Ram Mandir Inauguration: ਅਰੁਣ ਯੋਗੀਰਾਜ ਵਲੋਂ ਬਣਾਈ ਗਈ ਰਾਮ ਲੱਲਾ ਦੀ ਮੂਰਤੀ ਦੀ ਹੋਈ ਚੋਣ, ਮੰਦਿਰ 'ਚ ਕੀਤੀ ਜਾਵੇਗੀ ਸਥਾਪਿਤ
Ram Mandir Inauguration:ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਅਰੁਣ ਯੋਗੀਰਾਜ ਵੱਲੋਂ ਬਣਾਈ ਗਈ ਰਾਮਲਲਾ ਦੀ ਮੂਰਤੀ ਦੀ ਚੋਣ ਕੀਤੀ ਗਈ ਹੈ। ਇਹ ਮੂਰਤੀ ਰਾਮ ਮੰਦਰ ਵਿੱਚ ਸਥਾਪਿਤ ਕੀਤੀ ਜਾਵੇਗੀ।
Ram Mandir Inauguration: ਮੈਸੂਰ ਦੇ ਪ੍ਰਸਿੱਧ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ ਰਾਮਲੱਲਾ ਦੀ ਮੂਰਤੀ ਨੂੰ ਚੁਣਿਆ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੂਰਤੀ ਦਾ ਭਾਰ 150 ਤੋਂ 200 ਕਿਲੋ ਹੈ।
ਚੰਪਤ ਰਾਏ ਨੇ ਕਿਹਾ ਕਿ ਅਰੁਣ ਯੋਗੀ ਰਾਜ ਨੇ ਕੇਦਾਰਨਾਥ ਵਿਖੇ ਸ਼ੰਕਰਾਚਾਰੀਆ ਦੀ ਮੂਰਤੀ ਅਤੇ ਇੰਡੀਆ ਗੇਟ 'ਤੇ ਸੁਭਾਸ਼ ਦੀ ਮੂਰਤੀ ਬਣਾਈ ਹੈ। ਉਨ੍ਹਾਂ ਨੂੰ ਅਯੁੱਧਿਆ 'ਚ ਮੂਰਤੀ ਬਣਾਉਣ ਵੇਲੇ ਪੰਦਰਾਂ ਦਿਨਾਂ ਤੱਕ ਆਪਣੇ ਮੋਬਾਈਲ ਫੋਨ ਤੋਂ ਵੀ ਦੂਰ ਰੱਖਿਆ ਗਿਆ ਸੀ। ਉਨ੍ਹਾਂ ਦੀ ਮੂਰਤੀ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੰਦਰ ਵਿੱਚ ਜੋ ਮੂਰਤੀ ਸਥਾਪਿਤ ਕੀਤੀ ਜਾਵੇਗੀ, ਉਹ ਭਗਵਾਨ ਰਾਮ ਦੀ 5 ਸਾਲ ਦੀ ਅਵਸਥਾ ਦੀ ਹੈ। ਦੱਸ ਦੇਈਏ ਕਿ ਰਾਮ ਮੰਦਰ ਲਈ ਤਿੰਨ ਮੂਰਤੀਕਾਰਾਂ ਨੇ ਰਾਮਲਲਾ ਦੀ ਮੂਰਤੀ ਬਣਾਈ ਸੀ। ਇਨ੍ਹਾਂ ਵਿੱਚੋਂ ਅਰੁਣ ਯੋਗੀਰਾਜ ਵੱਲੋਂ ਬਣਾਈ ਮੂਰਤੀ ਦੀ ਚੋਣ ਕੀਤੀ ਗਈ ਹੈ।
ਚੰਪਤ ਰਾਏ ਨੇ ਦੱਸਿਆ ਕਿ ਪੁਰਾਣੀ ਮੂਰਤੀ ਮੰਦਰ ਦੇ ਪਰਿਸਰ ਵਿੱਚ ਹੀ ਰਹੇਗੀ। ਦਰਅਸਲ, ਸਵਾਲ ਇਹ ਪੁੱਛਿਆ ਜਾ ਰਿਹਾ ਸੀ ਕਿ ਜਿਸ ਮੂਰਤੀ ਦੀ ਇੰਨੇ ਦਿਨਾਂ ਤੋਂ ਪੂਜਾ ਕੀਤੀ ਜਾ ਰਹੀ ਸੀ, ਉਸ ਦਾ ਕੀ ਬਣੇਗਾ? ਕਿਉਂ ਨਾ ਉਸੇ ਮੂਰਤੀ ਨੂੰ ਮੰਦਿਰ ਵਿੱਚ ਸਥਾਪਿਤ ਕੀਤਾ ਜਾਵੇ।
ਇਹ ਵੀ ਪੜ੍ਹੋ: Punjab Politics: ਅਕਾਲੀ ਦਲ ਕੱਢੇਗਾ 'ਪੰਜਾਬ ਬਚਾਓ ਯਾਤਰਾ', ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਇਹ ਖ਼ਾਸ ਅਪੀਲ