ਬਗੈਰ ਖੇਤ ਵਾਹੇ ਤੇ ਬਿਨਾਂ ਖਾਦ ਫਸਲ ਦਾ ਬੰਪਰ ਝਾੜ, ਇਸ ਤਰ੍ਹਾਂ ਕਰੋ ਜ਼ੀਰੋ ਬਜ਼ਟ ਖੇਤੀ
ਨਵੇਂ ਪ੍ਰਯੋਗ ਤਹਿਤ ਬੀਜੀ ਫਸਲ ਪੱਕ ਕੇ ਤਿਆਰ ਹੈ ਤੇ ਜਲਦ ਉਸ ਦੀ ਕਟਾਈ ਕੀਤੀ ਜਾਵੇਗੀ। ਜੜਧਾਰੀ ਨੇ ਬੀਤੇ ਨਵੰਬਰ 'ਚ ਝੋਨੇ ਦੀ ਫ਼ਸਲ ਤੋਂ ਬਾਅਦ ਖਾਲੀ ਹੋਏ ਖੇਤਾਂ 'ਚ ਕਣਕ ਦੀ ਬਿਜਾਈ ਕੀਤੀ ਤੇ ਫਿਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ।
ਚੰਬਾ: ਜ਼ਮੀਨ ਨੂੰ ਬਿਨਾਂ ਵਾਹੇ ਤੇ ਬਿਨਾਂ ਖਾਦ ਫ਼ਸਲ ਦਾ ਚੰਗਾ ਝਾੜ ਹੋਣਾ ਅਚੰਭੇ ਵਾਲੀ ਗੱਲ ਲੱਗਦੀ ਹੈ ਪਰ 'ਬੀਜ ਬਚਾਓ ਅੰਦੋਲਨ' ਦੇ ਕਨਵੀਨਰ ਵਿਜੇ ਜੜਧਾਰੀ ਨੇ ਅਜਿਹਾ ਸੰਭਵ ਕਰ ਦਿਖਾਇਆ ਹੈ। ਉਨ੍ਹਾਂ ਆਪਣੇ ਖੇਤਾਂ 'ਚ ਬਿਨਾਂ ਹਲ ਚਲਾਏ ਕਣਕ ਦੀ ਫ਼ਸਲ ਤਿਆਰ ਕੀਤੀ ਹੈ ਤੇ ਇਸ ਤੋਂ ਬੰਪਰ ਝਾੜ ਮਿਲਣ ਦੀ ਉਮੀਦ ਹੈ।
ਝਾਰਖੰਡ 'ਚ ਇਹ ਨਿਵੇਕਲਾ ਪ੍ਰਯੋਗ ਕੀਤਾ ਗਿਆ ਹੈ ਤੇ ਇਸ ਨੂੰ ਜ਼ੀਰੋ ਬਜ਼ਟ ਖੇਤੀ ਦਾ ਨਾਂ ਦਿੱਤਾ ਗਿਆ ਹੈ। ਨਵੇਂ ਪ੍ਰਯੋਗ ਤਹਿਤ ਬੀਜੀ ਫਸਲ ਪੱਕ ਕੇ ਤਿਆਰ ਹੈ ਤੇ ਜਲਦ ਉਸ ਦੀ ਕਟਾਈ ਕੀਤੀ ਜਾਵੇਗੀ। ਜੜਧਾਰੀ ਨੇ ਬੀਤੇ ਨਵੰਬਰ 'ਚ ਝੋਨੇ ਦੀ ਫ਼ਸਲ ਤੋਂ ਬਾਅਦ ਖਾਲੀ ਹੋਏ ਖੇਤਾਂ 'ਚ ਕਣਕ ਦੀ ਬਿਜਾਈ ਕੀਤੀ ਤੇ ਫਿਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ।
ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਜ਼ਮੀਨ ਦੀ ਵਾਹੀ ਵੀ ਨਹੀਂ ਕੀਤੀ। ਕੁਝ ਸਮੇਂ ਬਾਅਦ ਝੋਨੇ ਦੀ ਪਰਾਲੀ ਖੇਤਾਂ 'ਚ ਹੀ ਸੜ ਗਈ ਤੇ ਕਣਕ ਪੰਗਰ ਪਈ। ਉਨ੍ਹਾਂ ਨੂੰ ਖੇਤ 'ਚ ਖੜੀ ਕਣਕ ਦੀ ਫ਼ਸਲ ਦੇਖ ਕੇ ਲੱਗ ਰਿਹਾ ਕਿ ਇਸ ਵਾਰ ਬੰਪਰ ਝਾੜ ਮਿਲੇਗਾ।
ਜੜਧਾਰੀ ਦੇ ਮੁਤਾਬਕ ਨਵੇਂ ਤਰੀਕੇ ਕਣਕ ਦੀ ਫ਼ਸਲ ਉਗਾਉਣ ਲਈ ਖਾਲੀ ਖੇਤ 'ਚ ਬੀਜ ਸੁੱਟ ਦਿੱਤੇ ਜਾਂਦੇ ਹਨ। ਇਸ ਲਈ ਖੇਤ ਵਾਹਿਆ ਨਹੀਂ ਜਾਂਦਾ। ਸਿਰਫ਼ ਖੇਤ 'ਚ ਉੱਗੇ ਵਾਧੂ ਘਾਹ ਵਗੈਰਾ ਨੂੰ ਪੁੱਟ ਦਿੱਤਾ ਜਾਂਦਾ ਹੈ। ਬੀਜ ਬੀਜਣ ਤੋਂ ਬਾਅਦ ਉਸ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਂਦਾ ਹੈ ਤੇ ਫਿਰ ਇਹ ਪਰਾਲੀ ਸੜਕੇ ਫਸਲ ਲਈ ਖਾਦ ਦਾ ਕੰਮ ਕਰਦੀ ਹੈ।
ਇਸ ਤਰ੍ਹਾਂ ਕੀਤੀ ਖੇਤੀ 'ਤੇ ਲਾਗਤ ਵੀ ਬਹੁਤ ਘੱਟ ਆਉਂਦੀ ਹੈ ਤੇ ਸਮਾਂ ਵੀ ਬਚਦਾ ਹੈ ਕਿਉਂਕਿ ਜ਼ਮੀਨ ਦੀ ਵਾਹੀ ਨਹੀਂ ਕਰਨੀ ਪੈਂਦੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ