ਪੜਚੋਲ ਕਰੋ
Advertisement
(Source: ECI/ABP News/ABP Majha)
ਅਮਰਿੰਦਰ ਸਿੰਘ ਨਾਲ 'ਕੈਪਟਨ' ਵਿਵਾਦ ਸੁਲਝਾਉਣ ਲਈ ਸਿੱਧੂ ਰਾਜ਼ੀ
ਝਲਾਵਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਏ 'ਕਪਤਾਨੀ' ਵਿਵਾਦ ਨੂੰ ਖ਼ੁਦ ਸੁਲਝਾ ਲੈਣਗੇ। ਰਾਜਸਥਾਨ ਚੋਣ ਪ੍ਰਚਾਰ ਦੌਰਾਨ ਉਨ੍ਹਾਂ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ।
ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਅਜ਼ੀਜ਼ ਹਨ ਤੇ ਉਹ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਕਰਦੇ ਹਨ। ਸਿੱਧੂ ਨੇ ਅੱਗੇ ਕਿਹਾ ਕਿ ਉਹ ਕੈਪਟਨ ਨਾਲ ਵਿਵਾਦ ਨੂੰ ਖ਼ੁਦ ਹੀ ਸੁਲਝਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਮਾਂ ਖ਼ੁਦ-ਬ-ਖ਼ੁਦ ਇਸ ਵਿਵਾਦ ਨੂੰ ਹੱਲ ਕਰ ਦੇਵੇਗਾ। ਸਬੰਧਤ ਖ਼ਬਰ: ਕੈਪਟਨ-ਸਿੱਧੂ ਵਿਵਾਦ 'ਤੇ ਨਰਮ ਪਏ ਕਾਂਗਰਸੀ ਮੰਤਰੀ..! ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਉਨ੍ਹਾਂ ਦੇ ਵਿਵਾਦ 'ਤੇ ਸਫ਼ਾਈ ਦਿੱਤੀ ਸੀ ਤੇ ਕਿਹਾ ਸੀ ਕਿ ਸਿੱਧੂ ਦਾ ਪੂਰਾ ਬਿਆਨ ਨਹੀਂ ਸੁਣਿਆ ਗਿਆ। ਉਨ੍ਹਾਂ ਕਿਹਾ ਸੀ ਕਿ ਕੈਪਟਨ ਉਨ੍ਹਾਂ ਦੇ ਪਿਤਾ ਸਮਾਨ ਹਨ ਤਾਂ ਇਹ ਵਿਵਾਦ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਉੱਧਰ, ਅੱਜ ਸਿੱਧੂ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਵੀ ਕੁਝ ਨਰਮ ਪੈ ਗਏ ਹਨ ਤੇ ਜਾਪਦਾ ਹੈ ਕਿ ਇਹ ਮਾਮਲਾ ਛੇਤੀ ਹੀ ਸੁਲਝਾਅ ਲਿਆ ਜਾਵੇਗਾ।Navjot Singh Sidhu in Jhalawar, Rajasthan: You don't want wash dirty linen in public. He (Capt Amarinder Singh) is a fatherly figure, I love him, I respect him, I will sort it out myself. pic.twitter.com/u5PNLs1E20
— ANI (@ANI) December 3, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement