ਆਪਣੇ ਲਹਿਜ਼ੇ ਵਿੱਚ ਸਿੱਧੂ ਨੇ ਕਿਹਾ ਕਿ ਪ੍ਰਿਅੰਕਾ ਕਾਂਗਰਸ ਲਈ ਬਿਲਕੁਲ ਉਵੇਂ ਹੈ ਜਿਵੇਂ ਨਦੀਆਂ ਲਈ ਝਰਨੇ ਤੇ ਇਮਾਰਤਾਂ ਲਈ ਨੀਹਾਂ ਹੁੰਦੀਆਂ ਹਨ।Diamonds are forever, so is @priyankagandhi Lucknow Welcomes the Kohinoor!
— Navjot Singh Sidhu (@sherryontopp) February 11, 2019
ਸਿੱਧੂ ਨੇ ਯੂਪੀ ਵਿੱਚ ਰਾਹੁਲ, ਪ੍ਰਿਅੰਕਾ ਤੇ ਜਯੋਤੀਰਾਦਿੱਤਿਆ ਸਿੰਧੀਆ ਦੀ ਤਿੱਕੜੀ ਵੱਲੋਂ ਚੋਣ ਮੁਹਿੰਮ ਦੇ ਆਗ਼ਾਜ਼ 'ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਿੱਤਣ ਵਾਲੀ ਟੀਮ ਨੇ ਸ਼ੁਰੂਆਤ ਵੀ ਛੱਕੇ ਨਾਲ ਹੀ ਕੀਤੀ ਹੈ।Rivers need Springs, Buildings need Foundations, The Congress needs @priyankagandhi
— Navjot Singh Sidhu (@sherryontopp) February 11, 2019
ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਰਿਵਾਰ ਨਾਲ ਵੀ ਸਿੱਧੂ ਦੇ ਨੇੜਲੇ ਸਬੰਧ ਹਨ। ਦੋ ਦਿਨ ਪਹਿਲਾਂ ਉਨ੍ਹਾਂ ਪ੍ਰਿਅੰਕਾ ਦੇ ਪਤੀ ਰਾਬਰਟ ਵਾਡਰਾ ਨਾਲ ਵੀ ਮੁਲਾਕਾਤ ਕੀਤੀ ਸੀ ਜਿਨ੍ਹਾਂ ਤੋਂ ਈਡੀ ਨੇ ਪੁੱਛਗਿੱਛ ਕੀਤੀ ਹੈ। ਇਹ ਵੀ ਪੜ੍ਹੋ- ਵਾਡਰਾ ਨਾਲ ਹਮਦਰਦੀ ਜਤਾ ਕੇ ਸਿੱਧੂ ਨੇ ਇੱਕ ਤੀਰ ਨਾਲ ਲਾਏ ਦੋ ਨਿਸ਼ਾਨੇThe first blow is half the battle || First innings... first ball... it’s a six! Well begun, half done @priyankagandhi @RahulGandhi @INCIndia
— Navjot Singh Sidhu (@sherryontopp) February 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement