(Source: ECI/ABP News/ABP Majha)
ਕੋਰੋਨਾ ਦੇ ਨਵੇਂ ਵੇਰੀਐਂਟ Omicron ਨੇ ਸ਼ੁਰੂ ਕੀਤਾ ਡਰਾਉਣਾ, ਹੁਣ ਤੱਕ ਪੰਜ ਸੂਬਿਆਂ 'ਚ ਪਸਾਰੇ ਪੈਰ, ਜਾਣੋ ਕੇਸਾਂ ਦੀ ਗਿਣਤੀ
India's Omicron cases: ਐਤਵਾਰ ਨੂੰ ਭਾਰਤ ਵਿੱਚ ਓਮਿਕਰੋਨ ਵੇਰੀਐਂਟਸ ਦੇ 9 ਨਵੇਂ ਕੇਸ ਪਾਏ ਗਏ, ਜਿਸ ਨਾਲ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 21 ਹੋ ਗਈ। ਏਅਰਪੋਰਟ 'ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। ਐਤਵਾਰ ਨੂੰ ਓਮੀਕ੍ਰੋਨ ਵੇਰੀਐਂਟ ਦੇ 17 ਹੋਰ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 9 ਮਾਮਲੇ ਜੈਪੁਰ 'ਚ ਸਾਹਮਣੇ ਆਏ ਹਨ ਅਤੇ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਦਿੱਲੀ 'ਚ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਵੀ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੌਰਾਨ ਓਮੀਕ੍ਰੋਨ ਵੇਰੀਐਂਟ ਦੇ ਵਧਦੇ ਦਹਿਸ਼ਤ ਦੇ ਵਿਚਕਾਰ, ਅਮਰੀਕਾ ਅਤੇ ਯੂਕੇ ਨੇ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ -19 ਟੈਸਟਿੰਗ ਨਿਯਮਾਂ ਨੂੰ ਸਖਤ ਕਰਦੇ ਹੋਏ ਭਾਰਤ ਨੂੰ ਇਸ ਸੂਚੀ ਵਿੱਚ ਰੱਖਿਆ ਹੈ।
ਦੱਸ ਦਈਏ ਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਐਤਵਾਰ ਨੂੰ ਇੱਕ ਹੀ ਪਰਿਵਾਰ ਵਿੱਚ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ 9 ਲੋਕ ਮਿਲੇ ਹਨ। ਇਸ ਪਰਿਵਾਰ ਦੀ ਯਾਤਰਾ ਦਾ ਇਤਿਹਾਸ ਦੱਖਣੀ ਅਫਰੀਕਾ ਨਾਲ ਸਬੰਧਤ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੰਕਰਮਿਤ ਪਾਏ ਗਏ ਲੋਕਾਂ ਚੋਂ 4 ਲੋਕ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ। ਬਾਕੀ 5 ਉਸ ਦੇ ਸੰਪਰਕ ਵਿੱਚ ਸੀ।ਮਹਾਰਾਸ਼ਟਰ ਵਿੱਚ 7 ਹੋਰ ਨਵੇਂ ਮਾਮਲੇ ਆਏ ਸਾਹਮਣੇ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਦੇ 7 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 8 ਹੋ ਗਈ ਹੈ।
ਉਧਰ ਓਮੀਕ੍ਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਰਜ ਕੀਤਾ ਗਿਆ ਸੀ। ਤਨਜ਼ਾਨੀਆ ਤੋਂ ਵਾਪਸ ਪਰਤਿਆ ਇੱਕ 37 ਸਾਲਾ ਵਿਅਕਤੀ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸੀ, ਪਰ ਉਹ ਓਮੀਕ੍ਰੋਨ ਨਾਲ ਸੰਕਰਮਿਤ ਪਾਇਆ ਗਿਆ। ਇਹ ਮਰੀਜ਼ ਰਾਂਚੀ ਦਾ ਵਸਨੀਕ ਸੀ ਜੋ ਤਨਜ਼ਾਨੀਆ ਤੋਂ ਦੋਹਾ ਅਤੇ ਫਿਰ ਉਥੋਂ ਕਤਰ ਏਅਰਵੇਜ਼ ਦੀ ਫਲਾਈਟ ਰਾਹੀਂ ਦਿੱਲੀ ਪਰਤਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਹ ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਇੱਕ ਹਫਫ਼ ਤੱਕ ਰੁਕਿਆ ਸੀ। ਇਸ ਵਿਅਕਤੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ। ਫਿਲਹਾਲ ਉਨ੍ਹਾਂ ਨੂੰ ਹਲਕੇ ਲੱਛਣਾਂ ਨਾਲ ਦਿੱਲੀ ਦੇ LNJP ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਜੇਪੀ ਨੱਡਾ ਦਾ ਕਾਫ਼ਲਾ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ 'ਤੇ ਦਰਜ FIR, ਹੋਵੇਗੀ ਜਾਂਚ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin