Trilochan Singh Murder Case: ਪੋਸਟਮਾਰਟਮ 'ਚ ਖੁਲਾਸਾ: ਸਿਰ 'ਚ ਗੋਲ਼ੀ ਮਾਰ ਕੇ ਕੀਤਾ NC ਲੀਡਰ ਤਿਲੋਚਨ ਦਾ ਕਤਲ
ਅਜੇ ਤਕ ਦੀ ਜਾਂਚ ਵਿਚ ਪੁਲਿਸ ਨੂੰ ਲੱਗ ਰਿਹਾ ਹੈ ਕਿ 2 ਸਤੰਬਰ ਨੂੰ ਹੀ ਤ੍ਰਿਲੋਚਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।
Trilochan Singh Murder Case: ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਲੀਡਰ ਤ੍ਰਿਲੋਚਨ ਸਿੰਘ ਦੀ ਹੱਤਿਆ ਦਾ ਮਾਮਲਾ ਅਜੇ ਤਕ ਨਹੀਂ ਸੁਲਝਿਆ। ਹੱਤਿਆ ਦੇ ਇਸ ਮਾਮਲੇ 'ਚ ਪੁਲਿਸ ਕ੍ਰਾਇਮ ਸਸਪੈਕਟ ਹਰਪ੍ਰੀਤ ਸਿੰਘ ਤੇ ਹਰਦੀਪ ਦੀ ਤਲਾਸ਼ 'ਚ ਜੁੱਟੀ ਹੈ। ਪਰ ਦੋਵੇਂ ਅਜੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉੱਥੇ ਹੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਤ੍ਰਿਲੋਚਨ ਸਿੰਘ ਦੇ ਸਿਰ 'ਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ।
2 ਸਤੰਬਰ ਨੂੰ ਹੀ ਤ੍ਰਿਲੋਚਨ ਸਿੰਘ ਦੀ ਹੱਤਿਆ ਹੋਣ ਦਾ ਖਦਸ਼ਾ
ਕ੍ਰਾਇਮ ਬ੍ਰਾਂਚ ਦੇ ਸੂਤਰਾਂ ਦੀ ਮੰਨੀਏ ਤਾਂ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਬਾਅਦ ਹਰਪ੍ਰੀਤ ਸਿੰਘ ਮੋਤੀ ਨਗਰ ਦੇ ਉਸੇ ਫਲੈਟ 'ਚ ਰਹਿ ਰਿਹਾ ਸੀ। ਜਿੱਥੇ ਹੱਤਿਆ ਨੂੰ ਅੰਜ਼ਾਮ ਦਿੱਤਾ ਗਿਆ ਸੀ। ਅਜੇ ਤਕ ਦੀ ਜਾਂਚ ਵਿਚ ਪੁਲਿਸ ਨੂੰ ਲੱਗ ਰਿਹਾ ਹੈ ਕਿ 2 ਸਤੰਬਰ ਨੂੰ ਹੀ ਤ੍ਰਿਲੋਚਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਹੀ ਹਰਪ੍ਰੀਤ 7 ਸਤੰਬਰ ਤਕ ਫਲੈਟ 'ਚ ਰਿਹਾ।
ਏਨਾ ਹੀ ਨਹੀਂ ਕ੍ਰਾਇਮ ਬ੍ਰਾਂਚ ਦੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਸਾਥੀ ਹਰਮੀਤ ਨੇ 2 ਸਤੰਬਰ ਤੋਂ 7 ਸਤੰਬਰ ਤਕ oyo ਰੂਮ ਲਿਆ ਹੋਇਆ ਸੀ। ਇਹ ਰੂਮ ਮੋਤੀ ਨਗਰ ਦੇ ਜਿਸ ਫਲੈਟ 'ਚ ਕਤਲ ਕੀਤਾ ਗਿਆ ਸੀ, ਉਸ ਦੇ ਕੋਲ ਹੀ ਲਿਆ ਗਿਆ ਸੀ।
ਪੁਲਿਸ ਦੀਆਂ ਦੋ ਟੀਮਾਂ ਜੰਮੂ 'ਚ ਵੀ ਕਰ ਰਹੀਆਂ ਜਾਂਚ
ਕ੍ਰਾਇਮ ਬ੍ਰਾਂਚ ਦੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਤਲ ਕਰਨ ਤੋਂ ਬਾਅਦ ਤੋਂ ਹਰਪ੍ਰੀਤ ਲਗਾਤਾਰ ਆਪਣੀ ਭੈਣ ਦੇ ਸੰਪਰਕ 'ਚ ਸੀ। ਹਰਪ੍ਰੀਤ ਸਿੰਘ ਦੀ ਭੈਣ ਜੰਮੂ 'ਚ ਰਹਿੰਦੀ ਹੈ। ਪੁਲਿਸ ਦੀਆਂ ਦੋ ਟੀਮਾਂ ਜੰਮੂ 'ਚ ਵੀ ਇਸ ਮਾਮਲੇ ਦੀ ਜਾਂਚ ਵਿਚ ਜੁੱਟੀਆਂ ਹਨ। ਪਰ ਅਜੇ ਤਕ ਹਰਪ੍ਰੀਤ ਦੀ ਭੈਣ ਨਾਲ ਪੁਲਿਸ ਦਾ ਕੋਈ ਸੰਪਰਕ ਨਹੀਂ ਹੋ ਸਕਿਆ।