ਪੜਚੋਲ ਕਰੋ
Advertisement
ਕਾਂਗਰਸ 'ਚ ਇੱਕ ਹੋਰ ਘਮਸਾਣ, 6 ਸਾਬਕਾ ਵਿਧਾਇਕਾਂ ਤੇ 24 ਲੀਡਰਾਂ ਨੇ ਖੋਲ੍ਹਿਆ ਮੋਰਚਾ, ਜਾਣੋ ਵਜ੍ਹਾ
ਬੈਠਕ ਦੌਰਾਨ ਲੀਡਰਾਂ ਇਕਮੱਤ ਹੋ ਕੇ ਵਿਰੋਧ ਜਤਾਇਆ ਕਿ ਸੂਬਾ ਕਾਂਗਰਸ ਵਿੱਚ ਇੱਕ ਦੇ ਬਾਅਦ ਇੱਕ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ ਜੋ ਪਾਰਟੀ ਲਈ ਨੁਕਸਾਨਦਾਇਕ ਹਨ। ਜ਼ਿਲ੍ਹਾ ਤੇ ਬਲਾਕ ਸੁਪਰਵਾਈਜ਼ਰਾਂ ਦੀ ਨਿਯੁਕਤੀ ਵੀ ਆਮ ਸਹਿਮਤੀ ਨਾਲ ਨਹੀਂ ਕੀਤੀ ਗਈ।
ਨਵੀਂ ਦਿੱਲੀ: ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦਿੱਲੀ ਤੋਂ ਪਾਰਟੀ ਪ੍ਰਧਾਨ ਸ਼ੀਲਾ ਦੀਕਸ਼ਿਤ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਨਾ ਸਿਰਫ ਸੀਨੀਅਰ ਕਾਂਗਰਸੀ ਖੁੱਲ੍ਹ ਕੇ ਆਵਾਜ਼ ਉਠਾ ਰਹੇ ਹਨ ਬਲਕਿ ਪ੍ਰਦੇਸ਼ ਦੇ ਤਿੰਨੇ ਕਾਰਜਕਾਰੀ ਪ੍ਰਧਾਨ ਤੇ ਸੂਬਾ ਇੰਚਾਰਜ ਵੀ ਮੈਦਾਨ ਵਿੱਚ ਕੁੱਦ ਆਏ ਹਨ। ਇਸ ਨਾਲ ਸ਼ੀਲਾ 'ਤੇ ਹਾਲ ਹੀ ਵਿੱਚ ਲਏ ਸਾਰੇ ਫੈਸਲੇ ਵਾਪਸ ਲੈਣ ਦਾ ਦਬਾਅ ਵਧਣ ਲੱਗਾ ਹੈ।
ਸ਼ੁੱਕਰਵਾਰ ਨੂੰ ਸ਼ੀਲਾ ਦੀ ਗੈਰ-ਹਾਜ਼ਰੀ ਦੇ ਬਾਵਜੂਦ ਸੂਬਾ ਕਾਂਗਰਸ ਵੱਲੋਂ ਉਨ੍ਹਾਂ ਵੱਲੋਂ 14 ਜ਼ਿਲ੍ਹਾ ਚੇ 280 ਬਲਾਕ ਸੁਪਰਵਾਈਜ਼ਰਾਂ ਦੇ ਐਲਾਨ 'ਤੇ ਵਿਵਾਦ ਸ਼ਨੀਵਾਰ ਨੂੰ ਹੋਰ ਗਹਿਰਾ ਹੋ ਗਿਆ। ਸਾਬਕਾ ਵਿਧਾਇਕ ਨਸੀਬ ਸਿੰਘ, ਹਰੀ ਸ਼ੰਕਰ ਗੁਪਤਾ, ਚੌ. ਮਤੀਨ ਅਹਿਮਦ, ਸੁਰੇਂਦਰ ਕੁਮਾਰ, ਚੌ. ਬ੍ਰਹਮਪਾਲ, ਆਸਿਫ ਮੁਹੰਮਦ ਖ਼ਾਨ ਤੇ ਸੂਬਾਈ ਮਹਿਲਾ ਕਾਂਗਰਸ ਪ੍ਰਧਾਨ ਸ਼ਰਮਿਸ਼ਠਾ ਮੁਖਰਜੀ ਸਮੇਤ ਕਰੀਬ 24 ਪਾਰਟੀ ਲੀਡਰ ਕਨਾਟ ਪਲੇਸ ਦੇ ਇੱਕ ਰੇਸਤਰਾਂ ਵਿੱਚ ਇਕੱਤਰ ਹੋਏ ਤੇ ਕਰੀਬ ਘੰਟਾ ਬੈਠਕ ਕੀਤੀ।
ਬੈਠਕ ਦੌਰਾਨ ਲੀਡਰਾਂ ਇਕਮੱਤ ਹੋ ਕੇ ਵਿਰੋਧ ਜਤਾਇਆ ਕਿ ਸੂਬਾ ਕਾਂਗਰਸ ਵਿੱਚ ਇੱਕ ਦੇ ਬਾਅਦ ਇੱਕ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ ਜੋ ਪਾਰਟੀ ਲਈ ਨੁਕਸਾਨਦਾਇਕ ਹਨ। ਜ਼ਿਲ੍ਹਾ ਤੇ ਬਲਾਕ ਸੁਪਰਵਾਈਜ਼ਰਾਂ ਦੀ ਨਿਯੁਕਤੀ ਵੀ ਆਮ ਸਹਿਮਤੀ ਨਾਲ ਨਹੀਂ ਕੀਤੀ ਗਈ। ਲੀਡਰਾਂ ਨੇ ਕਿਹਾ ਕਿ ਸ਼ੀਲਾ ਦੀਕਸ਼ਿਤ ਪਿਛਲੇ 10 ਦਿਨਾਂ ਤੋਂ ਹਸਪਤਾਲ ਦਾਖ਼ਲ ਹਨ। ਅਜਿਹੇ ਵਿੱਚ ਉਨ੍ਹਾਂ ਦੀ ਗ਼ੈਰ-ਹਾਜ਼ਰੀ 'ਚ ਅਜਿਹੇ ਫੈਸਲੇ ਲਏ ਜਾ ਰਹੇ ਹਨ। ਬੈਠਕ ਪਿੱਛੋਂ ਇਨ੍ਹਾਂ ਵਿੱਚੋਂ ਕਰੀਬ ਅੱਧੇ ਲੀਡਰ ਸੂਬਾ ਇੰਚਾਰਜ ਪੀਸੀ ਚਾਕੋ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement